ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੇਦਾਰਨਾਥ ਯਾਤਰਾ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਵਿਚਾਲੇ ਹੁਣ ਸਭ ਕੁਝ ਠੀਕ ਹੋ ਗਿਆ ਹੈ। ਪਰ ਅੱਜ ਸਿੱਧੂ ਨੇ ਫਿਰ ਚੰਨੀ ਸਰਕਾਰ ‘ਤੇ ਹਮਲਾ ਬੋਲ ਦਿੱਤਾ, ਜਿਸ ‘ਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਤੰਜ ਕੱਸਦਿਆਂ ਕਿਹਾ ‘ਕੇਦਾਰਨਾਥ ਸਮਝੌਤਾ ਟੁੱਟਿਆ’।
ਦੱਸਣਯੋਗ ਹੈ ਕਿ ਜਦੋਂ ਤੋਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ, ਸਿੱਧੂ ਉਨ੍ਹਾਂ ‘ਤੇ ਹਮਲਾ ਬੋਲਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਡੀਜੀਪੀ ਤੇ ਏਜੀ ਦੀ ਨਿਯੁਕਤੀ ਨੂੰ ਲੈ ਕੇ ਉਹ ਉਨ੍ਹਾਂ ‘ਤੇ ਨਿਸ਼ਾਨਾ ਵਿੰਨ੍ਹਦੇ ਆਏ ਹਨ। ਇਸ ਤੋਂ ਇਲਾਵਾ ਬੇਅਦਬੀ ਤੇ ਨਸ਼ੇ ਦੇ ਮੁੱਦਿਆਂ ‘ਤੇ ਵੀ ਉਹ ਆਪਣੀ ਪਾਰਟੀ ਦੀ ਸਰਕਾਰ ‘ਤੇ ਹਮਲਾ ਬੋਲਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਸਿੱਧੂ ਤੇ ਚੰਨੀ ਵਿੱਚ ਸੁਲਹ ਕਰਾਉਣ ਦੇ ਮਕਸਦ ਨਾਲ ਸੂਬਾ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਉਨ੍ਹਾਂ ਦੋਵਾਂ ਨੂੰ ਕੇਦਾਰਨਾਥ ਧਾਮ ਲੈ ਕੇ ਗਏ ਸਨ। ਉਥੋਂ ਉਨ੍ਹਾਂ ਦੋਵਾਂ ਨੇ ਆਪਣੀਆਂ ਸੋਸ਼ਲ ਮੀਡੀਆ ‘ਤੇ ਇਕੱਠਿਆਂ ਦੀਆਂ ਕਈ ਫੋਟੋਆਂ ਵੀ ਪੋਸਟ ਕੀਤੀਆਂ, ਜਿਸ ਵਿੱਚ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸਨ। ਇਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਦੋਵਾਂ ਦੇ ਗਿਲੇ-ਸ਼ਿਕਵੇ ਹੁਣ ਦੂਰ ਹੋ ਗਏ ਹਨ।
ਇਹ ਵੀ ਪੜ੍ਹੋ : ਅਸਤੀਫਾ ਵਾਪਸ ਲੈਂਦਿਆਂ ਹੀ ਸਿੱਧੂ ਨੇ ਫੇਰ CM ਚੰਨੀ ‘ਤੇ ਕਰ ਦਿੱਤਾ ਵੱਡਾ ਹਮਲਾ
ਪਰ ਨਵਜੋਤ ਸਿੱਧੂ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਵਾਪਸ ਲੈਂਦਿਆਂ ਹੀ ਚੰਨੀ ਸਰਕਾਰ ‘ਤੇ ਵੱਡਾ ਹਮਲਾ ਬੋਲਿਆ। ਸਿੱਧੂ ਨੇ ਕਿਹਾ ਕਿ ਇਹ 90 ਦਿਨਾਂ ਦੀ ਸਰਕਾਰ ਹੈ। ਪੰਜਾਬ ਦੇ ਦੋ ਵੱਡੇ ਮੁੱਦਿਆਂ ਨਸ਼ਿਆਂ ਅਤੇ ਬੇਅਦਬੀ ਮਾਮਲੇ ‘ਤੇ ਇਸ ਸਰਕਾਰ ਨੇ 50 ਦਿਨਾਂ ‘ਚ ਕੀ ਕੀਤਾ? ਸਿੱਧੂ ਨੇ ਕਿਹਾ ਕਿ ਜਦੋਂ ਤੱਕ ਡੀਜੀਪੀ ਅਤੇ ਐਡਵੋਕੇਟ ਜਨਰਲ (ਏਜੀ) ਨੂੰ ਨਹੀਂ ਹਟਾਇਆ ਜਾਂਦਾ, ਉਹ ਕਾਂਗਰਸ ਭਵਨ ਸਥਿਤ ਆਪਣੇ ਦਫ਼ਤਰ ਨਹੀਂ ਜਾਣਗੇ। ਸਿੱਧੂ ਦੇ ਇਸ ਰਵੱਈਏ ਨੇ ਫਿਰ ਸਾਫ ਕਰ ਦਿੱਤਾ ਕਿ ਕੇਦਾਰਨਾਥ ਵਿੱਚ ਦੋਹਾਂ ਵਿਚਾਲੇ ਸਮਝੌਤਾ ਕਰਵਾਉਣ ਦੀ ਕਾਂਗਰਸ ਇੰਚਾਰਜ ਦੀ ਇਹ ਕੋਸ਼ਿਸ਼ ਪੂਰੀ ਤਰ੍ਹਾਂ ਅਸਫਲ ਰਹੀ।