ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਲਗਾਤਾਰ ਜਾਰੀ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਪੁਤਿਨ ਸਾਹਮਣੇ ਡਟ ਕੇ ਖੜ੍ਹੇ ਹਨ। ਇਸ ਦੇ ਨਾਲ ਹੀ ਯੂਕਰੇਨ ਦੇ ਨਾਗਰਿਕ ਵੀ ਆਪਣੇ ਦੇਸ਼ ਦੀ ਰੱਖਿਆ ਲਈ ਬੰਦੂਕਾਂ ਫੜ ਕੇ ਤਿਆਰ ਹੋ ਚੁੱਕੇ ਹਨ। ਇਸੇ ਵਿਚਾਲੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸਾਹਮਣੇ ਆਈ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ।
ਹਾਲਾਂਕਿ ਹਰ ਕਿਸੇ ਅੰਦਰ ਆਪਣੇ ਦੇਸ਼ ਲਈ ਸੇਵਾ ਦੀ ਭਾਵਨਾ ਹੁੰਦੀ ਹੈ, ਦੂਜੇ ਪਾਸੇ ਜੰਗ ਦਾ ਸਾਹਮਣਾ ਕਰ ਰਹੇ ਯੂਕਰੇਨ ਵਿੱਚ ਰੂਸ ਦੇ ਬਜਾਏ ਘੱਟ ਸੈਨਿਕਾਂ ਦੀ ਗਿਣਤੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ, ਅਜਿਹੇ ਵਿੱਚ ਦੇਸ਼ ਦੇ ਕਈ ਨਾਗਰਿਕ ਨਿਕਲ ਕੇ ਸਾਹਮਣੇ ਆ ਰਹੇ ਹਨ ਅਤੇ ਫੌਜ ਵਿੱਚ ਭਰਤੀ ਹੋ ਕੇ ਦੇਸ਼ ਲਈ ਲੜਨ ਦੀ ਗੱਲ ਕਰ ਰਹੇ ਹਨ। ਅਜਿਹੀ ਇੱਕ ਤਸਵੀਰ ਸੋਸ਼ਲ਼ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ 80 ਸਾਲਾਂ ਬਜ਼ੁਰਗ ਬੰਦਾ ਰੂਸ ਖਿਲਾਫ ਜੰਗ ਵਿੱਚ ਯੂਕਰੇਨ ਦੀ ਫੌਜ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ।
ਕੈਟਰੀਨਾ ਯੁਸ਼ਚੇਂਕੋ ਨਾਂ ਦੀ ਯੂਜ਼ਰ ਨੇ ਇਹ ਤਸਵੀਰ ਟਵਿੱਟਰ ‘ਤੇ ਪੋਸਟ ਕੀਤੀ ਹੈ, ਜਿਸ ਵਿੱਚ ਯੂਕਰੇਨ ਦੀ ਫੌਜ ਵਿੱਚ ਸ਼ਾਮਲ ਹੋਣ ਲਈ ਲਾਈਨ ਵਿੱਚ ਇੱਕ ਬਜ਼ੁਰਗ ਵੀ ਵੇਖਿਆ ਜਾ ਸਕਦਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਗਿਆ ਕਿ ‘ਕਿਸੇ ਨੇ ਇਸ 80 ਸਾਲਾਂ ਵਿਅਕਤੀ ਦੀ ਇੱਕ ਤਸਵੀਰ ਪੋਸਟ ਕੀਤੀ, ਜੋ ਫੌਜ ਵਿੱਚ ਸ਼ਾਮਲ ਹੋਣ ਲਈ ਦੇਖਿਆ ਜਾ ਰਿਹਾ ਹੈ, ਉਸ ਦੇ ਬੈਗ ਵਿੱਚ 2 ਟੀ-ਸ਼ਰਟ, ਐਕਸਟਾ ਪੈਂਟ ਦੀ ਇੱਕ ਜੋੜੀ, ਇੱਕ ਟੁਥਬਰੱਸ਼ ਤੇ ਦੁਪਿਹਰ ਦੇ ਖਾਣੇ ਲਈ ਕੁਝ ਸੈਂਡਵਿਚ ਹਨ। ਉਸ ਸ਼ਖਸ ਦਾ ਕਹਿਣਾ ਹੈ ਕਿ ਉਹ ਆਪਣੇ ਪੋਤੇ-ਪੋਤੀਆਂ ਲਈ ਅਜਿਹਾ ਕਰ ਰਹੇ ਹਨ।’
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਸੋਸ਼ਲ ਮੀਡੀਆ ‘ਤੇ ਇਸ ਪੋਸਟ ਨੂੰ ਤੇਜ਼ੀ ਨਾਲ ਰਿਐਕਸ਼ਨ ਮਿਲ ਰਹੇ ਹਨ। ਦੇਸ਼ ਲਈ ਇਸ ਬਹਾਦੁਰ ਆਦਮੀ ਦੇ ਪਿਆਰ ਦੀ ਸਰਾਹਨਾ ਕਰਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਯੂਜ਼ਰਸ ਆਪਣੇ ਰਿਐਕਸ਼ਨ ਕਮੈਂਟ ਕਰਦੇ ਹੋਏ ਯੂਕਰੇਨ ਤੇ ਉਸ ਦੇ ਲੋਕਾਂ ਦੀ ਸਲਾਮਤੀ ਦੀ ਦੁਆ ਵੀ ਕਰ ਰਹੇ ਹਨ।