ਰੂਸ ਵੱਲੋਂ ਹਮਲੇ ਕਰਕੇ ਯੂਕਰੇਨ ਵਿੱਚ ਚਾਰੇ ਪਾਸੇ ਤਬਾਹੀ ਮਚੀ ਹੋਈ ਹੈ। ਰੂਸੀ ਹਮਲੇ ਵਿੱਚ ਮੌਤ ਕਿਸ ਕਦਮ ‘ਤੇ ਮਿਲ ਜਾਏ, ਕੋਈ ਨਹੀਂ ਜਾਣਦਾ। ਅਜਿਹੇ ਵਿੱਚ ਉਥੇ ਫ਼ਸੇ ਭਾਰਤੀ ਵੀ ਘਬਰਾਏ ਹੋਏ ਹਨ। ਯੂਕਰੇਨ ਵਿੱਚ ਫਸੇ ਭਾਰਤੀ ਬਾਰਡਰ ਤੱਕ ਆਉਣ ਲਈ ਕਿਸੇ ਵੀ ਰਸਤੇ ਤੋਂ ਨਿਕਲ ਰਹੇ ਹਨ।
ਅਜਿਹੇ ਵਿੱਚ ਪੋਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਉਨਹਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਦੇ ਪੱਛਮੀ ਹਿੱਸੇ ਲਵੀਵ ਤੇ ਟਰਨੋਪਿਲ ਵੱਲੋਂ ਆਉਣ ਵਾਲੇ ਭਾਰਤੀ ਪੋਲੈਂਡ ਆਉਣ ਲਈ ਬੁਡੋਮਿਰਜ ਬਾਰਡਰ ਦਾ ਹੀ ਇਸਤੇਮਾਲ ਕਰਨ। ਇਸ ਨਾਲ ਬਾਰਡਰ ਕਰਾਸ ਕਰਨ ਵਿੱਚ ਆਸਾਨੀ ਹੋਵੇਗੀ। ਪੋਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਐਡਵਾਇਜ਼ਰੀ ਜਾਰੀ ਕਰਕੇ ਕਿਹਾ ਹੈਕਿ ਸ਼ੇਹਇਨੀ-ਮੇਦਾਇਕਾ (Shehyni-Medyka) ਬਾਰਡਰ ਦਾ ਇਸਤੇਮਾਲ ਨਾ ਕਰੋ।
ਦੂਤਾਵਾਸ ਨੇ ਅਡਵਾਇਜ਼ਰੀ ਵਿੱਚ ਕਿਹਾ ਕਿ ਯੂਕਰੇਨ ਦੇ ਪੱਛਮੀ ਹਿੱਸੇ ਵਿੱਚ ਰਹਿਣ ਵਾਲੇ ਭਾਰਤੀ ਬੁਡੋਮਿਰਜ ਬਾਰਡਰ ਦੇ ਚੈੱਕ ਪੁਆਇੰਟ ‘ਤੇ ਐਂਟਰੀ ਕਰਨ ਕਿਉਂਕਿ ਇਸ ਤੋਂ ਪਹਿਲਾਂ ਪੋਲੈਂਡ ਵਿੱਚ ਦਾਖਲ ਹੋਣਾ ਸੌਖਾ ਹੋਵੇਗਾ।ਸ਼ੇਹਇਨੀ-ਮੇਦਾਇਕਾ ਬਾਰਡਰ ਮੁਕਾਬਲਤਨ ਬਹੁਤ ਜ਼ਿਆਦਾ ਭਰਿਆ ਹੋਇਆ ਹੈ, ਉਥੋਂ ਐਂਟਰੀ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋਵੇਗਾ।
ਦੂਤਾਵਾਸ ਨੇ ਅੱਗੇ ਕਿਹਾ ਕਿ ਜੇ ਬੁਡੋਮਿਰਜ ਚੈਕ ਪੁਆਇੰਟ ‘ਤੇ ਨਹੀਂ ਆ ਪਾ ਰਹੇ ਤਾਂ ਦੱਖਣ ਵਿੱਚ ਹੰਗਰੀ ਜਾਂ ਰੋਮਾਨੀਆ ਬਾਰਡਰ ਤੋਂ ਆ ਸਕਦੇ ਹਨ। ਅੰਬੈਸੀ ਨੇ ਕਿਹਾ ਹੈ ਕਿ ਸ਼ੇਹਇਨੀ-ਮੇਦਾਇਕਾ ਬਾਰਡਰ ‘ਤੇ ਭਾਰਤੀ ਅਧਿਕਾਰੀ ਤਾਇਨਾਤ ਹਨ। ਇਹ ਅਧਿਕਾਰੀ ਯੂਕਰੇਨ ਤੋਂ ਖਾਲੀ ਹੋਏ ਭਾਰਤੀਆਂ ਦੀ ਹਰ ਤਰ੍ਹਾਂਤੋਂ ਮਦਦ ਕਰਨ ਲਈ ਤਿਆਰ ਹਨ। ਇਹ ਭਾਰਤੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਦੀ ਰਾਹ ਨੂੰ ਸੌਖਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਅੰਬੈਸੀ ਨੇ ਕਿਹਾ ਕਿ ਜਿਹੜੇ ਭਾਰਤੀ ਪੋਲੈਂਡ ਵਿੱਚ ਕਿਸੇ ਹੋਰ ਬਾਰਡਰ ਤੋਂ ਐਂਟਰੀ ਕਰ ਰਹੇ ਹਨ ਅਤੇ ਉਥੇ ਭਾਰਤੀ ਅਧਿਕਾਰੀ ਨਹੀਂ ਹਨ ਤਾਂ ਘਬਰਾਓ ਨਹੀਂ, ਉਥੋਂ ਰਜੇਸਜਾਅ ਦੇ ਹੋਟਲ ਪ੍ਰੇਜਾਇਦੇਂਕੀ ਆਉਣ, ਉਥੇ ਹਰ ਤਰ੍ਹਾਂ ਦੀਆਂ ਵਿਵਸਥਾਵਾਂ ਹਨ। ਤੁਹਾਨੂੰ ਉਥੋਂ ਆਪ੍ਰੇਸ਼ਨ ਗੰਗਾ ਦੇ ਤਹਿਤ ਚੱਲ ਰਹੇ ਜਹਾਜ਼ਾਂ ਤੱਕ ਦੇਸ਼ ਵਾਪਸੀ ਲਈ ਭੇਜਿਆ ਜਾਵੇਗਾ। ਕਿਸੇ ਤਰ੍ਹਾਂ ਹੋਟਲ ਤੱਕ ਪਹੁੰਚੋ। ਉਥੇ ਤੁਹਾਡੇ ਲਈ ਹਰਤਰ੍ਹਾਂ ਦੀ ਵਿਵਸਥਾ ਹੈ। ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਹੋਟਲ ਪਹੁੰਚਦੇ ਹੀ ਕਿਰਾਇਆ ਦੇ ਦਿੱਤਾ ਜਾਵੇਗਾ।