ਗੁਜਰਾਤ ਤੇ ਰਾਜਸਥਾਨ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਲੰਪੀ ਇਨਫੈਕਸ਼ਨ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਬੇ ਵਿੱਚ ਹੁਣ ਤੱਕ 10000 ਪਸ਼ੂਆਂ ਵਿੱਚ ਇਨਫੈਕਸ਼ਨ ਦੀ ਪੁਸ਼ਟੀ ਹੋ ਚੁੱਕੀ ਹੈ। 300 ਮਵੇਸ਼ੀਆਂ ਦੀ ਇਨਫੈਕਸ਼ਨ ਨਾਲ ਮੌਤ ਹੋ ਜਾਣ ਦੀ ਖਬਰ ਹੈ।
ਪਸ਼ੂਆਂ ਵਿਚ ਲੰਪੀ ਸਕਿੱਨ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਲਈ ਜ਼ਿਲ੍ਹਾ ਸੰਗਰੂਰ ਵਿੱਚ 66 ਟੀਮਾਂ ਵੈਟਰਨਰੀ ਅਫ਼ਸਰਾਂ ਦੀ ਅਗਵਾਈ ਵਿਚ ਕਾਰਜਸ਼ੀਲ ਕੀਤੀਆਂ ਗਈਆਂ ਹਨ । ਬਿਮਾਰੀ ਦੀ ਰੋਕਥਾਮ ਲਈ ਵਿਭਾਗੀ ਅਧਿਕਾਰੀਆਂ ਨੂੰ ਹਿਦਾਇਤ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹਾ ਸੰਗਰੂਰ ਅੰਦਰ 1009 ਪਸ਼ੂ ਪ੍ਰਭਾਵਿਤ ਹੋਏ ਹਨ ਅਤੇ 368 ਪਸ਼ੂ ਇਲਾਜ ਉਪਰੰਤ ਠੀਕ ਵੀ ਹੋ ਚੁੱਕੇ ਹਨ।
ਦੱਸ ਦੇਈਏ ਕਿ ਪੰਜਾਬ ਵਿੱਚ ਜ਼ਰੂਰੀ ਦਵਾਈਆਂ ਤੇ ਇਲਾਜ ਲਈ ਪਸ਼ੂ ਪਾਲਣ ਵਿਭਾਗ ਨੇ 75 ਲੱਖ ਰੁਪਏ ਜਾਰੀ ਕੀਤੇ ਹਨ। ਇਨਫੈਕਸ਼ਨ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਨੂੰ 5-5 ਲੱਖ ਰੁਪਏ ਤੇ ਘੱਟ ਪ੍ਰਭਾਵਿਤ ਜ਼ਿਲ੍ਹਿਆਂ ਨੂੰ 3-3 ਲੱਖ ਰੁਪਏ ਜਾਰੀ ਕੀਤੇ ਹਨ।
ਕੀ ਹੈ ਲੰਪੀ ਚਮੜੀ ਰੋਗ
ਇਹ ਲੋਕ ਇੱਕ ਵਾਇਰਲ ਕਰਕੇ ਮਵੇਸ਼ੀਆਂ ਵਿੱਚ ਫੈਲਦਾ ਹੈ। ਇਸ ਨੂੰ ਗੰਢਦਾਰ ਵਾਇਰਸ (ਐੱਲ.ਐੱਸ.ਡੀ.ਵੀ.) ਵੀ ਕਿਹਾ ਜਾਂਦਾ ਹੈ। ਇਸ ਦੀਆਂ ਤਿੰਨ ਕਿਸਮਾਂ ਹਨ, ਜਿਸ ਵਿੱਚ ਪਹਲੀ ਕਿਸਮ ਕੈਪ੍ਰਿਪਾਕਸ ਵਾਇਰਸ, ਦੂਜੀ ਗੋਟਪਾਕਸ ਵਾਇਰਸ ਅਤੇ ਤੀਜੀ ਸ਼ੀਪਪਾਕਸ ਵਾਇਰਸ ਹੈ।
ਇਹ ਵੀ ਪੜ੍ਹੋ : ਅਗਨੀਪਥ ਸਕੀਮ ਖਿਲਾਫ਼ ਹੋਵੇਗਾ ਸੰਘਰਸ਼, SKM ਤੇ ਸਾਬਕਾ ਫੌਜੀਆਂ ਨੇ ਬੇਰੋਜ਼ਗਾਰਾਂ ਨਾਲ ਮਿਲਾਇਆ ਹੱਥ
ਪਸ਼ੂਪਾਲਕ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅਫਰੀਕਾ ਵਿੱਚ ਪੈਦਾ ਹੋਈ ਇਹ ਬੀਮਾਰੀ ਅਪ੍ਰੈਲ ਵਿੱਚ ਪਾਕਿਸਤਾਨ ਦੇ ਰਸਤਿਓਂ ਭਾਰਤ ਆਈ ਸੀ। ਘੱਟ ਰੋਗ ਰੋਕੂ ਸਮਰੱਥਾ ਵਾਲੀਆਂ ਗਾਵਾਂ ਵਿੱਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ
ਕਾਰਨ
ਲੰਪੀ ਵਾਇਰਸ ਇੱਕ ਗਾਂ ਤੋਂ ਦੂਜੀ ਗਾਂ ਦੇ ਸਿਰਫ ਸੰਪਰਕ ਵਿੱਚ ਆਉਣ ਨਾਲ ਫੈਲ ਰਿਹਾ ਹੈ। ਲੰਪੀ ਚਮੜੀ ਰੋਗ ਇੱਕ ਛੂਤ ਦੀ ਬੀਮਾਰੀ ਹੈ, ਜੋ ਮੱਛਰ, ਮੱਖੀ, ਜੂੰ ਆਦਿ ਦੇ ਵੱਢਣ ਜਾਂ ਸਿੱਧਾ ਸੰਪਰਕ ਵਿੱਚ ਆਉਣ ਜਾਂ ਦੂਸ਼ਿ ਖਾਣਾ ਜਾਂ ਪਾਣੀ ਨਾਲ ਫੈਲਦੀ ਹੈ। ਇਸ ਨਾਲ ਪਸ਼ੂਆਂ ਵਿੱਚ ਤਮਾਮ ਲੱਛਣਾ ਦੇ ਨਾਲ ਮੌਤ ਵੀ ਹੋ ਸਕਦੀ ਹੈ।
ਲੱਛਣ
- 105 ਤੋਂ 107 ਡਿਗਰੀ ਸੈਲਸੀਅਸ ਤੱਕ ਤੇਜ਼ ਬੁਖਾਰ
- ਚਮੜੀ ‘ਤੇ ਨਿਸ਼ਾਨ ਬਣਦੇ ਹਨ, ਬਾਅਦ ਵਿੱਚ ਜ਼ਖਮ ਹੋ ਜਾਂਦਾ ਹੈ।
- ਪਸ਼ੂਆਂ ਦੇ ਮੂੰਹੋਂ ਲਾਰ ਟਪਕਣੀ ਸ਼ੁਰੂ ਹੋ ਜਾਂਦੀ ਹੈ।
- ਗਾਵਾਂ ਵਿੱਚ ਸਭ ਤੋਂ ਵੱਧ ਇਨਫੈਕਸ਼ਨ ਦੀ ਹੁਣ ਤੱਕ ਪੁਸ਼ਟੀ
ਬਚਾਅ ਦਾ ਤਰੀਕਾ
ਇਹ ਇੱਕ ਤਰ੍ਹਾਂ ਦਾ ਵਾਇਰਸ ਹੈ। ਇਸ ਦਾ ਕੋਈ ਠੋਸ ਉਪਾਅ ਨਹੀਂ ਹੈ। ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਇਨਫੈਕਟਿਡ ਪਸ਼ੂਆਂ ਤੋਂ ਦੂਰ ਰਖਣਾ ਚਾਹੀਦਾ ਹੈ। ਨਾਲ ਹੀ ਐਂਟੀਬਾਇਓਟਿਕਸ, ਐਂਟੀ ਇਫਲਾਮੇਟਰੀ ਤੇ ਐਂਟੀਹਿਸਟਾਮਿਨਿਕ ਦਵਾਈਆਂ ਨੂੰ ਡਾਕਟਰਾਂ ਦੀ ਸਲਾਹ ‘ਤੇ ਦੇਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: