ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਭਾਰਤੀ ਮੁੱਕੇਬਾਜ਼ਾਂ ਨੇ ਕਮਾਲ ਕਰ ਦਿੱਤਾ। ਪਹਿਲਾਂ ਨੀਤੂ ਘਣਘਸ ਅਤੇ ਫਿਰ ਅਮਿਤ ਪੰਘਾਲ ਨੇ ਸੋਨ ਤਗਮਾ ਜਿੱਤਿਆ। ਮਹਿਲਾਵਾਂ ਦੇ 45-48 ਕਿਲੋਗ੍ਰਾਮ ਦੇ ਫਾਈਨਲ ਮੁਕਾਬਲੇ ਵਿੱਚ ਨੀਤੂ ਘਣਘਸ ਨੇ ਇੰਗਲੈਂਡ ਦੀ ਡੇਮੀ ਜੇਡ ਨੂੰ 5-0 ਨਾਲ ਹਰਾਇਆ। ਇਸ ਤੋਂ ਬਾਅਦ ਅਮਿਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਦੇ ਮੁੱਕੇਬਾਜ਼ ਨੂੰ ਹਰਾਇਆ।

ਪੁਰਸ਼ਾਂ ਦੇ 48-51 ਕਿਲੋਗ੍ਰਾਮ ਵਰਗ ਵਿੱਚ ਅਮਿਤ ਪੰਘਾਲ ਨੇ ਕੀਰਨ ਮੈਕਡੋਨਲਡ ਨੂੰ 5-0 ਨਾਲ ਹਰਾਇਆ। ਮੁੱਕੇਬਾਜ਼ੀ ਵਿੱਚ ਇਹ ਭਾਰਤ ਦਾ ਦੂਜਾ ਸੋਨ ਤਗ਼ਮਾ ਹੈ। ਅਮਿਤ ਨੇ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਹੈ। ਪਿਛਲੀ ਵਾਰ ਉਸਨੇ 2018 ਗੋਲਡ ਕੋਸਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।
ਅਮਿਤ 2018 ਜਕਾਰਤਾ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਿੱਚ ਕਾਮਯਾਬ ਰਿਹਾ ਸੀ। ਉਸ ਕੋਲ ਵਿਸ਼ਵ ਚੈਂਪੀਅਨਸ਼ਿਪ (2019) ਵਿੱਚ ਚਾਂਦੀ ਦਾ ਤਮਗਾ ਹੈ। ਇਸ ਤੋਂ ਇਲਾਵਾ ਉਸ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨ (2019), ਚਾਂਦੀ (2021) ਅਤੇ ਕਾਂਸੀ (2017) ਜਿੱਤੇ ਹਨ।
ਇਹ ਵੀ ਪੜ੍ਹੋ : CWG 2022 : ਭਾਰਤੀ ਮਹਿਲਾ ਹਾਕੀ ਟੀਮ ਦੀ 16 ਸਾਲਾਂ ਬਾਅਦ ਜਿੱਤਿਆ ਮੈਡਲ, ਨਿਊਜ਼ੀਲੈਂਡ ਨੂੰ ਦਿੱਤੀ ਮਾਤ
ਨੀਤੂ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਉਸ ਨੇ ਰਾਸ਼ਟਰਮੰਡਲ ਖੇਡਾਂ ‘ਚ ਤਮਗਾ ਜਿੱਤਿਆ ਹੈ। ਉਸ ਨੇ ਯੁਵਾ ਵਿਸ਼ਵ ਚੈਂਪੀਅਨਸ਼ਿਪ 2017 ਅਤੇ 2018 ਵਿੱਚ ਸੋਨ ਤਮਗਾ ਜਿੱਤਿਆ ਹੈ।
ਭਾਰਤ ਨੂੰ ਮੁੱਕੇਬਾਜ਼ੀ ਵਿੱਚ ਅੱਜ ਦੋ ਹੋਰ ਸੋਨੇ ਦੀ ਉਮੀਦ ਹੈ। ਵਿਸ਼ਵ ਚੈਂਪੀਅਨ ਨਿਖਤ ਜ਼ਰੀਨ 48-50 ਕਿਲੋਗ੍ਰਾਮ (ਲਾਈਟ ਫਲਾਈ) ਵਰਗ ਵਿੱਚ ਫਾਈਨਲ ਵਿੱਚ ਪ੍ਰਵੇਸ਼ ਕਰੇਗੀ। ਇਸ ਦੇ ਨਾਲ ਹੀ ਸਾਗਰ ਅਹਲਾਵਤ ਕੋਲ 92+ ਕਿਲੋਗ੍ਰਾਮ ਸੁਪਰ ਹੈਵੀਵੇਟ ਵਰਗ ਵਿੱਚ ਸੋਨ ਤਮਗਾ ਜਿੱਤਣ ਦਾ ਮੌਕਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “























