ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ, ਜਿਸ ਦੌਰਾਨ ਭਾਜਪਾ ਤੇ ਕੈਪਟਨ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦੇ ਗਠਜੋੜ ‘ਤੇ ਮੋਹਰ ਲਾ ਦਿੱਤੀ ਗਈ। ਇਸ ਪਿੱਛੋਂ ਕੈਪਟਨ ਨੇ ਟਵਿੱਟਰ ‘ਤੇ ਗਜੇਂਦਰ ਸਿੰਘ ਨਾਲ ਜੱਫੀ ਪਾਉਂਦੇ ਦੀ ਆਪਣੀ ਇੱਕ ਤਸਵੀਰ ਪੋਸਟ ਕਰਕੇ ਇਸ ਗਠਜੋੜ ਦਾ ਐਲਾਨ ਕੀਤਾ।
ਕੈਪਟਨ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਸੀਟ ਐਡਜਸਟਮੈਂਟ ਦਾ ਰਸਮੀ ਐਲਾਨ ਕਰ ਦਿੱਤਾ ਹੈ। ਅਸੀਂ ਤਿਆਰ ਹਾਂ ਅਤੇ ਅਸੀਂ ਇਹ ਚੋਣ ਜਿੱਤਣ ਜਾ ਰਹੇ ਹਾਂ। ਸੀਟਾਂ ਦੀ ਵੰਡ ਦਾ ਫੈਸਲਾ ਸੀਟ-ਟੂ-ਸੀਟ ਦੇ ਆਧਾਰ ‘ਤੇ ਲਿਆ ਜਾਵੇਗਾ, ਜਿਸ ਵਿਚ ਜਿੱਤਣ ਦੀ ਯੋਗਤਾ ਨੂੰ ਪਹਿਲ ਦਿੱਤੀ ਜਾਵੇਗੀ। ਸਾਨੂੰ 101 ਫੀਸਦੀ ਯਕੀਨ ਹੈ ਕਿ ਅਸੀਂ ਇਹ ਚੋਣਾਂ ਜਿੱਤਾਂਗੇ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਦੱਸ ਦੇਈਏ ਕਿ ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਕੈਪਟਨ ਨੇ ਕਾਂਗਰਸੀ ਵਿਧਾਇਕਾਂ ਵਿਚਾਲੇ ਬਗਾਵਤ ਹੋਣ ਪਿੱਛੋਂ ਹਾਈਕਮਾਨ ਦੇ ਕਹਿਣ ‘ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਫਿਰ ਕਾਂਗਰਸ ਛੱਡ ਕੇ ਉਨ੍ਹਾਂ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਲਈ।
ਇਹ ਵੀ ਪੜ੍ਹੋ : MLA ਵੱਲੋਂ ਔਰਤਾਂ ‘ਤੇ ਭੱਦੀ ਟਿੱਪਣੀ ‘ਤੇ ਬੋਲੇ ਖੜਗੇ- ‘ਵਿਧਾਇਕ ਨੇ ਮੁਆਫ਼ੀ ਮੰਗ ਲਈ ਏ, ਹੁਣ ਗੱਲ ਖਤਮ ਕਰੋ’
ਤਿੰਨ ਖੇਤੀ ਕਾਨੁੰਨਾਂ ਕਰਕੇ ਚੱਲ ਰਿਹਾ ਕਿਸਾਨ ਅੰਦੋਲਨ ਕੈਪਟਨ ਤੇ ਭਾਜਪਾ ਗਠਜੋੜ ਵਿੱਚ ਰੋੜਾ ਬਣਿਆ ਹੋਇਆ ਸੀ। ਪਰ ਪੰਜਾਬ ਚੋਣਾਂ ਤੋਂ ਐਨ ਪਹਿਲਾਂ ਕੇਂਦਰ ਸਰਕਾਰ ਨੇ ਕਾਨੂਨਾਂ ਨੂੰ ਰੱਦ ਕਰ ਦਿੱਤਾ ਤੇ ਕੈਪਟਨ ਲਈ ਭਾਜਪਾ ਨਾਲ ਗਠਜੋੜ ਦਾ ਰਾਹ ਖੁੱਲ੍ਹ ਗਿਆ। ਇਸ ਵਾਰ ਕੈਪਟਨ ਭਾਜਪਾ ਦੇ ਨਾਲ ਚੋਣਾਂ ਲੜ ਕੇ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਵੱਡੀ ਟੱਕਰ ਦੇਣਗੇ।