ਜਲੰਧਰ : ਜਲੰਧਰ ਵਿੱਚ ਥਾਣਾ ਭਾਰਗਵ ਕੈਂਪ ਇਲਾਕੇ ਦੇ ਵਡਾਲਾ ਚੌਕ ਨੇੜੇ ਟਰੈਕਟਰ-ਟਰਾਲੀ ਦੀ ਲਪੇਟ ‘ਚ ਆਉਣ ਨਾਲ ਇਕ ਨੌਜਵਾਨ ਦੀ ਮੌਕੇ ‘ਤੇ ਹੀ ਤੜਫ-ਤੜਫ ਕੇ ਮੌਤ ਹੋ ਗਈ। ਪੁਲਿਸ ਨੇ ਟਰੈਕਟਰ-ਟਰਾਲੀ ਜ਼ਬਤ ਕਰ ਲਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੈਕਟਰ ਟਰਾਲੀ ਬਿਲਡਿੰਗ ਮਟੀਰੀਅਲ ਸਟੋਰ ਦੀ ਦੱਸੀ ਜਾ ਰਹੀ ਹੈ।
ਮੌਕੇ ‘ਤੇ ਪਹੁੰਚੇ ਭਾਰਗਵ ਕੈਂਪ ਥਾਣੇ ਦੇ ਇੰਚਾਰਜ ਗੁਰਦੇਵ ਸਿੰਘ ਨੇ ਟਰਾਲੀ ਚਾਲਕ ਨੂੰ ਹਿਰਾਸਤ ‘ਚ ਲੈਂਦੇ ਹੋਏ ਟਰੈਕਟਰ ਟਰਾਲੀ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਮ੍ਰਿਤਕ ਦੀ ਪਛਾਣ ਬਲਜਿੰਦਰ ਕੁਮਾਰ (35) ਵਜੋਂ ਹੋਈ ਹੈ, ਜਿਸ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਬਲਜਿੰਦਰ ਖਾਬੜਾਂ ਚਰਚ ਤੋਂ ਵਾਪਿਸ ਆ ਰਿਹਾ ਸੀ। ਇਸ ਦੌਰਾਨ ਇੱਠਾਂ ਨਾਲ ਭਰੀ ਓਵਰਲੋਡ ਟਰਾਲੀ ਨੇ ਪੈਦਲ ਜਾ ਰਹੇ ਬਲਜਿੰਦਰ ਨੂੰ ਕੁਚਲ ਦਿੱਤਾ।
ਥਾਣਾ ਸਦਰ ਇੰਚਾਰਜ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜਿਸ ਇੱਟ ਭੱਠੇ ਤੋਂ ਇਹ ਟਰਾਲੀ ਲੋਡ ਹੋ ਕੇ ਆ ਰਹੀ ਸੀ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ, ਪਰ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮੁੱਖ ਮੰਤਰੀ ਦੀ ਹਵਾਈ ਯਾਤਰਾ ਤੇ ਕੱਸਿਆ ਤੰਜ, ਪੜ੍ਹੋ ਪੂਰਾ ਮਾਮਲਾ
ਦੱਸਣਯੋਗ ਹੈ ਕਿ 9 ਜੁਲਾਈ ਨੂੰ ਵੀ ਇੱਕ ਬਿਹਾਰ ਮਜ਼ਦੂਰ ਜੋ ਆਪਣੇ ਚਚੇਰੇ ਭਰਾ ਨਾਲ ਬਾਬੂ ਜਗਜੀਵਨ ਰਾਮ ਚੌਕ ਦੇ ਕੋਲ ਚਾਹ ਪੀ ਰਿਹਾ ਸੀ, ਨੂੰ ਇੱਕ ਬੇਕਾਬੂ ਟਰੈਕਟਰ0ਟਰਾਲੀ ਨੇ ਕੁਚਲ ਦਿੱਤਾ, ਜਿਸ ਵਿੱਚ ਬਿਹਾਰ ਦੇ ਸਿਵਾਨ ਜ਼ਿਲ੍ਹੇ ਦੇ ਰਹਿਣ ਵਾਲੇ ਨੰਦਜੀਤ ਰਾਏ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਸ਼ੀ ਟਰੈਕਟਰ ਡਰਾਈਵਰ ਫੜਿਆ ਗਿਆ ਸੀ, ਜੋਕਿ ਉਸ ਵੇਲੇ ਨਸ਼ੇ ਦੀ ਹਾਲਤ ਵਿੱਚ ਦੱਸਿਆ ਜਾ ਰਿਹਾ ਸੀ।