ਰਾਹੁਲ ਗਾਂਧੀ ਅੱਜਕਲ੍ਹ ਅਮਰੀਕਾ ਦੇ 6 ਦਿਨਾਂ ਦੌਰੇ ‘ਤੇ ਹਨ। ਵੀਰਵਾਰ ਨੂੰ ਉਨ੍ਹਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਪ੍ਰੈਸ ਕਲੱਬ ਵਿੱਚ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਕੇਰਲ ‘ਚ ਇੰਡੀਅਨ ਯੂਨੀਅਨ ਮੁਸਲਿਮ ਲੀਗ (ਯੂ.ਐੱਮ.ਐੱਲ.) ਨਾਲ ਗਠਜੋੜ ਨੂੰ ਲੈ ਕੇ ਰਾਹੁਲ ਨੇ ਕਿਹਾ- ਮੁਸਲਿਮ ਲੀਗ ਪੂਰੀ ਤਰ੍ਹਾਂ ਧਰਮ ਨਿਰਪੱਖ ਪਾਰਟੀ ਹੈ। ਵਿਰੋਧੀ ਧਿਰ ਇਕਜੁੱਟ ਹੋ ਰਹੀ ਹੈ। ਅਸੀਂ ਸਾਰੀਆਂ ਵਿਰੋਧੀ ਪਾਰਟੀਆਂ ਨਾਲ ਗੱਲ ਕਰ ਰਹੇ ਹਾਂ। ਇਸ ਸਬੰਧੀ ਬਹੁਤ ਵਧੀਆ ਕੰਮ ਹੋ ਰਿਹਾ ਹੈ।
ਰਾਹੁਲ ਨੇ ਕਿਹਾ ਕਿ ਅਜਿਹੀਆਂ ਕਈ ਥਾਵਾਂ ਹਨ ਜਿੱਥੇ ਅਸੀਂ ਵਿਰੋਧੀ ਧਿਰ ਨਾਲ ਮੁਕਾਬਲਾ ਕਰ ਰਹੇ ਹਾਂ। ਅਜਿਹੇ ‘ਚ ਸਾਨੂੰ ਕਈ ਮੁੱਦਿਆਂ ‘ਤੇ ਇਕ ਰਾਏ ਬਣਾਉਣੀ ਪਵੇਗੀ ਪਰ ਮੈਨੂੰ ਯਕੀਨ ਹੈ ਕਿ ਅਸੀਂ ਚੋਣਾਂ ‘ਚ ਜ਼ਰੂਰ ਇਕੱਠੇ ਹੋਵਾਂਗੇ। ਸੰਸਦ ਮੈਂਬਰ ਜਾਣ ਦੇ ਸਵਾਲ ‘ਤੇ ਉਨ੍ਹਾਂ ਕਿਹਾ- 1947 ਤੋਂ ਬਾਅਦ ਮੈਨੂੰ ਮਾਣਹਾਨੀ ਦੇ ਮਾਮਲੇ ‘ਚ ਸਭ ਤੋਂ ਵੱਡੀ ਸਜ਼ਾ ਮਿਲੀ ਹੈ। ਮੈਂ ਅਡਾਨੀ ਬਾਰੇ ਸੰਸਦ ਵਿੱਚ ਭਾਸ਼ਣ ਦਿੱਤਾ ਸੀ, ਜਿਸ ਕਾਰਨ ਮੈਨੂੰ ਅਯੋਗ ਕਰਾਰ ਦਿੱਤਾ ਗਿਆ ਸੀ।
ਰੂਸ-ਯੂਕਰੇਨ ਜੰਗ ‘ਤੇ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਰੂਸ ਨੂੰ ਲੈ ਕੇ ਬੀਜੇਪੀ ਦਾ ਜੋ ਰੁਖ ਹੈ, ਉਹੀ ਰੁਖ ਕਾਂਗਰਸ ਦਾ ਹੋਵੇਗਾ। ਰੂਸ-ਭਾਰਤ ਦੇ ਰਿਸ਼ਤਿਆਂ ਨੂੰ ਨਕਾਰਿਆ ਨਹੀਂ ਜਾ ਸਕਦਾ, ਸਾਡੀ ਪਾਲਿਸੀ ਸਰਕਾਰ ਵਰਗੀ ਹੀ ਹੁੰਦੀ।
ਰਾਹੁਲ ਨੇ ਕਿਹਾ ਕਿ ਭਾਰਤ ਵਿੱਚ ਪ੍ਰੈੱਸ ਦੀ ਅਜ਼ਾਦੀ ਕਮਜ਼ੋਰ ਹੁੰਦੀ ਜਾ ਰਹੀ ਹੈ। ਇਹ ਗੱਲ ਸਾਰੇ ਜਾਣਦੇ ਹਨ। ਮੈਂ ਜੋ ਵੀ ਸੁਣਦਾ ਹਾਂ ਉਸ ‘ਤੇ ਵਿਸ਼ਵਾਸ ਨਹੀਂ ਕਰਦਾ। ਮੈਂ ਪੂਰਾ ਦੇਸ਼ ਘੁੰਮਿਆ ਹਾਂ, ਮੈਨੂੰ ਲੋਕ ਖੁਸ਼ ਨਹੀਂ ਲੱਗੇ ਤੇ ਉਹ ਬੇਰੋਜ਼ਗਾਰੀ, ਮਹਿੰਗਾਈ ਤੋਂ ਬਹੁਤ ਪ੍ਰੇਸ਼ਾਨ ਹਨ। ਲੋਕਾਂ ਵਿੱਚ ਗੁੱਸਾ ਹੈ। ਅਮੀਰਾਂ-ਗਰੀਬਾਂ ਵਿੱਚ ਪਾੜਾ ਵਧਦਾ ਜਾ ਰਿਹਾ ਹੈ। ਅਜਿਹੇ ਵਿੱਚ ਅਰਥ ਵਿਵਸਥਾ ਨੂੰ ਲੈ ਕੇ ਪੀ.ਐੱਮ. ਮੋਦੀ ਦੇ ਦਾਅਵਿਆਂ ‘ਤੇ ਭਰੋਸਾ ਕਰਨਾ ਮੁਸ਼ਕਲ ਲਗਦਾ ਹੈ।
ਇਹ ਵੀ ਪੜ੍ਹੋ : ਪਹਿਲਵਾਨਾਂ ‘ਤੇ ਸਰਕਾਰ ਨੂੰ ਅਲਟੀਮੇਟਮ- ‘ਬ੍ਰਿਜਭੂਸ਼ਣ 9 ਜੂਨ ਤੱਕ ਗ੍ਰਿਫ਼ਤਾਰ ਨਾ ਹੋਇਆ ਤਾਂ ਅੰਦੋਲਨ ਤੈਅ’
ਉਨ੍ਹਾਂ ਕਿਹਾ ਕਿ ਮੈਂ ਬਚਪਨ ਤੋਂ ਹੀ ਗਾਂਧੀਵਾਦੀ ਸੋਚ ਨਾਲ ਵੱਡਾ ਹੋਇਆ ਹਾਂ ਕਿ ਭਾਰਤ ਕੀ ਹੈ ਅਤੇ ਇਸ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਮੈਂ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਨਹੀਂ ਡਰਦਾ। ਆਖਿਰ ਸਾਰਿਆਂ ਨੂੰ ਇੱਕ ਦਿਨ ਮਰਨਾ ਹੈ। ਇਹ ਮੈਂ ਆਪਣੀ ਦਾਦੀ ਤੇ ਆਪਣੇ ਪਿਤਾ ਤੋਂ ਸਿੱਖਿਆ ਹੈ। ਅਜਿਹੀਆਂ ਧਮਕੀਆਂ ਤੋਂ ਡਰ ਕੇ ਤੁਸੀਂ ਰੁਕ ਨਹੀਂ ਜਾਂਦੇ।
ਵੀਡੀਓ ਲਈ ਕਲਿੱਕ ਕਰੋ -: