ਲੁਧਿਆਣਾ ਵਿਚ ਅੱਜ ਜ਼ਿਲ੍ਹਾ ਪੱਧਰੀ ਕਮੇਟੀ ਨੇ ਪੁਲਿਸ ਨਾਲ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਚੌੜਾ ਬਾਜ਼ਾਰ ਵਿਚ ਮੁਹਿੰਮ ਚਲਾਈ। ਭੀਖ ਮੰਗਣ ਵਾਲੇ ਤੇ ਬੇਸਹਾਰਾ ਬੱਚਿਆਂ ਦਾ ਰੈਸਕਿਊ ਕੀਤਾ ਗਿਆ। ਟੀਮ ਨੇ 5 ਤੋਂ 8 ਬੱਚਿਆਂ ਦਾ ਰੈਸਕਿਊ ਕੀਤਾ ਜੋ ਰੇਲਵੇ ਸਟੇਸ਼ਨਾਂ ਤੇ ਪੁਲਾਂ ਦੇ ਹੇਠਾਂ ਘੁੰਮਦੇ ਦੇਖੇ ਗਏ। ਜਿਹੜੇ ਲੋਕਾਂ ਕੋਲ ਇਹ ਬੱਚੇ ਸਨ,ਉਨ੍ਹਾਂ ਦੇ ਆਧਾਰ ਕਾਰਡ ਚੈੱਕ ਕੀਤੇ ਗਏ ਤੇ ਸੂਚੀ ਤਿਆਰ ਕੀਤੀ ਗਈ।
ਬੱਚਿਆਂ ਨੂੰ ਹੁਣ ਚਾਈਲਡ ਵੈਲਫੇਅਰ ਕਮੇਟੀ ਨੂੰ ਸੌਂਪਿਆ ਜਾਵੇਗਾ ਜਿਥੇ ਉਨ੍ਹਾਂ ਦਾ ਸੁਰੱਖਿਅਤ ਪਾਲਣ-ਪੋਸ਼ਣ ਕੀਤਾ ਜਾਵੇਗਾ। ਨਾਲ ਹੀ DNA ਟੈਸਟ ਜ਼ਰੀਏ ਪਰਿਵਾਰ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕੁਝ ਬੱਚੇ ਮਨੁੱਕੀ ਤਸਕਰੀ ਜਾਂ ਅਗਵਾ ਦਾ ਸ਼ਿਕਾਰ ਹੋ ਸਕਦੇ ਹਨ। ਜਾਂਚ ਤੇ ਰੈਸਕਿਊ ਮੁਹਿੰਮ ਅੱਗੇਵੀ ਜਾਰੀ ਰਹੇਗੀ।
ਇਹ ਵੀ ਪੜ੍ਹੋ : ਫਰੀਦਕੋਟ ‘ਚ ਨ.ਸ਼ਾ ਤ.ਸ.ਕਰ ਦੇ ਘਰ ਚੱਲਿਆ ਪੀਲਾ ਪੰਜਾ, ਮੁਲਜ਼ਮ ਖ਼ਿਲਾਫ਼ ਪਹਿਲਾਂ ਤੋਂ ਦਰਜ ਹਨ 4 ਮਾਮਲੇ
ਦੱਸ ਦੇਈਏ ਕਿ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਬੀਤੇ ਦਿਨੀਂ ਹੁਕਮ ਜਾਰੀ ਕੀਤੇ ਸਨ ਕਿ ਜੇਕਰ ਕੋਈ ਬੱਚਾ ਭੀਖ ਮੰਗਦਾ ਦੇਖਿਆ ਗਿਆ ਤਾਂ ਉਸ ਦੇ ਪਰਿਵਾਰਕ ਸਬੰਧਾਂ ਦੀ ਪੁਸ਼ਟੀ ਲਈ DNA ਟੈਸਟ ਕਰਾਇਆ ਜਾਵੇਗਾ। ਜਦੋਂ ਤੱਕ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਬੱਚਾ ਬਾਲ ਕਲਿਆਣ ਕਮੇਟੀਆਂ ਦੀ ਦੇਖ-ਰੇਖ ਵਿਚ ਰਹੇਗਾ। ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜੇਕਰ DNA ਪ੍ਰੀਖਣ ਨਾਲ ਇਹ ਪੁਸ਼ਟੀ ਹੁੰਦੀ ਹੈ ਕਿ ਬੱਚੇ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਸਮਾਜਿਕ ਸੁਰੱਖਿਆ ਡਾਇਰੈਕਟੋਰੇਟ ਵੱਲੋਂ ਜੀਵਨ ਜੋਤ-2 ਪਰਿਹਯੋਜਨਾ ਤਹਿਤ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























