ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਹਰ ਰੋਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇਸ ਕੜੀ ‘ਚ ਮੰਗਲਵਾਰ ਨੂੰ ਇੰਡੋਨੇਸ਼ੀਆ ‘ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤੀ ਸਮੇਂ ਮੁਤਾਬਕ ਮੰਗਲਵਾਰ ਨੂੰ ਸੁਮਾਤਰਾ ਟਾਪੂ ਦੇ ਪੱਛਮ ‘ਚ 7.3 ਦੀ ਤੀਬਰਤਾ ਵਾਲਾ ਭੂਚਾਲ ਆਇਆ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਹਾਲਾਂਕਿ ਝਟਕਿਆਂ ਤੋਂ ਪ੍ਰੇਸ਼ਾਨ ਹੋਣ ਮਗਰੋਂ ਲੋਕ ਹੌਲੀ-ਹੌਲੀ ਆਪਣੇ ਘਰਾਂ ਨੂੰ ਪਰਤ ਗਏ। ਸਮੁੰਦਰ ‘ਚ ਭੂਚਾਲ ਆਉਣ ਕਰਕੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਜਿਸ ਨੂੰ ਦੋ ਘੰਟੇ ਬਾਅਦ ਹਟਾ ਲਿਆ ਗਿਆ। ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਸੁਮਾਤਰਾ ਦੇ ਪੱਛਮੀ ਤੱਟ ‘ਤੇ ਸਥਿਤ ਪਡਾਂਗ ਸ਼ਹਿਰ ਦੇ ਨਿਵਾਸੀਆਂ ਨੇ ਕਿਹਾ ਕਿ ਸੁਨਾਮੀ ਦੀ ਚਿਤਾਵਨੀ ਦੇ ਸਾਇਰਨ ਵੱਜਣ ‘ਤੇ ਉਹ ਘਬਰਾ ਗਏ। ਲੋਕਾਂ ਨੂੰ ਅੱਧੀ ਰਾਤ ਨੂੰ ਉੱਚੀਆਂ ਥਾਵਾਂ ‘ਤੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਸੀ। ਪਡਾਂਗ ਦੇ ਰਹਿਣ ਵਾਲੇ ਹੈਂਡਰਾ ਨੇ ਕਿਹਾ, “ਅਸੀਂ ਇਸ ਲਈ ਭੱਜ ਗਏ। ਕਿਉਂਕਿ ਅਸੀਂ ਸੁਣਿਆ ਹੈ ਕਿ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਜਾ ਰਹੀ ਹੈ। ਨਾਲ ਹੀ ਮੈਂ ਸਿਰਫ ਆਪਣੇ ਪਰਿਵਾਰ ਨੂੰ ਲੈ ਕੇ ਆਇਆ ਸੀ, ਅਸੀਂ ਹੋਰ ਕੁਝ ਨਹੀਂ ਲਿਆਏ। ਤੁਹਾਨੂੰ ਦੱਸ ਦੇਈਏ ਕਿ ਇੰਡੋਨੇਸ਼ੀਆ ਵਿੱਚ ਹਰ ਰੋਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਪਹਿਲਕਦਮੀ, ਫੋਨ ‘ਤੇ ਮਿਲਣਗੇ ਜਨਮ-ਮੌਤ ਸਣੇ 16 ਸਰਟੀਫਿਕੇਟ, ਦਫ਼ਤਰਾਂ ਦੇ ਚੱਕਰਾਂ ਤੋਂ ਛੁੱਟੀ
ਜਾਣਕਾਰੀ ਦਿੰਦੇ ਹੋਏ ਯੂਰਪੀਅਨ ਮੈਡੀਟੇਰੀਅਨ ਸੀਸਮੋਲੋਜੀਕਲ ਨੇ ਦੱਸਿਆ ਕਿ ਐਤਵਾਰ ਸਵੇਰੇ ਇੰਡੋਨੇਸ਼ੀਆ ਦੇ ਕੇਪੁਲੁਆਨ ਬਾਟੂ ‘ਚ 6 ਦੀ ਤੀਬਰਤਾ ਵਾਲੇ ਦੋ ਭੂਚਾਲ ਆਏ। ਕੇਪੁਲੁਆਨ ਬਾਟੂ ਵਿੱਚ ਐਤਵਾਰ ਨੂੰ ਆਏ ਪਹਿਲੇ ਭੂਚਾਲ ਦੀ ਤੀਬਰਤਾ 6.1 ਸੀ। ਇਸ ਦੇ ਨਾਲ ਹੀ ਕੁਝ ਘੰਟਿਆਂ ਬਾਅਦ 5.8 ਦੀ ਤੀਬਰਤਾ ਵਾਲਾ ਦੂਜਾ ਭੂਚਾਲ ਆਇਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
14 ਅਪ੍ਰੈਲ ਨੂੰ ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਅਤੇ ਸੈਲਾਨੀ ਟਾਪੂ ਬਾਲੀ ਦੇ ਕਈ ਹਿੱਸਿਆਂ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਤੇ ਲੋਕ ਦਹਿਸ਼ਤ ਵਿਚ ਆ ਗਏ। ਹਾਲਾਂਕਿ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਖਬਰ ਨਹੀਂ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਸੰਸਥਾਨ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਪੂਰਬੀ ਜਾਵਾ ਟਾਪੂ ‘ਤੇ ਤੱਟੀ ਸ਼ਹਿਰ ਤੁਬਾਨ ਤੋਂ 96.5 ਕਿਲੋਮੀਟਰ ਉੱਤਰ ‘ਚ 594 ਕਿਲੋਮੀਟਰ ਦੀ ਡੂੰਘਾਈ ‘ਤੇ ਸੀ ਅਤੇ ਇਸ ਦੀ ਤੀਬਰਤਾ 7.0 ਸੀ।
ਵੀਡੀਓ ਲਈ ਕਲਿੱਕ ਕਰੋ -: