ਅਮਰੀਕੀ ਪੁਲਾੜ ਯਾਤਰੀ ਬਜ਼ ਐਲਡਰਿਨ ਨੇ ਸ਼ੁੱਕਰਵਾਰ ਨੂੰ 93 ਸਾਲ ਦੀ ਉਮਰ ਵਿੱਚ ਚੌਥੀ ਵਾਰ ਵਿਆਹ ਕੀਤਾ। ਉਨ੍ਹਾਂ ਦੀ ਪਤਨੀ ਡਾ. ਅੰਕਾ ਫਾਰ 63 ਸਾਲ ਦੀ ਹੈ। ਐਲਡਰਿਨ ਨੇ ਖੁਦ ਟਵਿਟਰ ‘ਤੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਲਿਖਿਆ- ਅਸੀਂ ਦੋਵੇਂ ਘਰੋਂ ਭੱਜ ਕੇ ਵਿਆਹ ਕਰਨ ਵਾਲੇ ਟੀਨਏਜਰਸ ਵਾਂਗ ਉਤਸ਼ਾਹਿਤ ਹਾਂ।
ਨੀਲ ਆਰਮਸਟ੍ਰਾਂਗ ਅਤੇ ਬਜ਼ ਐਲਡਰਿਨ 1969 ਵਿੱਚ ਅਪੋਲੋ 11 ਮਿਸ਼ਨ ਦੇ ਹਿੱਸੇ ਵਜੋਂ ਚੰਨ ‘ਤੇ ਗਏ ਸਨ। ਨੀਲ ਆਰਮਸਟ੍ਰਾਂਗ ਚੰਨ ‘ਤੇ ਉਤਰਨ ਵਾਲਾ ਪਹਿਲਾ ਵਿਅਕਤੀ ਸੀ। ਉਸ ਤੋਂ 19 ਮਿੰਟ ਬਾਅਦ ਬਜ਼ ਐਲਡਰਿਨ ਨੇ ਚੰਨ ‘ਤੇ ਕਦਮ ਰੱਖਿਆ।
ਬਜ਼ ਐਲਡਰਿਨ ਨੇ ਵਿਆਹ ਤੋਂ ਬਾਅਦ ਟਵਿੱਟਰ ‘ਤੇ ਪਤਨੀ ਅੰਕਾ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ- ਆਪਣੇ 93ਵੇਂ ਜਨਮਦਿਨ ਦੇ ਮੌਕੇ ‘ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੀ ਪਿਆਰੀ ਡਾਕਟਰ ਅੰਕਾ ਫਾਰ ਨਾਲ ਵਿਆਹ ਕਰ ਲਿਆ ਹੈ। ਅਸੀਂ ਲਾਸ ਏਂਜਲਸ ਵਿੱਚ ਇੱਕ ਛੋਟੇ ਜਿਹੇ ਸਮਾਰੋਹ ਵਿੱਚ ਵਿਆਹ ਕਰਵਾ ਲਿਆ।
Buzz Aldrin ਦੀ ਪੋਸਟ ਨੂੰ ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਟਵਿੱਟਰ ਯੂਜ਼ਰਸ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਤੁਹਾਨੂੰ ਚੰਨ ‘ਤੇ ਉਤਰਨ ਵਰਗਾ ਮਹਿਸੂਸ ਹੋ ਰਿਹਾ ਹੋਵੇਗਾ। ਇਕ ਹੋਰ ਯੂਜ਼ਰ ਨੇ ਲਿਖਿਆ- ਹੈਪੀ ਬਰਥਡੇ ਬਜ਼, ਤੁਹਾਡੇ ਵਿਆਹ ਲਈ ਸ਼ੁੱਭਕਾਮਨਾਵਾਂ। ਮੈਂ ਤੁਹਾਡੇ ਲਈ ਖੁਸ਼ ਹਾਂ ਹਮੇਸ਼ਾ ਵਾਂਗ ਤੁਸੀਂ ਇਸਨੂੰ ਸਟਾਈਲ ਵਿੱਚ ਕੀਤਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਬੋਲੇ, ‘ਰਾਮ ਰਹੀਮ ਨੂੰ ਪੈਰੋਲ ਦੇ ਕੇ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕ ਰਹੀ ਸਰਕਾਰ’
ਬਜ਼ ਐਲਡਰਿਨ ਅਪੋਲੋ 11 ਮਿਸ਼ਨ ਦੇ ਤਿੰਨ ਮੈਂਬਰਾਂ ਵਾਲੇ ਕਰੂ ਦੇ ਇਕਲੌਤੇ ਜਿਊਂਦੇ ਮੈਂਬਰ ਹਨ। ਮਿਸ਼ਨ ਵਿੱਚ ਉਨ੍ਹਾਂ ਦੇ ਨਾਲ ਗਏ ਹੋਰ ਦੋ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਬਜ਼ ਐਲਡਰਿਨ 1971 ਵਿੱਚ ਨਾਸਾ ਤੋਂ ਸੇਵਾਮੁਕਤ ਹੋਏ। ਉਨ੍ਹਾਂ ਨੇ 1998 ਵਿੱਚ ਸ਼ੇਅਰ ਸਪੇਸ ਫਾਊਂਡੇਸ਼ਨ ਦੀ ਸਥਾਪਨਾ ਕੀਤੀ। ਇਸ ਦਾ ਮਕਸਦ ਪੁਲਾੜ ਖੋਜ ਨੂੰ ਉਤਸ਼ਾਹਿਤ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ -: