ਕੋਵਿਡ-19 ਮਹਾਮਾਰੀ ਕਾਰਨ ਦੋ ਸਾਲਾਂ ਦੇ ਲੰਮੇ ਅੰਤਰਾਲ ਤੋਂ ਬਾਅਦ ਪੱਛਮੀ ਬੰਗਾਲ ਸਰਕਾਰ ਅਗਲੇ ਸਾਲ ਅਪ੍ਰੈਲ ਵਿੱਚ ‘ਬੰਗਾਲ ਗਲੋਬਲ ਬਿਜ਼ਨੈੱਸ ਸਮਿਟ (ਬੀ. ਜੀ. ਬੀ. ਐੱਸ.)’ ਆਯੋਜਿਤ ਕਰਨ ਜਾ ਰਹੀ ਹੈ। ਇਸ ਵਪਾਰ ਨਿਵੇਸ਼ ਸੰਮੇਲਨ ਵਿੱਚ ਦਿੱਗਜ ਕਾਰੋਬਾਰੀ ਹਿੱਸਾ ਲੈਣਗੇ। ਇਸ ਵਿਚਕਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕੋਲਕਾਤਾ ਦੇ ਸੂਬਾ ਸਕੱਤਰੇਤ ‘ਨਬੰਨਾ’ ਵਿੱਚ ਉਦਯੋਗਪਤੀ ਗੌਤਮ ਅਡਾਨੀ ਨਾਲ ਮੁਲਾਕਾਤ ਕੀਤੀ।
ਖ਼ਬਰਾਂ ਹਨ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਵਿਦੇਸ਼ ਦੀ ਯਾਤਰਾ ਵੀ ਕਰੇਗੀ, ਤਾਂ ਜੋ ਸੂਬੇ ਵਿੱਚ ਹੋਰ ਵਾਧੂ ਨਿਵੇਸ਼ ਕੀਤਾ ਜਾ ਸਕੇ ਅਤੇ ਸੂਬੇ ਦੀ ਉਦਯੋਗ ਪ੍ਰਤੀ ਮਿੱਤਰਤਾ ਨੂੰ ਪ੍ਰਦਰਸ਼ਿਤ ਕਰਨ ਲਈ ਰੋਡ ਸ਼ੋਅ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਉੱਥੇ ਹੀ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੋਲਕਾਤਾ ਵਿੱਚ ਮੁਲਾਕਾਤ ਮਗਰੋਂ ਅਡਾਨੀ ਨੇ ਕਿਹਾ ਕਿ ਬੰਗਾਲ ਵਿੱਚ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਮੈਂ ਬੰਗਾਲ ਗਲੋਬਲ ਬਿਜ਼ਨੈੱਸ ਸਮਿਟ ਵਿੱਚ ਹਿੱਸਾ ਲਵਾਂਗਾ। ਰਿਪੋਰਟਾਂ ਮੁਤਾਬਕ, ਵੀਰਵਾਰ ਸ਼ਾਮ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਗੌਤਮ ਅਡਾਨੀ ਦੀ ਕਰੀਬ ਡੇਢ ਘੰਟਾ ਮੁਲਾਕਾਤ ਚੱਲੀ ਅਤੇ ਇਸ ਦੌਰਾਨ ਅਭਿਸ਼ੇਕ ਬੈਨਰਜੀ ਵੀ ਨਾਲ ਸਨ।
ਇਹ ਵੀ ਪੜ੍ਹੋ : ਸਿੱਧੂ ਦਾ ਕਾਦੀਆਂ ਰੈਲੀ ‘ਚ ਕੇਜਰੀਵਾਲ ਨੂੰ ਲੈ ਕੇ ਚੜ੍ਹਿਆ ਪਾਰਾ, ਬੋਲੇ- ‘ਮੈਂ ਰਾਜਨੀਤੀ ਹੀ ਛੱਡ ਦੇਵਾਂਗਾ’!
ਇਸ ਦੌਰਾਨ ਸੂਬੇ ਵਿਚ ਉਦਯੋਗਿਕ ਨਿਵੇਸ਼ ਨੂੰ ਲੈ ਕੇ ਗੱਲਬਾਤ ਹੋਈ। ਇਸ ਤੋਂ ਪਹਿਲਾਂ ਹਾਲ ਹੀ ਵਿੱਚ ਮਮਤਾ ਬੈਨਰਜੀ ਨੇ ਪੀ. ਐੱਮ. ਮੋਦੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਬੰਗਾਲ ਗਲੋਬਲ ਬਿਜ਼ਨੈੱਸ ਸਮਿਟ ਦਾ ਉਦਘਾਟਨ ਕਰਨ ਲਈ ਸੱਦਾ ਦਿੱਤਾ ਹੈ। ਇਹ ਵਪਾਰ ਸੰਮੇਲਨ 20 ਅਤੇ 21 ਅਪ੍ਰੈਲ ਨੂੰ ਕੋਲਕਾਤਾ ਵਿੱਚ ਹੋਵੇਗਾ।