A rift between CM and Sidhu : ਚੰਡੀਗੜ੍ਹ: ਲਗਭਗ 17 ਮਹੀਨਿਆਂ ਬਾਅਦ ਮੁੜ ਕਾਂਗਰਸ ਸਰਕਾਰ ਵਿੱਚ ਸਰਗਰਮ ਹੋਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਗਿਲੇ-ਸ਼ਿਕਵੇ ਜਲਦ ਹੀ ਖਤਮ ਹੋ ਸਕਦੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨ ਵਿਧਾਨ ਸਭਾ ਦੇ ਬੁਲਾਏ ਗਏ ਵਿਸ਼ੇਸ਼ ਇਜਲਾਸ ਵਿੱਚ ਜਿਥੇ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਵੱਲੋਂ ਲਏ ਗਏ ਫੈਸਲੇ ਦੀ ਤਾਰੀਫ ਕੀਤੀ, ਉਥੇ ਹੀ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਸੈਸ਼ਨ ਵਿੱਚ ਪਹੁੰਚਣ ’ਤੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ।
ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਿੱਧੂ ਇਜਲਾਸ ਵਿੱਚ ਪਹੁੰਚੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੱਲ੍ਹ ਸਿੱਧੂ ਦਾ ਜਨਮ ਦਿਨ ਸੀ ਤੇ ਉਹ ਉਨ੍ਹਾਂ ਨੂੰ ਵਧਾਈ ਦਿੰਦੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਬਿੱਲਾਂ ਦੇ ਹੱਕ ਵਿੱਚ ਗੱਲ ਕੀਤੀ, ਅਤੇ ਰਾਜਪਾਲ ਨੂੰ ਮਿਲਣ ਲਈ ਉਨ੍ਹਾਂ ਨਾਲ ਵੀ ਗਏ, ਪਰ ਬਾਹਰ ਦੀਆਂ ਵੱਖਰੀਆਂ ਗੱਲਾਂ ਆਖੀਆਂ।
ਦੱਸਣਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਵੱਲੋਂ ਕੇਂਦਰ ਵੱਲੋਂ ਜਾਰੀ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ ਬਿੱਲਾਂ ਤੋਂ ਬਾਅਦ ਜਦੋਂ ਭਾਸ਼ਣ ਦਿੱਤਾ ਗਿਆ ਤਾਂ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਨਾਲ ਹਾਮੀ ਭਰਦਿਆਂ ਉਨ੍ਹਾਂ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਸੀ ਕਿ “ਅੱਜ ਸਾਰੀ ਵਿਧਾਨ ਸਭਾ ‘ਚ ਜੋ ਸੀ. ਐਮ ਸਾਬ੍ਹ ਦਾ ਫੈਸਲਾ ਹੈ, ਇਹ ਸੈਂਟਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਮੂੰਹ ‘ਤੇ ਚਪੇੜ ਹੈ ਤੇ ਏਸ ਚਪੇੜ ਦੀ ਗੂੰਜ ਪੂਰੇ ਹਿੰਦੁਸਤਾਨ ‘ਚ ਗਈ ਹੈ।” ਉਨ੍ਹਾਂ ਕਿਹਾ ਕਿ ਜਿੰਨਾਂ ਜ਼ਿਆਦਾ ਹਨੇਰਾ ਹੁੰਦਾ ਹੈ ਸਿਤਾਰਾਂ ਉਨ੍ਹਾਂ ਹੀ ਚਮਕ ਦਾ ਹੈ ਅਤੇ CM ਸਾਹਿਬ ਦਾ ਵਿਧਾਨਸਭਾ ਬੁਲਾਉਣ ਦਾ ਫੈਸਲਾ ਇਸੇ ਕਾਲੇ ਕਾਨੂੰਨ ਦੀ ਕਾਲੀ ਰਾਤ ਵਿੱਚ ਸਿਤਾਰੇ ਵਾਂਗ ਚਮਕ ਰਿਹਾ ਹੈ। ਸਿੱਧੂ ਨੇ ਮੁੱਖ ਮੰਤਰੀ ਦੇ ਫੈਸਲੇ ਨੂੰ ਬਿਲਕੁਲ ਸਹੀ ਦੱਸਿਆ। ਹਾਲਾਂਕਿ ਮੁੱਖ ਮੁੰਤਰੀ ਦੇ ਭਾਸ਼ਣ ਤੋਂ ਬਾਅਦ ਸਪੀਕਰ ਵਿਧਾਨ ਸਭਾ ਦੁਆਰਾ ਨਵਜੋਤ ਸਿੱਧੂ ਨੂੰ ਬੋਲਣ ਲਈ ਸਮਾਂ ਦਿੱਤਾ ਗਿਆ।