ਹੁਸ਼ਿਆਰਪੁਰ ਦੇ ਇਕ ਪ੍ਰਾਈਵੇਟ ਸਕੂਲ ਵਿਚ ਸਿੱਖ ਨੌਜਵਾਨ ਨੂੰ ਕੜ੍ਹਾ ਤੇ ਕ੍ਰਿਪਾਣ (ਸਿਰੀ ਸਾਹਿਬ) ਦੇ ਨਾਲ ਪ੍ਰੀਖਿਆ ਵਿਚ ਐਂਟਰੀ ਨਹੀਂ ਦਿੱਤੀ ਗਈ। ਨੌਜਵਾਨ ਦੇ ਮਾਪਿਆਂ ਵੱਲੋਂ ਵਿਰੋਧ ਦੇ ਬਾਅਦ ਤੇ ਪੁਲਿਸ ਦੇ ਵਿਚ ਆਉਣ ਨਾਲ ਬੱਚੇ ਨੂੰ ਪ੍ਰੀਖਿਆ ਵਿਚ ਐਂਟੀ ਮਿਲੀ।
ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਦੀ ਸੀਨੀਅਰ ਅਸਿਸਟੈਂਟ ਦੇ ਅਹੁਦੇ ਦੀ ਭਰਤੀ ਲਈ ਪ੍ਰੀਖਿਆ ਸੀ। ਇਸ ਲਈ ਪ੍ਰਾਈਵੇਟ ਸਕੂਲਾਂ ਵਿਚ ਸੈਂਟਰ ਬਣਾਏ ਗਏ। ਇਕ ਸੈਂਟਰ ਹੁਸ਼ਿਆਰਪੁਰ ਦੇ ਪ੍ਰਾਈਵੇਟ ਸਕੂਲ ਵਿਚ ਵੀ ਸੀ। ਸਵੇਰੇ 9 ਵਜੇ ਜਦੋਂ ਬੱਚਾ ਪ੍ਰੀਖਿਆ ਲਈ ਆਇਆ ਤਾਂ ਉਸ ਨੂੰ ਗੇਟ ‘ਤੇ ਰੋਕ ਦਿੱਤਾ ਗਿਆ। ਉਸ ਨੂੰ ਕਿਹਾ ਗਿਆ ਕਿ ਪਹਿਲਾਂ ਕੜ੍ਹਾ ਤੇ ਸ੍ਰੀ ਸਾਹਿਬ ਉਤਾਰ ਕੇ ਆਓ, ਇਸ ਦੇ ਬਾਅਦ ਹੀ ਪ੍ਰੀਖਿਆ ਵਿਚ ਬੈਠਣ ਦਿੱਤਾ ਜਾਵੇਗਾ। ਹੰਗਾਮੇ ਦੇ ਬਾਅਦ ਬੱਚੇ ਨੂੰ ਪ੍ਰੀਖਿਆ ਵਿਚ ਐਂਟਰੀ ਮਿਲ ਸਕੀ।
ਇਹ ਵੀ ਪੜ੍ਹੋ : ਕਿਸਾਨਾਂ ਤੇ ਸਰਕਾਰ ਵਿਚਾਲੇ ਅੱਜ ਹੋਣ ਵਾਲੀ ਬੈਠਕ ਹੋਈ ਮੁਲਤਵੀ, ਹੁਣ 30 ਦਸੰਬਰ ਨੂੰ ਹੋਵੇਗੀ ਅਗਲੀ ਮੀਟਿੰਗ
ਨੌਜਵਾਨ ਦੇ ਪਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੇਕਰ ਪੰਜਾਬ ਦੇ ਅੰਦਰ ਹੀ ਸਿੱਖ ਨੌਜਵਾਨਾਂ ਦੇ ਨਾਲ ਅਜਿਹਾ ਵਰਤਾਅ ਹੋਵੇਗਾ ਤਾਂ ਅੱਗੇ ਵਿਵਸਥਾ ਕਿਵੇਂ ਚੱਲੇਗੀ। ਮੇਰੇ ਬੱਚੇ ਨੂੰ ਕੜਾ ਤੇ ਸ੍ਰੀ ਸਾਹਿਬ ਪਾ ਕੇ ਅੰਦਰ ਜਾਣ ਤੋਂ ਰੋਕਿਆ ਗਿਆ। ਸਕੂਲ ਨੇ ਪੇਪਰ ਲੈਣ ਦੀਆਂ ਹਦਾਇਤਾਂ ਵਿਚ ਕਿਤੇ ਨਹੀਂ ਲਿਖਿਆ ਸੀ ਕਿ ਕੜਾ ਜਾਂ ਸ੍ਰੀ ਸਾਹਿਬ ਪਾ ਕੇ ਨਹੀਂ ਆ ਸਕਦੇ। ਪੇਪਰ 9ਵਜੇ ਸੀ ਤੇ ਵਿਰੋਧ ਕਰਨ ਦੇ ਬਾਅਦ ਮੇਰੇ ਬੱਚੇ ਨੂੰ ਐਂਟਰੀ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -:
























