ਪਹਿਲਗਾਮ ਤੋਂ ਬਾਅਦ ਅੱਜ ਅਮਰਨਾਥ ਯਾਤਰਾ ਬਾਲਟਾਲ ਦੇ ਰਸਤੇ ਵੀ ਸ਼ੁਰੂ ਹੋ ਸਕਦੀ ਹੈ। 8 ਜੁਲਾਈ ਨੂੰ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟਣ ਤੋਂ ਬਾਅਦ ਹੜ੍ਹ ਆ ਗਿਆ ਸੀ। ਇਸ ਹਾਦਸੇ ‘ਚ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 41 ਲੋਕਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਬਚਾਅ ਟੀਮ ਤਿੰਨ ਦਿਨਾਂ ਤੋਂ ਹਾਦਸੇ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ।
ਸ਼ੁੱਕਰਵਾਰ, 8 ਜੁਲਾਈ ਨੂੰ ਹੋਈ ਤਬਾਹੀ ਤੋਂ ਬਾਅਦ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ। ਹੁਣ ਪਹਿਲਗਾਮ ਦਾ ਰਸਤਾ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਸ਼ਰਧਾਲੂ ਪਹਿਲਗਾਮ ਅਤੇ ਬਾਲਟਾਲ ਹੁੰਦੇ ਹੋਏ ਅਮਰਨਾਥ ਗੁਫਾ ਪਹੁੰਚਦੇ ਹਨ। ਫਿਲਹਾਲ ਬਾਲਟਾਲ ਨੂੰ ਸਾਵਧਾਨੀ ਦੇ ਤੌਰ ‘ਤੇ ਬੰਦ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਪਵਿੱਤਰ ਅਮਰਨਾਥ ਗੁਫਾ ਦੱਖਣੀ ਕਸ਼ਮੀਰ ਵਿਚ 3880 ਮੀਟਰ ਦੀ ਉਚਾਈ ‘ਤੇ ਸਥਿਤ ਹੈ। ਅਮਰਨਾਥ ਸ਼ਰਾਈਨ ਬੋਰਡ ਸਾਲਾਨਾ ਅਮਰਨਾਥ ਯਾਤਰਾ ਦੀ ਮੈਨੇਜਮੈਂਟ ਕਰਦਾ ਹੈ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਇਸ ਦੇ ਚੇਅਰਮੈਨ ਹਨ।
ਇਸ ਦੌਰਾਨ ਰਾਜ ਭਵਨ ਨੇ ਖਤਰੇ ਵਾਲੀ ਥਾਂ ‘ਤੇ ਤੀਰਥ ਕੈਂਪ ਲਗਾਉਣ ਦੇ ਦੋਸ਼ਾਂ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਰਿਪੋਰਟਾਂ ਮੁਤਾਬਕ ਰਾਜ ਭਵਨ ਦੇ ਬੁਲਾਰੇ ਨੇ ਕਿਹਾ ਕਿ ਪਹਿਲਾਂ ਆਏ ਹੜ੍ਹਾਂ ਨੂੰ ਯੋਜਨਾ ਬਣਾਉਂਦੇ ਸਮੇਂ ਧਿਆਨ ਵਿੱਚ ਰੱਖਿਆ ਗਿਆ ਸੀ, ਪਰ ਸ਼ੁੱਕਰਵਾਰ ਦਾ “ਸੈਲਾਬ” ਉਮੀਦ ਤੋਂ ਵੱਧ ਸੀ ਅਤੇ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ।
ਬੁਲਾਰੇ ਨੇ ਕਿਹਾ ਕਿ ਦਰਿਆ ਦੇ ਕੰਢੇ ‘ਤੇ ਟੈਂਟ ਨਹੀਂ ਲਗਾਏ ਗਏ ਸਨ ਅਤੇ ਅਸਲ ਵਿਚ ਉਨ੍ਹਾਂ ਨੂੰ ਲੋਕਾਂ ਦੀ ਸੁਰੱਖਿਆ ਲਈ ਇਸ ਸਾਲ ਬਣਾਏ ਗਏ ਬੰਨ੍ਹ ਤੋਂ ਵੀ ਦੂਰ ਲਿਜਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਇਹ ਸਪੱਸ਼ਟੀਕਰਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਦੋਸ਼ ਲਾਏ ਗਏ ਹਨ ਕਿ ਬੋਰਡ ਨੇ ਗੁਫਾ ਦੇ ਬਾਹਰ ਨਦੀ ਦੇ ਸੁੱਕੇ ਪਾਸੇ ਲੰਗਰ ਅਤੇ ਟੈਂਟ ਲਗਾਉਣ ਦੌਰਾਨ ਪਿਛਲੇ ਸਾਲ 28 ਜੁਲਾਈ ਨੂੰ ਬੱਦਲ ਫਟਣ ਦੀ ਘਟਨਾ ਨੂੰ ਅਣਗੌਲਿਆਂ ਕੀਤਾ ਗਿਆ ਸੀ।