ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਹਰ ਸਾਲ ਵਾਂਗ 5 ਸਤੰਬਰ ਅਧਿਆਪਕ ਦਿਵਸ ਮੌਕੇ 80 ਅਧਿਆਪਕਾਂ ਨੂੰ ਐਵਾਰਡ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਸ ਸੂਚੀ ਸਰਕਾਰ ਵੱਲੋਂ ਤਿਆਰ ਕਰ ਲਈ ਗਈ ਹੈ।
ਇਨ੍ਹਾਂ ਵਿੱਚ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ), ਜੰਗ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), ਜੰਗ ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ) ਅਤੇ ਪ੍ਰਬੰਧਕੀ ਰਾਜ ਐਵਾਰਡਾਂ ਨਾਲ ਸਨਮਾਨਤ ਕੀਤਾ ਜਾਵੇਗਾ।
ਜਦਕਿ 36 ਅਧਿਆਪਕਾਂ ਨੂੰ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), 22 ਅਧਿਆਪਕਾਂ ਨੂੰ ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ), 6 ਅਧਿਆਪਕਾਂ ਨੂੰ ਜੰਗ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), 5 ਅਧਿਆਪਕਾਂ ਨੂੰ ਜੰਗ ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ) ਅਤੇ 11 ਅਧਿਆਪਕਾਂ ਨੂੰ ਪ੍ਰਬੰਧਕੀ ਰਾਜ ਪੁਰਸਕਾਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਸੰਗਰੂਰ : ਪੁਲਿਸ ਨੇ ਸੜਕ ‘ਤੇ ਘਸੀਟਿਆ ਸਿੱਖਿਆ ਮੰਤਰੀ ਦਾ ਵਿਰੋਧ ਕਰ ਰਹੇ ਬੇਰੋਜ਼ਗਾਰ ਅਧਿਆਪਕਾਂ ਨੂੰ, ਕੀਤੀ ਧੱਕਾਮੁੱਕੀ