ਖਾਲਿਸਤਾਨੀ ਸਮਰਥਕ ਕਹੇ ਜਾਣ ਵਾਲੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਿਰੋਧੀਆਂ ‘ਤੇ ਪਲਟਵਾਰ ਕੀਤਾ ਹੈ। ਪੰਜਾਬ ਦੇ ਬਠਿੰਡੇ ਵਿਚ ਕੇਜਰੀਵਾਲ ਨੇ ਕਿਹਾ ਕਿ ਮੈਂ ਸਵੀਟ ਅੱਤਵਾਦੀ ਹਾਂ। ਜੋ ਲੋਕਾਂ ਲਈ ਹਸਪਤਾਲ ਤੇ ਸਕੂਲ ਬਣਾ ਕੇ ਦਿੰਦਾ ਹਾਂ। ਬਜ਼ੁਰਗਾਂ ਨੂੰ ਤੀਰਥ ਯਾਤਰਾ ‘ਤੇ ਭੇਜਦਾ ਹਾਂ। ਕੇਜਰੀਵਾਲ ਨੇ ਖੁਦ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਚੇਲਾ ਦੱਸਿਆ। ਕੇਜਰੀਵਾਲ ਬੋਲੇ ਕਿ 100 ਸਾਲ ਪਹਿਲਾਂ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਅੱਤਵਾਦੀ ਕਿਹਾ ਸੀ। 100 ਸਾਲ ਬਾਅਦ ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ। ਅੱਜ ਉਨ੍ਹਾਂ ਦੇ ਸਭ ਤੋਂ ਵੱਡੇ ਚੇਲੇ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਚੰਨੀ ਨੂੰ ਫੋਨ ਕਰਕੇ ਸ਼ਿਕਾਇਤ ਮੰਗਵਾਈ। ਹੁਣ ਮੈਨੂੰ ਖਬਰ ਮਿਲੀ ਹੈ ਕਿ ਮੇਰੇ ਖਿਲਾਫ 1-2 ਦਿਨ ਵਿਚ NIA ਐੱਫ. ਆਈ. ਆਰ. ਦਰਜ ਕਰੇਗੀ। ਮੈਂ FIR ਦਾ ਸਵਾਗਤ ਕਰਦਾ ਹਾਂ। ਜੇਕਰ ਇਸੇ ਤਰ੍ਹਾਂ ਕੇਂਦਰ ਸਰਕਾਰ ਸੁਰੱਖਿਆ ਨੂੰ ਡੀਲ ਕਰੇਗੀ ਤਾਂ ਇਹ ਚਿੰਤਾਜਨਕ ਹੈ।
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਖਿਲਾਫ ਸਾਰੇ ਵਿਰੋਧੀ ਇਕੱਠੇ ਹੋ ਗਏ ਹਨ। ਦੇਸ਼ ਵਿਚ ਕਾਮੇਡੀ ਚੱਲ ਰਹੀ ਹੈ ਕਿ 10 ਸਾਲ ਤੋਂ ਕੇਜਰੀਵਾਲ ਦੇਸ਼ ਦੇ 2 ਟੁਕੜੇ ਕਰਨ ਦਾ ਪਲਾਨ ਬਣਾ ਰਿਹਾ ਹੈ। ਇਨ੍ਹਾਂ ਵਿਚੋਂ ਇੱਕ ਟੁਕੜੇ ਦਾ ਇਹ ਪ੍ਰਧਾਨ ਮੰਤਰੀ ਬਣ ਜਾਵੇਗਾ। ਇਸ ਦਾ ਮਤਲਬ ਮੈਂ ਬਹੁਤ ਵੱਡਾ ਅੱਤਵਾਦੀ ਹਾਂ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇੱਕ ਕਵੀ ਨੇ ਖੜ੍ਹੇ ਹੋ ਕੇ ਕਵਿਤਾ ਸੁਣਾਈ ਕਿ 7 ਸਾਲ ਪਹਿਲਾਂ ਕੇਜਰੀਵਾਲ ਨੇ ਮੈਨੂੰ ਕਿਹਾ ਕਿ ਦੇਸ਼ ਦੇ 2 ਟੁਕੜੇ ਹੋਣਗੇ। ਇੱਕ ਟੁਕੜੇ ਦਾ PM ਤੂੰ ਬਣ ਜਾਣਾ ਤੇ ਇੱਕ ਟੁਕੜੇ ਦਾ ਮੈਂ ਬਣ ਜਾਵਾਂਗਾ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਸੀ ਕਿ ਹੋ ਸਕਦਾ ਹੈ ਕਿ ਕੁਮਾਰ ਵਿਸ਼ਵਾਸ ਨੇ ਹਾਸਰਸ ਕਵਿਤਾ ਕੀਤੀ ਹੋਵੇ, ਜਿਸ ਨੂੰ ਨੇਤਾਵਾਂ ਨੇ ਗੰਭੀਰਤਾ ਨਾਲ ਲੈ ਲਿਆ। ਉਹ ਤਾਂ ਕਵੀ ਹੈ, ਕੁਝ ਵੀ ਕਹਿ ਦਿੰਦਾ ਹੈ।
ਕੇਜਰੀਵਾਲ ਨੇ ਕਿਹਾ ਕਿ ਅੱਤਵਾਦੀ 2 ਕਿਸਮ ਦੇ ਹੁੰਦੇ ਹਨ। ਇੱਕ ਅੱਤਵਾਦੀ ਉਹ ਹੁੰਦੇ ਹਨ ਜੋ ਜਨਤਾ ਵਿਚ ਖੌਫ ਫੈਲਾਉਂਦੇ ਹਨ, ਦੂਜੇ ਭ੍ਰਿਸ਼ਟਾਚਾਰੀਆਂ ਵਿਚ ਖੌਫ ਪੈਦਾ ਕਰਦੇ ਹਨ। ਅੱਜ ਸਾਰੇ ਭ੍ਰਿਸ਼ਟਾਚਾਰੀ, ਚੋਰ, ਲੁਟੇਰੇ ਇਕੱਠੇ ਹੋ ਗਏ ਹਨ। ਇਨ੍ਹਾਂ ਨੂੰ ਮੇਰੇ ਤੋਂ ਡਰ ਲੱਗ ਰਿਹਾ ਹੈ।