ਦਿੱਲੀ ਤੋਂ ਫੜੇ ਗਏ 4 ਅੱਤਵਾਦੀਆਂ ਨੇ ਪੰਜਾਬ ਪੁਲਿਸ ਦੇ ਸਾਹਮਣੇ ਵੱਡਾ ਖੁਲਾਸਾ ਕੀਤਾ ਹੈ। ਗੈਂਗਸਟਰ ਅਰਸ਼ ਡੱਲਾ ਅਤੇ ਗੁਰਜੰਟ ਜੰਟਾ ਦੇ ਸਾਥੀ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਦਿੱਲੀ, ਮੋਹਾਲੀ ਅਤੇ ਮੋਗਾ ਸਨ। ਇੱਥੇ ਇਨ੍ਹਾਂ ਅੱਤਵਾਦੀਆਂ ਨੇ ਟਾਰਗੇਟ ਕਿਲਿੰਗ ਕਰਨੀ ਸੀ। ਜਿਸ ਲਈ ਕੁਝ ਹਥਿਆਰ ਉਨ੍ਹਾਂ ਕੋਲ ਪਹੁੰਚ ਗਏ ਸਨ। ਅਜੇ ਹੋਰ ਹਥਿਆਰ ਆਉਣੇ ਬਾਕੀ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟਾਰਗੇਟ ਦਿੱਤਾ ਜਾਣਾ ਸੀ।
ਇਸ ਖੁਲਾਸੇ ਤੋਂ ਬਾਅਦ ਪੰਜਾਬ ਪੁਲਿਸ ਨੇ ਮੋਹਾਲੀ ਅਤੇ ਮੋਗਾ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਵੀਰਵਾਰ ਨੂੰ ਉਨ੍ਹਾਂ ਨੂੰ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ 5 ਦਿਨ ਦਾ ਰਿਮਾਂਡ ਲਿਆ ਗਿਆ, ਜਿਸ ਵਿੱਚ ਪੁਲਿਸ ਉਨ੍ਹਾਂ ਦੇ ਟਾਰਗੇਟ ਬਾਰੇ ਪੁੱਛਗਿੱਛ ਕਰੇਗੀ ਤਾਂ ਜੋ ਉਨ੍ਹਾਂ ਨੂੰ ਅਲਰਟ ਕੀਤਾ ਜਾ ਸਕੇ।
ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਗ੍ਰਿਫਤਾਰ ਅੱਤਵਾਦੀ ਦੀਪਕ ਮੋਗਾ, ਸੰਨੀ ਈਸਾਪੁਰ, ਸੰਦੀਪ ਸਿੰਘ ਅਤੇ ਵਿਪਨ ਜਾਖੜ ਨੇ ਕਈ ਖੁਲਾਸੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਉਹ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੇ ਸੰਪਰਕ ਵਿੱਚ ਵੀ ਸਨ। ਇਨ੍ਹਾਂ ਵਿੱਚੋਂ ਇੱਕ ਸੁਖਪਾਲ ਸਿੰਘ ਨੂੰ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕਈ ਹੋਰ ਗੈਂਗਸਟਰਾਂ ਨੂੰ ਲਿਆਉਣ ਲਈ ਵੀ ਫਾਈਲ ਤਿਆਰ ਕੀਤੀ ਜਾ ਰਹੀ ਹੈ। ਪੁਲਿਸ ਉਨ੍ਹਾਂ ਤੋਂ ਟਾਰਗੇਟ ਦਾ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ 9 ਐਮਐਮ ਦੇ ਪਿਸਤੌਲ ਅਤੇ ਕਾਰਤੂਸ ਪਾਕਿਸਤਾਨੀ ਫੌਜ ਵੱਲੋਂ ਵਰਤੇ ਜਾਂਦੇ ਹਨ। ਪੁਲਿਸ ਪਹਿਲਾਂ ਹੀ ਇਸ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਦੁਆਰਾ ਆਈਐਸਆਈ ਸਪਾਂਸਰਡ ਅੱਤਵਾਦੀ ਮਾਡਿਊਲ ਕਰਾਰ ਦੇ ਚੁੱਕੀ ਹੈ। ਇਨ੍ਹਾਂ ਕੋਲੋਂ 3 ਹੈਂਡ ਗ੍ਰੇਨੇਡ ਅਤੇ ਇਕ ਆਈਈਡੀ ਵੀ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ
ਪੰਜਾਬ ਪੁਲਿਸ ਹੁਣ ਕੈਨੇਡਾ ਸਥਿਤ ਗੈਂਗਸਟਰ ਅੱਤਵਾਦੀ ਅਰਸ਼ਦੀਪ ਡੱਲਾ ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਅੱਤਵਾਦੀ ਡੱਲਾ ਅਤੇ ਆਸਟ੍ਰੇਲੀਆ ‘ਚ ਬੈਠੇ ਗੁਰਜੰਟ ਜੰਟਾ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ। ਡੱਲਾ ਦੇ ਖਿਲਾਫ ਮਈ 2022 ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਡੱਲਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਫਾਈ ਦਿੱਤੀ ਸੀ। ਡੱਲਾ ਨੇ ਕਿਹਾ ਕਿ ਉਹ ਅੱਤਵਾਦੀ ਨਹੀਂ ਹੈ। ਨਾ ਹੀ ਉਸ ਨੇ ਧਮਾਕਾ ਕਰਾਇਆ। ਦੀਪਕ ਅਤੇ ਸੰਨੀ ਕੋਲੋਂ ਸਿਰਫ਼ 9 ਐਮਐਮ ਦਾ ਪਿਸਤੌਲ ਅਤੇ ਕਾਰਤੂਸ ਮਿਲੇ ਹਨ, ਉਨ੍ਹਾਂ ਕੋਲ ਹੈਂਡ ਗਰਨੇਡ ਅਤੇ ਆਈਈਡੀ ਨਹੀਂ ਸੀ। ਪੁਲਿਸ ਨੂੰ ਉਨ੍ਹਾਂ ਨੂੰ ਜ਼ਬਰਦਸਤੀ ਅੱਤਵਾਦੀ ਨਹੀਂ ਬਣਾਉਣਾ ਚਾਹੀਦਾ।
ਵੀਡੀਓ ਲਈ ਕਲਿੱਕ ਕਰੋ -: