ਤੁਰਕੀ ਤੇ ਸੀਰੀਆ ਵਿਚ ਭੂਚਾਲ ਨਾਲ ਹੋਈ ਭਾਰੀ ਤਬਾਹੀ ਨਾਲ ਹਾਲਾਤ ਗੰਭੀਰ ਬਣੇ ਹੋਏ ਹਨ। ਟੁੱਟੀਆਂ ਇਮਾਰਤਾਂ ਤੇ ਮਲਬੇ ਦੇ ਢੇਰ ਵਿਚ ਕਈ ਜਾਨਾਂ ਅਜੇ ਵੀ ਫਸੀਆਂ ਹੋਈਆਂ ਹਨ। ਮੌਤ ਦਾ ਅੰਕੜਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। 28,000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਲੱਖਾਂ ਜ਼ਖਮੀ ਦੱਸੇ ਜਾ ਰਹੇ ਹਨ। ਇਸ ਮਹਾਵਿਨਾਸ਼ ਭੂਚਾਲ ਦਾ ਇਕ ਵੱਡਾ ਸਾਈਡ ਇਫੈਕਟ ਵੀ ਦਿਖਣ ਲੱਗਾ ਹੈ ਪਲਾਇਨ। ਇਸ ਸਮੇਂ ਹਜ਼ਾਰਾਂ ਲੋਕ ਪ੍ਰਭਾਵਿਤ ਇਲਾਕਿਆਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਲਈ ਨਿਕਲ ਗਏ ਹਨ। ਸਭ ਤੋਂ ਵੱਧ ਪਲਾਇਨ ਤੁਰਕੀ ਦੇ ਗਜ਼ੀਆਟੇਪ, ਹਟਾਈ, ਨੂਰਦਗੀ ਤੇ ਮਾਰਸ਼ ਇਲਾਕਿਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ।
ਲੋਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। ਇਸੇ ਤਹਿਤ ਤੁਰਕਿਸ਼ ਤੇ ਪੇਗਾਸਸ ਏਅਰਲਾਈਨ ਨੇ ਫ੍ਰੀ ਏਅਰ ਟਿਕਟ ਦੇਣ ਦਾ ਐਲਾਨ ਕਰ ਦਿੱਤਾ ਹੈ। ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਇਸਤਾਂਬੁਲ, ਅੰਕਾਰਾ, ਅੰਤਾਲੀਆ ਵਰਗੀਆਂ ਥਾਵਾਂ ‘ਤੇ ਲਿਜਾਣ ਦੀ ਗੱਲ ਹੋਈ ਹੈ। ਇਸ ਤੋਂ ਇਲਾਵਾ ਕਾਲਜ ਤੇ ਯੂਨੀਵਰਿਸਟੀ ਦੇ ਜੋ ਹੋਸਟਲ ਹਨ, ਉਨ੍ਹਾਂ ਨੂੰ ਵੀ ਲੋਕਾਂ ਨੂੰ ਸ਼ਰਨ ਦੇਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।
ਤੁਰਕੀ ਵਿਚ ਥਾਂ-ਥਾਂ ‘ਤੇ ਵੱਡੇ ਪੱਧਰ ‘ਤੇ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਭਾਰਤ ਵੱਲੋਂ ਵੀ NDRF ਦੀਆਂ ਟੀਮਾਂ ਭੇਜ ਦਿੱਤੀਆਂ ਗਈਆਂ ਹਨ। ਇੰਡੀਅਨ ਆਰਮੀ ਨੇ ਤਾਂ ਤੁਰਕੀ ਵਿਚ ਹਸਪਤਾਲ ਵੀ ਬਣਾ ਦਿੱਤੇ ਹਨ। ਜ਼ਖਮੀਆਂ ਨੂੰ ਤੁਰੰਤ ਇਲਾਜ ਦਿੱਤਾ ਜਾ ਰਿਹਾ ਹੈ ਪਰ ਤਬਾਹੀ ਵੱਡੇ ਪੱਧਰ ‘ਤੇ ਹੋਈ ਹੈ।
ਇਹ ਵੀ ਪੜ੍ਹੋ : ਹੁਣ ਪੜ੍ਹਾਈ ਦੌਰਾਨ ਬੋਰ ਨਹੀਂ ਹੋਣਗੇ ਵਿਦਿਆਰਥੀ, ਸਕੂਲਾਂ ‘ਚ ਪੈਰਾਡਾਈਮ ਤਕਨੀਕ ਨਾਲ ਦਿੱਤੀ ਜਾਵੇਗੀ ਸਿੱਖਿਆ
ਹੁਣ ਇਕ ਪਾਸੇ ਇਸ ਮਲਬੇ ਨੂੰ ਸਮੇਟਣਾ ਚੁਣੌਤੀ ਹੈ ਤਾਂ ਦੂਜੇ ਪਾਸੇ ਭੂਚਾਲ ਦੇ ਬਾਅਦ ਸ਼ੁਰੂ ਹੋਈ ਲੁੱਟਮਾਰ ਵੀ ਪ੍ਰੇਸ਼ਾਨੀ ਦਾ ਕਾਰਨ ਬਣ ਗਈ ਹੈ। ਤੁਰਕੀ ਵਿਚ ਲੁੱਟਮਾਰ ਦੀਆਂ ਘਟਨਾਵਾਂ ਵਧ ਗਈਆਂ ਹਨ। ਪੁਲਿਸ ਨੇ ਭੂਚਾਲ ਦੇ ਬਾਅਦ 48 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਘਟਨਾਵਾਂ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: