ਗੁਜਰਾਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਉਥਲ-ਪੁਥਲ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ‘ਤੇ ਬਹੁਤ ਗੰਭੀਰ ਦੋਸ਼ ਲਗਾਏ ਹਨ। ‘ਆਪ’ ਦਾ ਦਾਅਵਾ ਹੈ ਕਿ ਭਾਜਪਾ ਦੇ ਲੋਕਾਂ ਨੇ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਨੂੰ ਅਗਵਾ ਕਰ ਲਿਆ ਹੈ।
ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਸੂਰਤ ਈਸਟ ਤੋਂ ‘ਆਪ’ ਉਮੀਦਵਾਰ ਕੰਚਨ ਜਰੀਵਾਲਾ ਨੂੰ ਭਾਜਪਾ ਦੇ ਗੁੰਡਿਆਂ ਨੇ ਅਗਵਾ ਕਰ ਲਿਆ ਹੈ। ‘ਆਪ’ ਉਮੀਦਵਾਰ ਕੱਲ੍ਹ (ਮੰਗਲਵਾਰ) ਸਵੇਰ ਤੋਂ ਹੀ ਭਾਜਪਾ ਦੀ ਹਿਰਾਸਤ ਵਿੱਚ ਹੈ। ਭਾਜਪਾ ਇੰਨੀ ਘਬਰਾ ਗਈ ਹੈ ਕਿ ‘ਆਪ’ ਉਮੀਦਵਾਰ ਨੂੰ ਅਗਵਾ ਕਰ ਰਹੀ ਹੈ। ਇਹ ਲੋਕਤੰਤਰ ਦਾ ਕਤਲ ਹੈ।
ਰਾਘਵ ਚੱਢਾ ਨੇ ਦੋਸ਼ ਲਾਇਆ ਕਿ ਭਾਜਪਾ ਨੇ ਉਨ੍ਹਾਂ ਦੇ ਉਮੀਦਵਾਰ ਅਤੇ ਪਰਿਵਾਰ ‘ਤੇ ਨਾਮਜ਼ਦਗੀ ਰੱਦ ਕਰਨ ਲਈ ਦਬਾਅ ਪਾਇਆ। ਰਾਘਵ ਨੇ ਕਿਹਾ ਕਿ ‘ਭਲਕੇ ਨਾਮਜ਼ਦਗੀ ਦੀ ਸਕਰੂਟਨੀ ਦਾ ਆਖਰੀ ਹੋਣ ਕਰਕੇ ਭਾਜਪਾ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ, ਪਰ ਜਦੋਂ ਉਨ੍ਹਾਂ ਨੇ ਭਾਜਪਾ ਦੀ ਗੱਲ ਨਹੀਂ ਮੰਨੀ ਤਾਂ BJP ਦੇ ‘ਗੁੰਡਿਆਂ’ ਨੇ ਕੰਚਨ ਜਰੀਵਾਲਾ ਨੂੰ ਕਿਡਨੈਪ ਕਰ ਲਿਆ ਅਤੇ ਉਸ ਨੂੰ RO ਆਫਿਸ ਲੈ ਗਏ। ਨਾਮਜ਼ਦਗੀ ਦੇ ਕਾਗਜ਼ ਰਿਜੈਕਟ ਕਰਨ ਦਾ ਕੋਈ ਗ੍ਰਾਊਂਡ ਨਹੀਂ ਹੋਣ ਕਰਕੇ ਉਹ ਲੋਕ ਸੂਰਤ ਈਸਟ ਦੇ ਉਮੀਦਵਾਰ ਨੂੰ ਅਣਜਾਣ ਥਾਂ ‘ਤੇ ਲੈ ਗਏ। ਕੰਚਨ ਜਰੀਵਾਲਾ ਦਾ ਫੋਨ ਕੱਲ੍ਹ ਦੁਪਹਿਰ ਤੋਂ ਬੰਦ ਹੈ ਅਤੇ ਕਿਸੇ ਨੂੰ ਉਸ ਦੀ ਲੋਕੇਸ਼ਨ ਦਾ ਪਤਾ ਨਹੀਂ ਹੈ।
ਰਾਘਵ ਚੱਢਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਪੂਰੇ ਮਾਮਲੇ ‘ਤੇ ਮੁੱਖ ਚੋਣ ਅਧਿਕਾਰੀ ਨੂੰ ਲਿਖਤੀ ਸ਼ਿਕਾਇਤ ਕਰ ਰਹੀ ਹੈ। ਭਾਵੇਂ ਕੁਝ ਵੀ ਹੋ ਜਾਵੇ, ‘ਆਪ’ ਉਮੀਦਵਾਰ ਦੀ ਨਾਮਜ਼ਦਗੀ ਰੱਦ ਨਹੀਂ ਹੋਣੀ ਚਾਹੀਦੀ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਹੁਣ ‘ਆਪ’ ਦੇ ਸੂਰਤ ਪੂਰਬੀ ਉਮੀਦਵਾਰ ਕੰਚਨ ਜਰੀਵਾਲਾ ‘ਤੇ ਨਾਮਜ਼ਦਗੀ ਵਾਪਸ ਲੈਣ ਲਈ ਸਰੀਰਕ ਅਤੇ ਮਾਨਸਿਕ ਤੌਰ ‘ਤੇ ਦਬਾਅ ਪਾ ਰਹੀ ਹੈ। ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰੀ ਹੋਈ ਹੈ।
ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਵੀ ਕੰਚਨ ਜਰੀਵਾਲਾ ਦੇ ਲਾਪਤਾ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘ਸੂਰਤ (ਪੂਰਬੀ) ਤੋਂ ਸਾਡੀ ਉਮੀਦਵਾਰ ਕੰਚਨ ਜਰੀਵਾਲਾ ਅਤੇ ਉਨ੍ਹਾਂ ਦਾ ਪਰਿਵਾਰ ਕੱਲ੍ਹ ਤੋਂ ਲਾਪਤਾ ਹੈ। ਪਹਿਲਾਂ ਭਾਜਪਾ ਨੇ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਦੀ ਨਾਮਜ਼ਦਗੀ ਸਵੀਕਾਰ ਕਰ ਲਈ ਗਈ ਸੀ। ਬਾਅਦ ‘ਚ ਉਨ੍ਹਾਂ ‘ਤੇ ਨਾਮਜ਼ਦਗੀ ਵਾਪਸ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਕੀ ਉਸਨੂੰ ਅਗਵਾ ਕੀਤਾ ਗਿਆ ਹੈ?
ਦੱਸ ਦੇਈਏ ਕਿ ਗੁਜਰਾਤ ‘ਚ 182 ਵਿਧਾਨ ਸਭਾ ਸੀਟਾਂ ‘ਤੇ 15ਵੀਂ ਚੋਣ ਹੋਣੀ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਦੋ ਪੜਾਵਾਂ ਵਿੱਚ ਹੋਣਗੀਆਂ। ਪਹਿਲੇ ਪੜਾਅ ‘ਚ 89 ਸੀਟਾਂ ‘ਤੇ 1 ਦਸੰਬਰ ਨੂੰ ਵੋਟਿੰਗ ਹੋਵੇਗੀ, ਫਿਰ ਦੂਜੇ ਪੜਾਅ ‘ਚ 5 ਦਸੰਬਰ ਨੂੰ 93 ਸੀਟਾਂ ‘ਤੇ ਵੋਟਿੰਗ ਹੋਵੇਗੀ, ਜਦਕਿ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਗੁਜਰਾਤ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਆਉਣਗੇ।
ਵੀਡੀਓ ਲਈ ਕਲਿੱਕ ਕਰੋ -: