ਗੁਦੇ ਦੇ ਕੈਂਸਰ ਤੋਂ ਪੀੜਤ ਲੋਕਾਂ ਦੇ ਇੱਕ ਛੋਟੇ ਗਰੁੱਪ ‘ਤੇ ਐਕਸਪੈਰੀਮੈਂਟ ਵਿੱਚ ਵੱਡਾ ਚਮਤਕਾਰ ਵੇਖਣ ਨੂੰ ਮਿਲਿਆ। ਇਨ੍ਹਾਂ ਦਾ ਕੈਂਸਰ ਐਕਸਪੈਰੀਮੈਂਟ ਤਹਿਤ ਕੀਤੇ ਗਏ ਇਲਾਜ ਤੋਂ ਬਾਅਦ ਤੁਰੰਤ ਖਤਮ ਹੋ ਗਿਆ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇੱਕ ਬਹੁਤ ਹੀ ਛੋਟੇ ਸਮੂਹ ‘ਤੇ ਇੱਕ ਕਲੀਨਿਕਲ ਟ੍ਰਾਇਲ ਕੀਤਾ ਗਿਆ ਸੀ। 18 ਮਰੀਜ਼ਾਂ ਨੇ ਛੇ ਮਹੀਨਿਆਂ ਲਈ Dostarlimab ਨਾਂ ਦੀ ਦਵਾਈ ਲਈ ਅਤੇ ਫਿਰ ਜਦੋਂ ਅਖੀਰ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸਾਰਿਆਂ ਦਾ ਟਿਊਮਰ ਗਾਇਬ ਹੋ ਗਿਆ ਹੈ। Dostarlimab ਲੈਬ ਵਿੱਚ ਬਣਾਏ ਮਾਲੀਕਿਊਲਸ ਵਾਲਾ ਉਹ ਡਰੱਗਸ ਹੈ, ਜੋ ਮਨੁੱਖੀ ਸਰੀਰ ਵਿੱਚ ਸਬਸੀਟਿਚਿਊਟ ਐਂਟੀਬਾਡੀ ਵਜੋਂ ਕੰਮ ਕਰਦਾ ਹੈ।।
ਗੁਦੇ ਦੇ ਕੈਂਸਰ ਤੋਂ ਪੀੜਤ ਸਾਰੇ 18 ਮਰੀਜ਼ਾਂ ਨੂੰ ਇੱਕੋ ਦਵਾਈ ਦਿੱਤੀ ਗਈ ਅਤੇ ਇਲਾਜ ਤੋਂ ਬਾਅਦ ਹਰ ਮਰੀਜ਼ ਵਿੱਚ ਕੈਂਸਰ ਖ਼ਤਮ ਹੋ ਗਿਆ। ਇਸ ਦੀ ਪੁਸ਼ਟੀ ਲਈ ਐਂਡੋਸਕੋਪੀ, ਪੋਡਿਟਰੋਨ ਐਮੀਸ਼ਨ ਟੋਮੋਗ੍ਰਾਫੀ ਜਾਂ ਪੀਈਟੀ ਸਕੈਨ ਜਾਂ ਐਮਆਈਆਰ ਸਕੈਨ ਵਰਗੇ ਸਰੀਰ ਦੇ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚ ਕੈਂਸਰ ਦਾ ਨਾਮੋਨਿਸ਼ਾਨ ਤੱਕ ਵੀ ਨਹੀਂ ਮਿਲਿਆ। ਨਿਊਯਾਰਕ ਵਿੱਚ ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ ਦੇ ਡਾ. ਲੁਈਸ ਏ. ਡਿਆਜ਼ ਜੇ. ਨੇ ਕਿਹਾ ਕਿ ‘ਕੈਂਸਰ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ।’
ਰਿਪੋਰਟ ਮੁਤਾਬਕ ਕਲੀਨਿਕਲ ਟ੍ਰਾਇਲ ਵਿੱਚ ਸ਼ਾਮਲ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ, ਰੇਡੀਏਸ਼ਨ ਅਤੇ ਇਨਵੇਸਿਵ ਸਰਜਰੀ ਵਰਗੇ ਹੋਰ ਇਲਾਜਾਂ ਤੋਂ ਲੰਘਣਾ ਪੈਂਦਾ ਸੀ। ਜਿਸ ਕਰਕੇ ਅੰਤੜੀ, ਪੇਸ਼ਾਬ ਅਤੇ ਯੌਨ ਨਾਲ ਜੁੜੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਪਰ ਅਗਲੇ ਪੜਾਅ ਵਜੋਂ ਇਨ੍ਹਾਂ 18 ਮਰੀਜ਼ਾਂ ਨੂੰ ਹੁਣ ਇਲਾਜ ਦੀ ਕੋਈ ਲੋੜ ਨਹੀਂ ਸੀ।
ਹੁਣ ਟਰਾਇਲ ‘ਚ ਸਾਹਮਣੇ ਆਏ ਇਨ੍ਹਾਂ ਨਤੀਜਿਆਂ ਦੀ ਮੈਡੀਕਲ ਜਗਤ ‘ਚ ਕਾਫੀ ਚਰਚਾ ਹੈ। ਇੱਕ ਮੀਡੀਆ ਆਉਟਲੈਟ ਨਾਲ ਗੱਲਬਾਤ ਕਰਦਿਆਂ ਕੈਲੀਫੋਰਨੀਆ ਯੂਨੀਵਰਸਿਟੀ ਦੇ ਕੋਲੋਰੈਕਟਲ ਕੈਂਸਰ ਸਪੈਸ਼ਲਿਸਟ ਡਾ: ਐਲਨ ਪੀ ਵਿਨੂਕ ਨੇ ਕਿਹਾ ਕਿ ਸਾਰੇ ਮਰੀਜ਼ਾਂ ਵਿੱਚ ਕੈਂਸਰ ਦਾ ਅੰਤ ਬੇਮਿਸਾਲ ਹੈ। ਉਨ੍ਹਾਂ ਨੇ ਇਸ ਨੂੰ ਦੁਨੀਆ ਦੀ ਪਹਿਲੀ ਅਜਿਹੀ ਖੋਜ ਦੱਸਿਆ ਹੈ।
ਡਾ: ਵਿਨੂਕ ਨੇ ਕਿਹਾ ਕਿ ਇਹ ਵੀ ਚੰਗੀ ਗੱਲ ਹੈ ਕਿ ਸਾਰੇ ਮਰੀਜ਼ਾਂ ਨੂੰ ਡਰੱਗ ਟਰਾਇਲ ਦੌਰਾਨ ਔਖੇ ਦੌਰ ਵਿੱਚੋਂ ਨਹੀਂ ਲੰਘਣਾ ਪੈਂਦਾ। ਟਰਾਇਲ ਦੌਰਾਨ ਮਰੀਜ਼ਾਂ ਨੂੰ ਛੇ ਮਹੀਨਿਆਂ ਲਈ ਹਰ ਤਿੰਨ ਹਫ਼ਤਿਆਂ ਵਿੱਚ Dostarlimab ਦਿੱਤਾ ਜਾਂਦਾ ਸੀ। ਇਹ ਸਾਰੇ ਗੁਦਾ ਕੈਂਸਰ ਦੀ ਇੱਕੋ ਸਟੇਜ ‘ਤੇ ਸਨ, ਜੋ ਅਜੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਨਹੀਂ ਫੈਲਿਆ ਸੀ। ਇਸ ਦਵਾਈ ‘ਤੇ ਖੋਜ ਕਰਨ ਵਾਲੇ ਕੈਂਸਰ ਖੋਜੀ ਨੇ ਕਿਹਾ ਕਿ ਹੁਣ ਇਸ ਦਾ ਟਰਾਇਲ ਵੱਡੀ ਗਿਣਤੀ ‘ਚ ਮਰੀਜ਼ਾਂ ‘ਤੇ ਕੀਤੇ ਜਾਣ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -: