ਪੰਜਾਬ ਪੁਲਿਸ ਵਿੱਚ ਨੌਕਰੀ ਦਾ ਬਹੁਤ ਹੀ ਸੁਨਹਿਰੀ ਮੌਕਾ ਹੈ। ਪੰਜਾਬ ਪੁਲਿਸ ਨੇ ਸਿਵਲੀਅਨ ਸਪੋਰਟ ਸਟਾਫ ਸ਼੍ਰੇਣੀ ਲਈ 634 ਅਸਾਮੀਆਂ ਜਾਰੀ ਕੀਤੀਆਂ ਹਨ। ਇਸ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 7 ਸਤੰਬਰ 2021 ਹੈ।
ਇਸਦੇ ਲਈ ਅਰਜ਼ੀ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ punjabpolice.gov.in/ ‘ਤੇ ਜਾ ਕੇ ਕੀਤੀ ਜਾ ਸਕਦੀ ਹੈ। ਅਰਜ਼ੀ ਨਾਲ ਸਬੰਧਤ ਕਿਸੇ ਵੀ ਸਮੱਸਿਆ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਇੱਕ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਹੈ। ਉਮੀਦਵਾਰ 1800-210-2565 ‘ਤੇ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਇਸ ਵੈਬਸਾਈਟ https://iur.ls/punjabpolicerecruitment2021 ‘ਤੇ ਵੀ ਜਾ ਸਕਦੇ ਹੋ।
ਖਾਲੀ ਅਸਾਮੀਆਂ ਦਾ ਵੇਰਵਾ
ਲੀਗਲ ਅਫਸਰ – 11 ਪੋਸਟਾਂ
ਅਸਿਸਟੈਂਟ ਲੀਗਲ ਅਫਸਰ – 120 ਪੋਸਟਾਂ
ਫੋਰੈਂਸਿਕ ਅਫਸਰ – 24 ਪੋਸਟਾਂ
ਸਹਾਇਕ ਫੋਰੈਂਸਿਕ ਅਫਸਰ (ਏਐਫਓ) – 150 ਪੋਸਟਾਂ
ਕੰਪਿਊਟਰ/ ਡਿਜੀਟਲ ਫੋਰੈਂਸਿਕ ਅਫਸਰ – 13 ਪੋਸਟਾਂ
ਸੂਚਨਾ ਤਕਨਾਲੋਜੀ ਅਫਸਰ – 21 ਪੋਸਟਾਂ
ਸੂਚਨਾ ਤਕਨਾਲੋਜੀ ਸਹਾਇਕ (ਸੌਫਟਵੇਅਰ) – 214 ਪੋਸਟਾਂ
ਵਿੱਤੀ ਅਧਿਕਾਰੀ – 11 ਪੋਸਟਾਂ
ਸਹਾਇਕ ਵਿੱਤੀ ਅਧਿਕਾਰੀ – 70 ਪੋਸਟਾਂ
ਉਮਰ ਦੀ ਹੱਦ – ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ
ਇਹ ਵੀ ਪੜ੍ਹੋ : ਜਲੰਧਰ ‘ਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਟ੍ਰੇਨਾਂ ਤੇ ਸੜਕ ਆਵਾਜਾਈ ਪ੍ਰਭਾਵਿਤ- 50 ਗੱਡੀਆਂ ਰੱਦ, 54 ਦਾ ਬਦਲਿਆ ਰੂਟ
ਚੋਣ ਪ੍ਰਕਿਰਿਆ
ਸਭ ਤੋਂ ਪਹਿਲਾਂ ਯੋਗ ਉਮੀਦਵਾਰਾਂ ਦੀ ਚੋਣ ਲਈ ਕੰਪਿਟਊਰ ਅਧਾਰਤ ਪ੍ਰੀਖਿਆ ਹੋਵੇਗੀ। ਇਸ ਵਿੱਚ, ਪਾਸ ਹੋਏ ਉਮੀਦਵਾਰਾਂ ਨੂੰ ਡਾਕਿਊਮੈਂਟ ਵੈਰੀਫਿਕੇਸ਼ਨ ਕਰਨਾ ਹੋਵੇਗਾ।
ਇੰਨੀ ਮਿਲੇਗੀ ਤਨਖਾਹ
ਲੀਗਲ ਅਫਸਰ- 29200/-
ਸਹਾਇਕ ਕਾਨੂੰਨੀ ਅਧਿਕਾਰੀ- 25500/-
ਫੋਰੈਂਸਿਕ ਅਫਸਰ- 29200/-
ਸਹਾਇਕ ਫੋਰੈਂਸਿਕ ਅਫਸਰ (ਏਐਫਓ)- 25500/-
ਕੰਪਿਊਟਰ/ ਡਿਜੀਟਲ ਫੋਰੈਂਸਿਕ ਅਫਸਰ- 29200 /-
ਸੂਚਨਾ ਤਕਨਾਲੋਜੀ ਅਫਸਰ- 25500/-
ਸੂਚਨਾ ਤਕਨਾਲੋਜੀ ਸਹਾਇਕ (ਸੌਫਟਵੇਅਰ)- 19900/-
ਵਿੱਤੀ ਅਧਿਕਾਰੀ- 29200/-
ਸਹਾਇਕ ਵਿੱਤੀ ਅਧਿਕਾਰੀ- 25500/-