ਰਾਖੀ ਸਾਵੰਤ ਨੇ ਆਪਣੇ ਪਤੀ ਆਦਿਲ ਖਾਨ ਦੁਰਾਨੀ ਖਿਲਾਫ FRI ਦਰਜ ਕਰਵਾਈ ਜਿਸ ਦੇ ਬਾਅਦ ਪੁਲਿਸ ਨੇ ਆਦਿਲ ਨੂੰ ਹਿਰਾਸਤ ਵਿਚ ਲੈ ਲਿਆ।ਆਦਿਲ ਨੂੰ ਫੜ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ। ਰਾਖੀ ਨੇ ਦੋਸ਼ ਲਗਾਏ ਸੀ ਕਿ ਆਦਿਲ ਨੇ ਉਨ੍ਹਾਂ ਤੋਂ ਪੈਸੇ ਤੇ ਗਹਿਣੇ ਖੋਹ ਲਏ ਹਨ। ਰਾਖੀ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਹ ਬਿਗ ਬੌਸ ਮਰਾਠੀ ਵਿਚ ਬਤੌਰ ਕੰਟੈਸਟੈਂਟ ਗਈ ਸੀ, ਉਦੋਂ ਆਦਿਲ ਨੇ ਉਨ੍ਹਾਂ ਦੇ ਪੈਸਿਆਂ ਦਾ ਗਲਤ ਇਸਤੇਮਾਲ ਕੀਤਾ। ਜਦੋਂ ਕਿ ਆਦਿਲ ਤੋਂ ਰਾਖੀ ਦੀ ਮਾਂ ਦੀ ਦੇਖਭਾਲ ਕਰਨ ਲਈ ਕਿਹਾ ਗਿਆ ਸੀ। ਰਾਖੀ ਦੀ ਮਾਂ ਦਾ 29 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ, ਉਹ ਲੰਮੇ ਸਮੇਂ ਤੋਂ ਕੈਂਸਰ ਨਾਲ ਲੜ ਰਹੀ ਸੀ।
ਰਾਖੀ ਸਾਵੰਤ ਦੀ ਸ਼ਿਕਾਇਤ ਦੇ ਬਾਅਦ ਪੁਲਿਸ ਆਦਿਲ ਦੁਰਾਨੀ ਤੋਂ ਥਾਣੇ ਵਿਚ ਪੁੱਛਗਿਛ ਕਰ ਰਹੀ ਹੈ। ਪੁਲਿਸ ਨੇ ਆਦਿਲ ਖਿਲਾਫ ਆਈਪੀਸੀ ਦੀ ਧਾਰਾ 406, 420 ਤਹਿਤ ਮਾਮਲਾ ਦਰਜ ਕੀਤਾ ਹੈ। ਰਾਖੀ ਨੇ ਆਦਿਲ ਨੂੰ ਆਪਣੀ ਮਾਂ ਦੀ ਮੌਤ ਦਾ ਜ਼ਿੰਮੇਵਾਰ ਵੀ ਦੱਸਿਆ ਹੈ ਕਿਉਂਕਿ ਆਦਿਲ ਨੇ ਰਾਖੀ ਦੀ ਮਾਂ ਦੀ ਸਰਜਰੀ ਲਈ ਸਮੇਂ ‘ਤੇ ਪੈਸੇ ਨਹੀਂ ਦਿੱਤੇ ਸਨ।
ਇਹ ਵੀ ਪੜ੍ਹੋ : ‘ਅਮੀਰਾਂ ਦੀ ਲਿਸਟ ‘ਚ ਅਡਾਨੀ 609ਵੇਂ ਨੰਬਰ ‘ਤੇ ਸਨ, ਕੁਝ ਸਾਲਾਂ ‘ਚ ਦੂਜੇ ਨੰਬਰ ‘ਤੇ ਕਿਵੇਂ ਪਹੁੰਚੇ’ : ਰਾਹੁਲ ਗਾਂਧੀ
ਰਾਖੀ ਸਾਵੰਤ ਨੇ ਆਪਣੀ ਇੰਸਟਾ ਸਟੋਰੀ ‘ਤੇ ਮੀਡੀਆ ਸਟੇਟਮੈਂਟ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਮਾਮਲੇ ਨੂੰ ਸੁਲਝਾਉਣ ਲਈ ਸਟੇਸ਼ਨ ਪਹੁੰਚ ਰਹੀ ਹੈ। ਉਨ੍ਹਾਂ ਨੂੰ ਮਿਲਣ ਲਈ ਘਰ ਆਉਣ ਦੇ ਬਾਅਦ ਆਦਿਲ ਨੂੰ ਗ੍ਰਿਫਤਾਰ ਕੀਤਾ ਗਿਆ। ਰਾਖੀ ਨੇ ਬਿਆਨ ਦਿੱਤਾ ਕਿ ਇਹ ਕੋਈ ਨਾਟਕ ਨਹੀਂ ਹੈ, ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਇਸ ਨੇ, ਮੈਨੂੰ ਮਾਰਿਆ ਹੈ, ਮੇਰਾ ਪੈਸਾ ਲੁੱਟਿਆ ਹੈ ਕੁਰਾਨ ‘ਤੇ ਹੱਥ ਰੱਖ ਕੇ ਵੀ, ਇਸ ਨੇ ਮੇਰੇ ਨਾਲ ਧੋਖਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: