ਦੀਵਾਲੀ ਰੌਸ਼ਨੀਆਂ ਦਾ ਤਿਓਹਾਰ ਹੈ ਪਰ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਜ਼ਿੰਦਗੀ ਭਰ ਨਹੀਂ ਭੁੱਲਦੇ। ਅਜਿਹਾ ਹੀ ਇਕ ਹਾਦਸਾ ਦੀਵਾਲੀ ਦੀ ਰਾਤ ਨਵਾਂਸ਼ਹਿਰ ਵਿਖੇ ਵਾਪਰਿਆ।। 10ਵੀਂ ਦੀ ਵਿਦਿਆਰਥਣ ਨਾਜ਼ੀਆ ਦੀ ਅੱਖ ਵਿਚ ਰਾਕੇਟ ਪਟਾਕਾ ਵੱਜ ਗਿਆ। ਉਸ ਦੀ ਅੱਖ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ ਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿਉਸ ਦੀ ਅੱਖਾਂ ਦੀ ਰੌਸ਼ਨੀ ਵਾਪਸ ਆਏਗੀ ਜਾਂ ਨਹੀਂ।
ਮਿਲੀ ਜਾਣਕਾਰੀ ਮੁਤਾਬਕ ਨਵਾਂਸ਼ਹਿਰ ਦੀ ਨਾਜ਼ੀਆ ਜੋ ਕਿ ਬੀਤੀ ਰਾਤ ਦੀਵਾਲੀ ਵਾਲੇ ਦਿਨ ਆਪਣੇ ਭਰਾ ਨਾਲ ਗੋਲਗੱਪੇ ਖਾਣ ਬਾਜ਼ਾਰ ਗਈ ਸੀ। ਜਦੋਂ ਉਹ ਗੋਲਗੱਪੇ ਖਾ ਰਹੀ ਸੀ ਤਾਂ ਇਸ ਦਰਮਿਆਨ ਦੂਰੋਂ ਇਕ ਰਾਕੇਟ ਉਸ ਦੀ ਅੱਖ ‘ਚਾ ਜਾ ਵੱਜਾ, ਜਿਸ ਕਾਰਨ ਉਸ ਦੀਆਂ ਅੱਖਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਇਹ ਵੀ ਪੜ੍ਹੋ : ਗੂਗਲ ਨੇ ਪਲੇਅ ਸਟੋਰ ਤੋਂ ਹਟਾਈਆਂ ਇਹ 16 ਐਪਸ, ਦੇਖੋ ਪੂਰੀ ਲਿਸਟ
ਰਾਕੇਟ ਉਸ ਦੇ ਮੂੰਹ ਦੇ ਬਿਲਕੁਲ ਨੇੜੇ ਵੱਜਿਆ ਜਿਸ ਕਾਰਨ ਬਾਰੂਦ ਉਸ ਦੀਆਂ ਅੱਖਾਂ ਵਿਚ ਵੀ ਚਲਾ ਗਿਆ। ਪਰਿਵਾਰ ਵੱਲੋਂ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਜਿਥੇ ਉਸ ਦੀ ਅੱਖ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਨਾਜ਼ੀਆ ਦੀਆਂ ਅੱਖਾਂ ਦਾ ਆਪ੍ਰੇਸ਼ਨ ਕੀਤਾ ਗਿਆ ਹੈ।
ਡਾਕਟਰਾਂ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਹੈ ਕਿ ਅੱਖਾਂ ਦੀ ਰੌਸ਼ਨੀ ਬਾਰੇ ਉਹ ਕੁਝ ਸਮੇਂ ਬਾਅਦ ਹੀ ਦੱਸ ਸਕਣਗੇ। ਨਾਜ਼ੀਆ ਨਾਲ ਹਾਦਸਾ ਵਾਪਰਨ ਕਰਕੇ ਪਰਿਵਾਰ ਵਾਲੇ ਕਾਫੀ ਸਦਮੇ ਵਿਚ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਗੋਲਗੱਪੇ ਖਾਣ ਗਈ ਉਨ੍ਹਾਂ ਦੀ ਧੀ ਨਾਲ ਇਹ ਭਾਣਾ ਵਰਤ ਜਾਵੇਗਾ ਤੇ ਉਸ ਦੀ ਅੱਖਾਂ ਦੀ ਰੌਸ਼ਨ ਚਲੀ ਜਾਵੇਗੀ। ਇਥੇ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਨਾਜ਼ੀਆ ਦੀ ਵੱਡੀ ਭੈਣ ਦੇ ਮੂੰਹ ‘ਤੇ ਵੀ ਪਟਾਕਾ ਵੱਜਿਆ ਸੀ।
ਵੀਡੀਓ ਲਈ ਕਲਿੱਕ ਕਰੋ -: