ਖੂੰਖਾਰ ਅੱਤਵਾਦੀ ਸੰਗਠਨ ਅਲ-ਕਾਇਦਾ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀ ਗਈ ਟਿੱਪਣੀ ਨੂੰ ਲੈ ਕੇ ਦਿੱਲੀ, ਮੁੰਬਈ ਸਣੇ ਕਈ ਰਾਜਾਂ ਵਿੱਚ ਆਤਮਘਾਤੀ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਅਲਕਾਇਦਾ ਨੇ ਕਿਹਾ ਹੈ ਕਿ ਉਹ ਪੈਗੰਬਰ ਮੁਹੰਮਦ ਦੇ ਸਨਮਾਨ ਲਈ ਲੜੇਗਾ।
ਅੱਤਵਾਦੀ ਸੰਗਠਨ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਭਾਜਪਾ ਦੇ ਕੁਝ ਨੇਤਾਵਾਂ ਵਲੋਂ ਪੈਗੰਬਰ ਮੁਹੰਮਦ ਬਾਰੇ ਦਿੱਤੇ ਗਏ ਬਿਆਨਾਂ ਕਰਕੇ ਵਿਵਾਦ ਖੜ੍ਹਾ ਹੋ ਗਿਆ ਹੈ। ਅਲਕਾਇਦਾ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਸਾਡੇ ਪੈਗੰਬਰ ਦਾ ਅਪਮਾਨ ਕਰਨ ਵਾਲਿਆਂ ਨੂੰ ਅਸੀਂ ਮਾਰ ਸੁੱਟਾਂਗੇ। ਅਸੀਂ ਆਪਣੇ ਸਰੀਰਾਂ ਅਤੇ ਸਾਡੇ ਬੱਚਿਆਂ ਦੇ ਸਰੀਰਾਂ ‘ਤੇ ਵਿਸਫੋਟਕ ਬੰਨ੍ਹ ਕੇ ਪੈਗੰਬਰ ਦਾ ਅਪਮਾਨ ਕਰਨ ਵਾਲਿਆਂ ਨੂੰ ਉਡਾ ਦਿਆਂਗੇ। ਅਪਮਾਨ ਕਰਨ ਵਾਲਿਆਂ ਨੂੰ ਦਿੱਲੀ, ਮੁੰਬਈ, ਯੂਪੀ ਅਤੇ ਗੁਜਰਾਤ ਵਿੱਚ ਆਪਣੇ ਅੰਤ ਦਾ ਉਡੀਕ ਕਰਨੀ ਚਾਹੀਦੀ ਹੈ।
ਭਾਰਤ ਵਿੱਚ ਆਤਮਘਾਤੀ ਹਮਲੇ ਦੀ ਧਮਕੀ ‘ਅਲਕਾਇਦਾ ਇਨ ਇੰਡੀਅਨ ਸਬਕਾਂਟੀਨੈਂਟ’ (AQIS) ਨੇ ਦਿੱਤੀ ਹੈ। ਅੱਤਵਾਦੀ ਸੰਗਠਨ AQIS ਨੇ ਮੀਡੀਆ ਨੂੰ ਇੱਕ ਪੱਤਰ ਜਾਰੀ ਕਰਕੇ ਭਾਰਤ ਵਿੱਚ ਹਿੰਦੂਆਂ ਨੂੰ ਮਾਰਨ ਦੀ ਚਿਤਾਵਨੀ ਦਿੱਤੀ ਹੈ। ਚਿੱਠੀ ‘ਚ ਲਿਖਿਆ ਗਿਆ ਹੈ ਕਿ ‘ਅਸੀਂ ਦੁਨੀਆ ਹਰ ਉਸ ਬੰਦੇ ਨੂੰ ਆਤਮਘਾਤੀ ਹਮਲਿਆਂ ਨਾਲ ਮਾਰ ਸੁੱਟਾਂਗੇ, ਜੋ ਪੈਗੰਬਰ ਦੀ ਸ਼ਾਨ ਖਿਲ਼ਾਫ ਬੋਲਣ ਦੀ ਜੁਅਰਤ ਕਰੇਗਾ। ‘। ਇਸ ਦੇ ਨਾਲ ਹੀ ਉਸ ਨੇ ਆਪਣੇ ਆਪ ਨੂੰ ਪੈਗੰਬਰ ਦੀ ਸ਼ਾਨ ਲਈ ਲੜਨ ਵਾਲਾ ਵੀ ਦੱਸਿਆ ਹੈ।
ਚਿੱਠੀ ‘ਚ ਲਿਖਿਆ ਹੈ, ‘ਅਸੀਂ ਆਪਣੇ ਪੈਗੰਬਰਾਂ ਦੇ ਲੜਨ ਤੇ ਮਰਨ ਦੀ ਅਪੀਲ ਕਰਾਂਗੇ, ਅਸੀਂ ਉਨ੍ਹਾਂ ਲੋਕਾਂ ਨੂੰ ਮਾਰ ਸੁੱਟਾਂਗੇ ਜੋ ਸਾਡੇ ਪੈਗੰਬਰ ਦਾ ਅਪਮਾਨ ਕਰਦੇ ਹਨ ਤੇ ਅਸੀਂ ਆਪੇ ਅਤੇ ਆਪੇ ਬੱਚਿਆਂ ਦੇ ਸਰੀਰ ਨਾਲ ਵਿਸਫੋਟਕ ਨੂੰ ਬੰਨ੍ਹਾਂਗੇ ਤਾਂਕਿ ਉਨ੍ਹਾਂ ਲੋਕਾਂ ਨੂੰ ਉਡਾ ਦਿੱਤਾ ਜਾਵੇ ਜੋ ਸਾਡੇ ਪੈਗੰਬਰ ਦਾ ਅਪਮਾਨ ਕਰਨ ਦੀ ਹਿੰਮਤ ਕਰਦੇ ਹਨ।’ ਚਿੱਠੀ ‘ਚ ਸਪੱਸ਼ਟ ਲਿਖਿਆ ਗਿਆ ਹੈ ਕਿ ‘ਭਗਵਾ ਅੱਤਵਾਦੀਆਂ ਨੂੰ ਹੁਣ ਦਿੱਲੀ, ਮੁੰਬਈ, ਯੂਪੀ ਅਤੇ ਗੁਜਰਾਤ ‘ਚ ਆਪਣੇ ਅੰਤ ਦਾ ਉਡੀਕ ਕਰਨੀ ਚਾਹੀਦੀ ਹੈ। ਅਜਿਹੇ ਲੋਕ ਨਾ ਤਾਂ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿ ਸਕਣਗੇ ਅਤੇ ਨਾ ਹੀ ਉਨ੍ਹਾਂ ਦੀ ਫੌਜ ਉਨ੍ਹਾਂ ਦੀ ਸੁਰੱਖਿਆ ਕਰ ਸਕੇਗੀ।
ਇਸ ਚਿੱਠੀ ਵਿੱਚ ਭਾਰਤੀ ਮੀਡੀਆ ਦੇ ਟੀਵੀ ਚੈਨਲਾਂ ਵਿੱਚ ਬਹਿਸ ਦੌਰਾਨ ਭਾਜਪਾ ਦੇ ਬੁਲਾਰਿਆਂ ਵੱਲੋਂ ਪੈਗੰਬਰ ਉੱਤੇ ਕੀਤੀ ਗਈ ਟਿੱਪਣੀ ਦਾ ਸਪੱਸ਼ਟ ਜ਼ਿਕਰ ਹੈ। ਸੁਰੱਖਿਆ ਏਜੰਸੀਆਂ ਹੁਣ ਸੋਸ਼ਲ ਮੀਡੀਆ ‘ਤੇ ਜਾਰੀ ਇਸ ਚਿੱਠੀ ਦੀ ਜਾਂਚ ਕਰ ਰਹੀਆਂ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਚਿੱਠੀ ਕਿਸ ਨੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: