ਲੁਧਿਆਣਾ ਵਿੱਚ ਇੱਕ ਔਰਤ ਦੀ ਪਿੱਠ ਪਿੱਛੇ ਉਸ ਦੀ ਐਕਟਿਵਾ ਚੋਰੀ ਹੋ ਗਈ। ਔਰਤ ਨੇ ਸਕੂਟੀ ਵਿੱਚ ਚਾਬੀ ਲੱਗੀ ਛੱਡ ਦਿੱਤੀ ਸੀ। ਘਰ ਦੇ ਬਾਹਰ ਪਰਿਵਾਰ ਨਾਲ ਗੱਲਾਂ ਵਿੱਚ ਇੰਨੀ ਮਸਤ ਹੋ ਗਈ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਰਾਹ ਚੱਲਦਾ ਇੱਕ ਚੋਰ ਉਸ ਦੇ ਸਾਹਮਣੇ ਹੀ ਉਸ ਦੀ ਸਕੂਟੀ ਚੋਰੀ ਕਰਕੇ ਲੈ ਗਿਆ। ਜਦੋਂ ਔਰ ਪਲਟੀ ਤਾਂ ਉਸ ਨੂੰ ਸਕੂਟੀ ਨਹੀਂ ਮਿਲੀ।
ਪਰਿਵਾਰ ਨੇ ਸਕੂਟੀ ਕਾਫੀ ਲੱਭੀ ਪਰ ਕਿਤੇ ਵੀ ਪਤਾ ਨਹੀਂ ਲੱਗਾ। ਕੁਝ ਨਸ਼ੇੜੀ ਇਲਾਕੇ ਵਿੱਚ ਘੁੰਮਦੇ ਹਨ। ਇਹੀ ਲੋਕ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਜਦੋਂ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਚੋਰ ਦਾ ਪਤਾ ਲੱਗਾ। ਔਰਤ ਦੇ ਪਿਤਾ ਮਨਜੀਤਪਾਲ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਨਜੀਤ ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਧੀ ਐਕਟਿਵਾ ‘ਤੇ ਇਸਲਾਮਗੰਜ ਗਏ ਹੋਏ ਸਨ।
ਉਸ ਨੇ ਵਾਪਸ ਆ ਕੇ ਐਕਟਿਵਾ ਸੜਕ ਕੰਢੇ ਖੜ੍ਹੀ ਕਰ ਦਿੱਤੀ ਅਤੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲ ਕਰਨ ਲੱਗੀ। ਔਰਤ ਸਕੂਟੀ ਦੀ ਚਾਬੀਆਂ ਕੱਢਣੀ ਭੁੱਲ ਗਈ। ਇਸ ਦੌਰਾਨ ਇਕ ਨੌਜਵਾਨ ਉਥੇ ਆਇਆ ਅਤੇ ਬਿਨਾਂ ਦੱਸੇ ਮਹਿਲਾ ਨੂੰ ਸਕੂਟੀ ਭਜਾ ਕੇ ਲੈ ਗਿਆ।
ਇਹ ਵੀ ਪੜ੍ਹੋ : ਕੈਨੇਡਾ ਵਸਦੇ ਭਾਰਤੀਆਂ ਲਈ ਚੰਗੀ ਖਬਰ, ਬ੍ਰਿਟਿਸ਼ ਕੋਲੰਬੀਆ ‘ਚ ਘੱਟੋ-ਘੱਟ ਉਜਰਤ 15.65 ਡਾਲਰ ਪ੍ਰਤੀ ਘੰਟਾ ਹੋਈ
ਥਾਣਾ ਡਿਵੀਜ਼ਨ ਨੰਬਰ 2 ਦੀ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਇਲਾਕੇ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: