ਸਾਲ 2017 ਦੇ ਨਸ਼ਾ ਤਸਕਰੀ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਜਸਟਿਸ ਸੂਰਿਆਕਾਂਤ ਵੱਲੋਂ ਨਿਰਧਾਰਤ ਚਾਰ ਮਾਪਦੰਡਾਂ ਦੇ ਅੰਦਰ ਨਸ਼ਾ ਤਸਕਰੀ ਨਾਲ ਸਬੰਧਤ ਜਾਂਚ ਮੁਕੰਮਲ ਕਰ ਲਈ ਹੈ। ਇਸ ਰਿਪੋਰਟ ਵਿੱਚ ਏਆਈਜੀ ਰਾਜ ਜੀਤ ਸਿੰਘ ਹੁੰਦਲ ਤੋਂ ਇਲਾਵਾ ਇੱਕ ਆਈਪੀਐਸ ਅਧਿਕਾਰੀ ਸਣੇ 3 ਹੋਰਾਂ ਦੇ ਨਾਵਾਂ ਦਾ ਸੰਕੇਤ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਸ ਰਿਪੋਰਟ ਵਿੱਚ ਏਆਈਜੀ ਰਾਜ ਜੀਤ ਸਿੰਘ ਦੀ ਸਾਰੀ ਜਾਇਦਾਦ ਦਾ ਰਿਕਾਰਡ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਰਿਪੋਰਟ ‘ਚ 3 ਪੁਲਿਸ ਅਧਿਕਾਰੀਆਂ ‘ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ, ਜਿਨ੍ਹਾਂ ਨੇ ਇੰਸਪੈਕਟਰ ਇੰਦਰਜੀਤ ਸਿੰਘ (ਹੈੱਡ ਕਾਂਸਟੇਬਲ ਰੈਂਕ ਤੋਂ ਪਣੋਟਿਡ), ਜੋ ਹੁਣ ਜੇਲ੍ਹ ਵਿੱਚ ਹੈ, ਦੀ ਟਰਾਂਸਫਰ ਆਪਣੇ ਏਰੀਆ ਵਿੱਚ ਕਰਵਾਈ ਸੀ।
ਸਪੈਸ਼ਲ ਟਾਸਕ ਫੋਰਸ (STF) ਦੇ ਮੁਖੀ ADGP ਹਰਪ੍ਰੀਤ ਸਿੰਘ ਸਿੱਧੂ ‘ਤੇ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੱਖਪਾਤ ਦਾ ਦੋਸ਼ ਲਾਉਣ ਵਾਲੀ ਰਾਜ ਜੀਤ ਸਿੰਘ ਦੀ ਪਟੀਸ਼ਨ ‘ਤੇ ਵੀ ਇਸ ਰਿਪੋਰਟ ਵਿੱਚ ਕਲੀਨ ਚਿਟ ਦਿੱਤੀ ਗਈ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ADGP ਸਿੱਧੂ ‘ਤੇ ਲਾਏ ਗਏ ਇਲਜ਼ਾਮ ਝੂਠੇ ਸਨ।
ਦਰਅਸਲ, ਹਾਈਕੋਰਟ ਨੇ SIT ਨੂੰ 2-ਪੈਰਾਮੀਟਰਾਂ ‘ਤੇ ਜਾਂਚ ਕਰਨ ਲਈ ਕਿਹਾ ਸੀ। ਪਹਿਲਾ ਕੀ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਪਟੀਸ਼ਨਰ ਵਿਰੁੱਧ ਪੱਖਪਾਤੀ ਸੀ। ਦੂਜਾ ਇੰਦਰਜੀਤ ਦੇ ਰਾਜਜੀਤ ਸਿੰਘ ਅਤੇ ਪੰਜਾਬ ਵਿੱਚ ਨਸ਼ਾ ਤਸਕਰਾਂ ਨਾਲ ਗਠਜੋੜ ਦੀ ਜਾਂਚ ਕਰਨਾ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਐਸਆਈਟੀ ਨੇ ਇਸ ਨੂੰ ਸੌਂਪਿਆ ਕੰਮ ਪੂਰਾ ਕਰ ਲਿਆ ਹੈ। ਦੂਜੇ ਮਾਮਲੇ ਦੀ ਜਾਂਚ ਕਰਦੇ ਹੋਏ ਐਸਆਈਟੀ ਨੇ ਇੰਦਰਜੀਤ ਦੇ ਤਸਕਰਾਂ ਅਤੇ 4 ਪੁਲਿਸ ਅਧਿਕਾਰੀਆਂ ਨਾਲ ਗਠਜੋੜ ਦਾ ਪਤਾ ਲਗਾਇਆ ਹੈ। ਜਿਨ੍ਹਾਂ ਵਿੱਚੋਂ ਤਿੰਨ ਪੀ.ਪੀ.ਐਸ ਅਤੇ ਇੱਕ ਪੰਜਾਬ ਕੇਡਰ ਦਾ ਆਈ.ਪੀ.ਐਸ ਅਧਿਕਾਰੀ ਹਨ।
ਐਸਆਈਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਨ੍ਹਾਂ 4 ਅਫਸਰਾਂ ਨੇ ਗੈਰ-ਕਾਨੂੰਨੀ ਤੌਰ ‘ਤੇ ਇੱਕ ਹੈੱਡ ਕਾਂਸਟੇਬਲ ਇੰਦਰਜੀਤ ਸਿੰਘ ਨੂੰ ਐਸਐਸਪੀ ਵਜੋਂ ਤਾਇਨਾਤੀ ਦੌਰਾਨ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਤਹਿਤ ਐਫਆਈਆਰ ਦਰਜ ਕਰਨ ਦੀ ਇਜਾਜ਼ਤ ਦਿੱਤੀ ਸੀ। ਜਦੋਂਕਿ ਨਿਯਮਾਂ ਮੁਤਾਬਕ ਏ.ਐੱਸ.ਆਈ. ਤੋਂ ਘੱਟ ਰੈਂਕ ਦਾ ਅਧਿਕਾਰੀ ਐੱਨਡੀਪੀਐੱਸ ਤਹਿਤ ਕੇਸ ਦਰਜ ਨਹੀਂ ਕਰ ਸਕਦਾ। ਇਸ ਨਾਲ ਦੋਸ਼ੀ ਤਸਕਰਾਂ ਨੂੰ ਅਦਾਲਤਾਂ ਵੱਲੋਂ ਬਰੀ ਕਰਨ ਵਿੱਚ ਮਦਦ ਮਿਲਦੀ ਰਹੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਸਾਥੀਆਂ ਨਾਲ ਵਿਸਾਖੀ ਮਨਾ ਕੇ ਪਰਤ ਰਹੇ ਸ਼ਰਧਾਲੂ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ
ਇੰਦਰਜੀਤ ਸਿੰਘ ਨਾਲ ਕੰਮ ਕਰਨ ਵਾਲੇ ਸੇਵਾਮੁਕਤ ਡੀਐੱਸਪੀ ਜਸਵੰਤ ਨੇ ਆਪਣੇ ਬਿਆਨ ਵਿੱਚ ਸਾਫ਼-ਸਾਫ਼ ਕਿਹਾ ਸੀ-ਅਫ਼ਸਰ ਇਹ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਇੰਦਰਜੀਤ ਦਾ ਰੈਂਕ ਹੈੱਡ ਕਾਂਸਟੇਬਲ ਦਾ ਹੈ, ਐਸਐਸਪੀ ਰਾਜ ਜੀਤ ਨੇ ਉਸ ਨੂੰ ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕਰਨ ਦੀ ਇਜਾਜ਼ਤ ਦੇ ਦਿੱਤੀ। ਇਸੇ ਖਾਮੀ ਦਾ ਪਤਾ ਬਾਅਦ ਵਿੱਚ ਤਤਕਾਲੀ ਐਸਟੀਐਫ ਮੁਖੀ ਹਰਪ੍ਰੀਤ ਸਿੱਧੂ ਵੱਲੋਂ ਖੋਜਿਆ ਗਿਆ ਸੀ।
ਐਸਆਈਟੀ ਵੱਲੋਂ ਸਮੇਂ ਸਿਰ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਇਹ ਰਿਪੋਰਟ ਅਗਲੀ ਤਰੀਕ ਨੂੰ ਅਦਾਲਤ ਵਿੱਚ ਪੇਸ਼ ਕੀਤੀ ਜਾ ਸਕਦੀ ਹੈ। ਇਸ ਮਾਮਲੇ ਵਿੱਚ ਇਹ ਤੀਜੀ ਰਿਪੋਰਟ ਹੈ, ਜੋ ਸਮੇਂ ਸਿਰ ਦਰਜ ਕੀਤੀ ਜਾ ਰਹੀ ਹੈ। ਜਿਸ ਕਾਰਨ ਨਸ਼ਾ ਤਸਕਰੀ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: