ਤਲਾਕ ਜਾਂ ਕਿਸੇ ਹੋਰ ਕਾਰਨ ਪਤੀ-ਪਤਨੀ ਦੇ ਵੱਖ ਹੋਣ ਤੋਂ ਬਾਅਦ ਔਰਤਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਅਜਿਹੇ ਹੀ ਇੱਕ ਕੇਸ ਦੀ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ।
ਇੱਥੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਹੈ ਕਿ ਜੇ ਪਤੀ ਭੀਖ ਮੰਗਦਾ ਹੈ ਤਾਂ ਵੀ ਪਤਨੀ ਨੂੰ ਗੁਜਾਰਾ ਭੱਤਾ ਦੇਣਾ ਉਸਦੀ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ। ਇੱਥੇ ਹਾਈਕੋਰਟ ‘ਚ ਚਰਖੀ ਦਾਦਰੀ ਫੈਮਿਲੀ ਕੋਰਟ ਦੇ ਉਸ ਫੈਸਲੇ ‘ਤੇ ਸੁਣਵਾਈ ਚੱਲ ਰਹੀ ਸੀ, ਜਿਸ ‘ਚ ਪਤੀ ਨੂੰ ਪਤਨੀ ਨੂੰ ਗੁਜਾਰਾ ਭੱਤੇ ਵਜੋਂ ਹਰ ਮਹੀਨੇ ਪੰਜ ਹਜ਼ਾਰ ਰੁਪਏ ਦੇਣ ਲਈ ਕਿਹਾ ਗਿਆ ਸੀ।
ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਹਾਈ ਕੋਰਟ ਨੇ ਪਤੀ ਦੀ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਭਾਵੇਂ ਪਤੀ ਪੇਸ਼ੇਵਰ ਭਿਖਾਰੀ ਹੈ, ਉਸ ਨੂੰ ਪਤਨੀ ਨੂੰ ਗੁਜਾਰਾ ਭੱਤਾ ਦੇਣਾ ਚਾਹੀਦਾ ਹੈ।
ਪਤੀ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਉਹ ਬਹੁਤ ਘੱਟ ਪੈਸੇ ਕਮਾਉਂਦਾ ਹੈ ਅਤੇ ਅਜਿਹੀ ਹਾਲਤ ਵਿੱਚ ਪਤਨੀ ਨੂੰ ਗੁਜਾਰਾ ਭੱਤਾ ਦੇਣ ਵਿੱਚ ਅਸਮਰੱਥ ਹੈ। ਉਸ ਨੇ ਕਿਹਾ ਸੀ ਕਿ ਪਤਨੀ ਕੋਲ ਕਮਾਈ ਦਾ ਸਾਧਨ ਹੈ, ਫਿਰ ਵੀ ਉਹ ਉਸ ਤੋਂ ਗੁਜਾਰਾ ਭੱਤਾ ਮੰਗ ਰਹੀ ਹੈ। ਅਦਾਲਤ ਨੇ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਪਤਨੀ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ।
ਇਹ ਵੀ ਪੜ੍ਹੋ : CM ਹਾਊਸ ‘ਚ ਤਾਇਨਾਤ ਜਵਾਨ ਨੇ ਚੁੱਕਿਆ ਖੌਫਨਾਕ ਕਦਮ, ਛੁੱਟੀ ‘ਤੇ ਆਇਆ ਸੀ ਘਰ
ਹਾਈਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਇਹ ਵੀ ਕਿਹਾ ਕਿ ਅੱਜ ਦੇ ਸਮੇਂ ‘ਚ ਵੀ ਦਿਹਾੜੀਦਾਰ ਰੋਜ਼ਾਨਾ 500 ਰੁਪਏ ਕਮਾ ਲੈਂਦੇ ਹਨ, ਅਜਿਹੇ ‘ਚ 5 ਹਜ਼ਾਰ ਪ੍ਰਤੀ ਮਹੀਨਾ ਦੀ ਰਕਮ ਜ਼ਿਆਦਾ ਨਹੀਂ ਹੈ। ਅਦਾਲਤ ਨੇ ਉਸ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਇਸ ਦੇ ਨਾਲ ਹੀ ਪਟੀਸ਼ਨਰ ਅਦਾਲਤ ਦੇ ਸਾਹਮਣੇ ਅਜਿਹਾ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਉਸ ਦੀ ਪਤਨੀ ਕਿੰਨੀ ਅਤੇ ਕਿਵੇਂ ਕਮਾਈ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: