ਵੀਰਵਾਰ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਏਅਰ ਇੰਡੀਆ ਦੇ ਇੱਕ ਜਹਾਜ ਨਾਲ ਹਾਦਸਾ ਵਾਪਰ ਗਿਆ। ਜਹਾਜ਼ ਬੈਗੇਜ ਕੰਟੇਨਰ ਨਾਲ ਟਕਰਾ ਗਿਆ। ਏਅਰਲਾਈਨ ਨੇ ਦੱਸਿਆ ਕਿ ਏਅਰਬੱਸ A350 ਜਹਾਜ਼ ਨੂੰ ਸੰਘਣੀ ਧੁੰਦ ਵਿੱਚ ਪਾਰਕਿੰਗ ਵਿੱਚ ਲਿਜਾਇਆ ਜਾ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ। ਹਾਦਸੇ ਵਿੱਚ ਜਹਾਜ਼ ਦਾ ਇੰਜਣ ਖਰਾਬ ਹੋ ਗਿਆ।
ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ। ਏਅਰਬੱਸ A350 ਫਲਾਈਟ AI101 ਦਿੱਲੀ ਅਤੇ ਨਿਊਯਾਰਕ ਵਿਚਕਾਰ ਚੱਲਦੀ ਹੈ। ਈਰਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਫਲਾਈਟ ਨੂੰ ਆਪਣਾ ਰੂਟ ਬਦਲਣਾ ਪਿਆ ਅਤੇ ਵਾਪਸ ਦਿੱਲੀ ਪਰਤ ਆਈ। ਏਅਰ ਇੰਡੀਆ ਦੇ ਇੱਕ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸੱਜੇ ਇੰਜਣ ਨੂੰ ਨੁਕਸਾਨ ਪਹੁੰਚਿਆ ਹੈ।

ਏਅਰਲਾਈਨ ਮੁਤਾਬਕ ਘਟਨਾ ਤੋਂ ਬਾਅਦ ਜਹਾਜ਼ ਨੂੰ ਆਪਣੀ ਤੈਅ ਪਾਰਕਿੰਗ ਥਾਂ ‘ਤੇ ਸੁਰੱਖਿਅਤ ਢੰਗ ਨਾਲ ਪਾਰਕ ਕੀਤਾ ਗਿਆ ਸੀ। ਸਾਰੇ ਯਾਤਰੀ ਅਤੇ ਕਰੂ ਮੈਂਬਰ ਸੁਰੱਖਿਅਤ ਹਨ। ਜਹਾਜ਼ ਨੂੰ ਜਾਂਚ ਅਤੇ ਜ਼ਰੂਰੀ ਮੁਰੰਮਤ ਲਈ ਜ਼ਮੀਨ ‘ਤੇ ਰੱਖਿਆ ਗਿਆ ਹੈ।
ਏਅਰਲਾਈਨ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਕੁਝ ਏ350 ਰੂਟਾਂ ‘ਤੇ ਉਡਾਣਾਂ ਵਿੱਚ ਵਿਘਨ ਪੈ ਸਕਦਾ ਹੈ। ਪ੍ਰਭਾਵਿਤ ਯਾਤਰੀਆਂ ਲਈ ਵਿਕਲਪਿਕ ਯਾਤਰਾ ਪ੍ਰਬੰਧ ਅਤੇ ਰਿਫੰਡ ‘ਤੇ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ, ਕੜਾਕੇ ਦੀ ਪੈ ਰਹੀ ਠੰਢ ਕਰਕੇ ਲਿਆ ਫੈਸਲਾ
ਏਅਰ ਇੰਡੀਆ ਨੇ ਕਿਹਾ ਕਿ “ਅਸੀਂ ਯਾਤਰੀਆਂ ਨੂੰ ਉਨ੍ਹਾਂ ਦੀ ਪਸੰਦ ਦੇ ਆਧਾਰ ‘ਤੇ ਵਿਕਲਪਿਕ ਯਾਤਰਾ ਜਾਂ ਰਿਫੰਡ ਦਿਵਾਉਣ ਵਿਚ ਮਦਦ ਕਰ ਰਹੇ ਹਾਂ। ਸੁਰੱਖਿਆ ਏਅਰ ਇੰਡੀਆ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸ ਸਮੇਂ ਦੌਰਾਨ ਯਾਤਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























