ਬੀਤੇ ਦਿਨ ਗੋਬਿੰਦ ਸਾਗਰ ਝੀਲ ਵਿੱਚ ਡੁੱਬ ਕੇ ਮਰੇ ਬਨੂੜ ਦੇ ਸੱਤ ਨੌਜਵਾਨਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ-ਇੱਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਸੀ.ਐੱਮ. ਮਾਨ ਨੇ ਕਿਹਾ ਕਿ ਵੈਸੇ ਤਾਂ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਕਿਸੇ ਵੀ ਕਰੰਸੀ ਵਿੱਚ ਨਾਪੀ ਨਹੀਂ ਜਾ ਸਕਦੀ ਫਿਰ ਵੀ ਪੀਰਥ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਉਨ੍ਹਾਂ ਦਾ ਦੁੱਖ ਘੱਟ ਹੋ ਜਾਂਦਾ ਹੈ। ਇਨ੍ਹਾਂ ਪੀੜਤ ਪਰਿਵਾਰਾਂ ਨੂੰ ਮੁੱਖ ਮੰਤਰੀ ਰਿਲੀਫ ਫੰਡ ਵਿੱਚੋਂ ਇੱਕ ਲੱਖ ਰੁਪਏ ਦੀ ਆਰਥਿਕ ਸ਼ਹਾਇਤਾ ਦਿੱਤੀ ਜਾਏਗੀ।
ਦੱਸ ਦੇਈਏ ਕਿ ਬਨੂੜ ਦੀ ਮੀਰਾ ਸ਼ਾਹ ਕਲੋਨੀ ਵਿੱਚ ਰਹਿੰਦੇ ਦੋ ਸਕੇ ਭਰਾਵਾਂ ਸਣੇ ਸੱਤ ਨੌਜਵਾਨ ਹਿਮਾਚਲ ਪ੍ਰਦੇਸ਼ ਵਿੱਚ ਗੋਬਿੰਦ ਸਾਗਰ ਝੀਲ ਵਿੱਚ ਡੁੱਬ ਗਏ। ਉਨ੍ਹਾਂ ਦੇ ਡੁੱਬਣ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਮ੍ਰਿਤਕ ਦੇਹਾਂ ਨੂੰ ਲੈਣ ਲਈ ਪਰਿਵਾਰ ਦੇ ਕੁਝ ਮੈਂਬਰ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋ ਗਏ ਹਨ।
ਇਲਾਕੇ ਦੇ 11 ਬੰਦੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਗਏ ਸਨ। ਮਾਤਾ ਨੈਣਾ ਦੇਵੀ ਮੰਦਿਰ ਵਿੱਚ ਮੱਥਾ ਟੇਕਣ ਤੋਂ ਬਾਅਦ ਉਹ ਬਾਬਾ ਬਾਲਕ ਨਾਥ ਮੰਦਰ ਜਾ ਰਹੇ ਸਨ। ਜਦੋਂ ਇਹ ਸਾਰੇ ਲੋਕ ਬਾਅਦ ਦੁਪਹਿਰ ਕਰੀਬ 3.30 ਵਜੇ ਥਾਣਾ ਬੰਗਾਣਾ ਅਧੀਨ ਪੈਂਦੇ ਪਿੰਡ ਕੋਲਕਾ ਸਥਿਤ ਬਾਬਾ ਗਰੀਬ ਦਾਸ ਮੰਦਿਰ ਨੇੜੇ ਪੁੱਜੇ ਤਾਂ ਇੱਕ ਨੌਜਵਾਨ ਨੇ ਨਹਾਉਣ ਇੱਛਾ ਪ੍ਰਗਟਾਈ। ਇਸ ਤੋਂ ਬਾਅਦ ਕੁਝ ਨੌਜਵਾਨ ਨਹਾਉਣ ਲੱਗੇ।
ਇਸ ਦੌਰਾਨ ਇੱਕ ਨੌਜਵਾਨ ਜ਼ਿਆਦਾ ਡੂੰਘਾਈ ਹੋਣ ਕਾਰਨ ਪਾਣੀ ਵਿੱਚ ਡੁੱਬਣ ਲੱਗਾ। ਡੁੱਬ ਰਹੇ ਬੰਦੇ ਨੇ ਜਦੋਂ ਰੌਲਾ ਪਾਇਆ ਤਾਂ ਉੱਥੇ ਖੜ੍ਹੇ ਛੇ ਨੌਜਵਾਨ ਉਸ ਨੂੰ ਪਾਣੀ ਵਿੱਚੋਂ ਕੱਢਣਾ ਲੱਗ ਪਏ। ਇਸ ਦੌਰਾਨ ਇਕ ਨੌਜਵਾਨ ਦਾ ਹੱਥ ਟੁੱਟ ਗਿਆ, ਜਿਸ ਤੋਂ ਬਾਅਦ ਸਾਰੇ ਡੁੱਬ ਗਏ।
ਹਾਦਸੇ ਵਿੱਚ ਇੱਕ ਬਜ਼ੁਰਗ ਵਿਅਕਤੀ ਨੇ ਆਪਣੇ ਪੁੱਤਰ ਸਣੇ ਤਿੰਨ ਪੋਤਿਆਂ ਨੂੰ ਗੁਆ ਦਿੱਤਾ ਹੈ। ਇਸ ਦੇ ਨਾਲ ਹੀ ਦੋ ਪੁੱਤਰਾਂ ਨੂੰ ਗੁਆਉਣ ਵਾਲੇ ਪਿਤਾ ‘ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ।
ਸਾਰੇ ਮ੍ਰਿਤਕਾਂ ਦੇ ਪਰਿਵਾਰ ਦਿਹਾੜੀਦਾਰ ਹਨ। ਇਸ ਹਾਦਸੇ ਵਿੱਚ ਸੁਰਜੀਤ ਰਾਮ ਨੇ ਇੱਕ ਪੁੱਤਰ ਅਤੇ ਤਿੰਨ ਪੋਤੇ ਰਮਨ, ਲਾਭ ਅਤੇ ਲਖਵੀਰ ਨੂੰ ਗੁਆ ਦਿੱਤਾ ਹੈ। 32 ਸਾਲਾ ਪਵਨ ਕੁਮਾਰ ਤਿੰਨ ਧੀਆਂ ਅਤੇ ਇੱਕ ਪੁੱਤਰ ਦਾ ਪਿਤਾ ਸੀ। ਉਹ ਇਲਾਕੇ ਦੀ ਸ਼ਰਾਬ ਫੈਕਟਰੀ ਵਿੱਚ ਕੰਮ ਕਰਦਾ ਸੀ। ਉਹ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਦਾ ਸੀ। ਲਾਲ ਚੰਦ ਦੇ ਦੋਵੇਂ ਪੁੱਤਰ ਰਮਨ (19) ਅਤੇ ਲਾਭ (17) ਦੀ ਡੁੱਬਣ ਨਾਲ ਮੌਤ ਹੋ ਗਈ ਹੈ।
ਰਮਨ ਖੂਨੀਮਾਜਰਾ ਦੇ ਸਰਕਾਰੀ ਕਾਲਜ ਵਿੱਚ ਪੜ੍ਹਦਾ ਸੀ। ਦੂਜੇ ਪਾਸੇ ਲਾਭ ਸੀਨੀਅਰ ਸੈਕੰਡਰੀ ਸਕੂਲ ਵਿੱਚ 11ਵੀਂ ਦਾ ਵਿਦਿਆਰਥੀ ਸੀ। ਉਸ ਦੀਆਂ ਦੋ ਭੈਣਾਂ ਹਨ। ਲਾਲ ਚੰਦ ਦੀ ਪਿਛਲੇ ਸਾਲ ਇੱਕ ਹਾਦਸੇ ਵਿੱਚ ਚਾਰ ਥਾਵਾਂ ਤੋਂ ਲੱਤ ਟੁੱਟ ਗਈ ਸੀ। ਉਹ ਅਜੇ ਵੀ ਮੰਜੇ ‘ਤੇ ਪਿਆ ਹੈ। ਲਖਵੀਰ ਬਨੂੜ ਦੇ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ। ਵਿਸ਼ਾਲ (18) ਦੇ ਤਿੰਨ ਭਰਾ ਸਨ। ਉਸ ਦਾ ਪਿਤਾ ਮਜ਼ਦੂਰ ਸੀ। ਅਰੁਣ 8ਵੀਂ ਜਮਾਤ ਦਾ ਵਿਦਿਆਰਥੀ ਸੀ। ਸ਼ਿਵ (15) ਦਸਵੀਂ ਕਰ ਰਿਹਾ ਹੈ। ਕਿਸ਼ਨ, ਮੋਨੂੰ, ਫੌਜੀ ਅਤੇ ਰਮਨ ਵੀ ਇਨ੍ਹਾਂ ਨੌਜਵਾਨਾਂ ਦੇ ਨਾਲ ਸਨ।
ਇਹ ਵੀ ਪੜ੍ਹੋ : ਪੰਜਾਬ ਦੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ‘ਚ ਜਿੱਤਿਆ ਕਾਂਸੀ ਤਮਗ਼ਾ, CM ਮਾਨ ਨੇ ਦਿੱਤੀ ਵਧਾਈ
ਗੋਬਿੰਦ ਸਾਗਰ ਵਿੱਚ ਡੁੱਬਣ ਵਾਲਿਆਂ ਦੀ ਪਛਾਣ ਰਮਨ (19) ਅਤੇ ਲਾਭ (17) ਦੋਵੇਂ ਅਸਲੀ ਭਰਾ ਸ਼ਿਵ ਕੁਮਾਰ, ਪਵਨ ਕੁਮਾਰ (33), ਅਰੁਣ ਕੁਮਾਰ, ਲਖਵੀਰ ਕੁਮਾਰ (16), ਵਿਸ਼ਾਲ ਕੁਮਾਰ (16) ਵਜੋਂ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨਾਲ ਗਏ ਨੌਜਵਾਨ ਕ੍ਰਿਸ਼ਨ ਕੁਮਾਰ, ਸੋਨੂੰ, ਹੈਰੀ ਅਤੇ ਰਮਨ ਵੀ ਉਨ੍ਹਾਂ ਨਾਲ ਬਾਬਾ ਬਾਲਕ ਨਾਥ ਜਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: