ਫਿਰੋਜ਼ਪੁਰ : ਭਾਰਤ-ਪਾਕਿ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡ ਜੋਧਪੁਰ ਨੇੜੇ ਨਵੇਂ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ (ਲੜਕੀਆਂ) ਸਕੂਲ ਦੇ ਮੈਦਾਨ ਵਿਚ ਸ਼ੁੱਕਰਵਾਰ ਨੂੰ ਡੇਢ ਫੁੱਟ ਲੰਮਾ ਬੰਬ ਮਿਲਿਆ। ਜਿਵੇਂ ਹੀ ਬੰਬ ਬਾਰੇ ਜਾਣਕਾਰੀ ਮਿਲੀ, ਸਕੂਲ ਵਿੱਚ ਮੌਜੂਦ ਵਿਦਿਆਰਥੀਆਂ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ’ ਤੇ ਪਹੁੰਚੀ ਅਤੇ ਬੰਬ ਦੇ ਦੁਆਲੇ ਮਿੱਟੀ ਨਾਲ ਭਰੇ ਬੈਗ ਰੱਖੇ ਤਾਂ ਜੋ ਇਹ ਫਟਣ ‘ਤੇ ਕਿਸੇ ਨੂੰ ਨੁਕਸਾਨ ਨਾ ਪਹੁੰਚੇ।
ਬੰਬ ਨੂੰ ਨਕਾਰਾ ਕਰਨ ਲਈ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ। ਧਿਆਨ ਯੋਗ ਹੈ ਕਿ 26 ਜੁਲਾਈ ਤੋਂ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ। ਸ਼ੁੱਕਰਵਾਰ ਸਕੂਲ ਵਿਚ ਲਗਭਗ 150 ਵਿਦਿਆਰਥੀ ਮੌਜੂਦ ਸਨ, ਜਦੋਂ ਕਿ ਉਪਰੋਕਤ ਕਲਾਸਾਂ ਵਿਚ ਲਗਭਗ 300 ਵਿਦਿਆਰਥੀ ਹਨ।
ਸਕੂਲ ਦੀ ਪ੍ਰਿੰਸੀਪਲ ਰੁਬੀਨਾ ਚੋਪੜਾ ਨੇ ਦੱਸਿਆ ਕਿ ਮਮਦੋਟ-ਫ਼ਿਰੋਜ਼ਪੁਰ ਸੜਕ ’ਤੇ ਸਕੂਲ ਦੀ ਨਵੀਂ ਇਮਾਰਤ ਬਣਾਈ ਗਈ ਹੈ। ਇਥੇ ਰੈਡ ਕਰਾਸ ਵੱਲੋਂ ਬੂਟੇ ਲਗਾਉਣ ਲਈ ਟੋਏ ਪੁੱਟੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਦੇ ਨਾਲ ਖੜ੍ਹੇ ਸਾਬਕਾ IAS, IPS, ਫੌਜ ਅਧਿਕਾਰੀ ਤੇ ਬੁੱਧੀਜੀਵੀ, Kisan Sansad ‘ਚ ਹੋਣਗੇ ਸ਼ਾਮਲ
ਟੋਏ ਪੁੱਟਦੇ ਸਮੇਂ ਮਿੱਟੀ ਵਿੱਚ ਦੱਬਿਆ ਬੰਬ ਮਿਲਿਆ। ਮਜ਼ਦੂਰ ਨੇ ਇਸ ਸਬੰਧੀ ਸਕੂਲ ਸਟਾਫ ਨੂੰ ਸੂਚਿਤ ਕੀਤਾ। ਇਸ ਦੀ ਸੂਚਨਾ ਥਾਣਾ ਮਮਦੋਟ ਨੂੰ ਵੀ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚਣ ਕੇ ਬੰਬ ਦੇ ਦੁਆਲੇ ਮਿੱਟੀ ਨਾਲ ਭਰੇ ਬੈਗ ਲਗਾਏ ਹਨ। 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਸ਼ੁੱਕਰਵਾਰ ਨੂੰ ਲਗਭਗ 150 ਵਿਦਿਆਰਥੀ ਸਨ, ਹਾਲਾਂਕਿ ਉਪਰੋਕਤ ਕਲਾਸਾਂ ਵਿਚ ਤਿੰਨ ਸੌ ਵਿਦਿਆਰਥੀ ਹਨ।