ਸੱਤਾਧਾਰੀ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਨਵੇਂ ਸਾਲ ਦੇ ਪਹਿਲੇ ਮਹੀਨੇ ਤੋਂ ਹੀ ਆਪਣੀ ਮੁਹਿੰਮ ਸ਼ੁਰੂ ਕਰ ਦੇਣਗੇ। ਦੱਸਿਆ ਜਾ ਰਿਹਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਪ੍ਰਵਾਸ ਨਾਮਕ ਅਭਿਆਸ ਦੇ ਹਿੱਸੇ ਵਜੋਂ ਜਨਵਰੀ ਵਿੱਚ 11 ਰਾਜਾਂ ਦਾ ਦੌਰਾ ਕਰਨਗੇ। ਇਸ ਦੌਰੇ ਦੀ ਸ਼ੁਰੂਆਤ ਉੱਤਰ ਪੂਰਬ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਅਮਿਤ ਸ਼ਾਹ 5 ਅਤੇ 6 ਜਨਵਰੀ ਨੂੰ ਤ੍ਰਿਪੁਰਾ, ਨਾਗਾਲੈਂਡ ਅਤੇ ਮਨੀਪੁਰ ਦਾ ਦੌਰਾ ਕਰਨਗੇ। 7 ਜਨਵਰੀ ਨੂੰ ਛੱਤੀਸਗੜ੍ਹ ਅਤੇ ਝਾਰਖੰਡ ਜਾਣਗੇ। ਇਸ ਤੋਂ ਬਾਅਦ 8 ਜਨਵਰੀ ਨੂੰ ਉਹ ਆਂਧਰਾ ਪ੍ਰਦੇਸ਼ ਦਾ ਦੌਰਾ ਕਰਨ ਲਈ ਰਵਾਨਾ ਹੋਣਗੇ। ਇਸ ਸੂਚੀ ਵਿੱਚ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਨਾਂ ਵੀ ਸ਼ਾਮਲ ਹਨ। ਸ਼ਾਹ 16 ਅਤੇ 17 ਜਨਵਰੀ ਨੂੰ ਇਨ੍ਹਾਂ ਰਾਜਾਂ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਸ਼ਾਹ ਦੇ 28 ਜਨਵਰੀ ਨੂੰ ਕਰਨਾਟਕ ਦਾ ਦੌਰਾ ਕਰਨ ਦੀ ਵੀ ਸੰਭਾਵਨਾ ਹੈ। ਕਰਨਾਟਕ ਵਿਚ ਇਸ ਸਾਲ ਦੇ ਅੰਤ ਵਿੱਚ ਦੁਬਾਰਾ ਚੋਣਾਂ ਹੋਣਗੀਆਂ।
ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ ਸਰਕਾਰ ਦਾ ਵੱਡਾ ਫੈਸਲਾ, ਸੜਕਾਂ ‘ਤੇ ਰੈਲੀ ਅਤੇ ਜਨ ਸਭਾ ਕਰਨ ‘ਤੇ ਲਗਾਈ ਪਾਬੰਦੀ
ਦੱਸਿਆ ਜਾ ਰਿਹਾ ਹੈ ਕਿ ਮਹੀਨੇ ਦੇ ਅੰਤ ਵਿੱਚ ਭਾਜਪਾ ਦੇ ਸੀਨੀਅਰ ਆਗੂ ਹਰਿਆਣਾ ਅਤੇ ਪੰਜਾਬ ਦਾ ਦੌਰਾ ਕਰਨਗੇ। ਸ਼ਾਹ ਦੀ ਮੁਹਿੰਮ ਸਾਲ 2024 ਲਈ ਭਾਜਪਾ ਦੇ ਮਿਸ਼ਨ 350 ਦਾ ਹਿੱਸਾ ਹੈ। ਪਾਰਟੀ ਦਾ ਟੀਚਾ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿੱਚ 543 ਲੋਕ ਸਭਾ ਸੀਟਾਂ ਵਿੱਚੋਂ ਘੱਟੋ-ਘੱਟ 350 ਸੀਟਾਂ ਜਿੱਤਣ ਦਾ ਹੈ। ਪਾਰਟੀ 160 ਹਲਕਿਆਂ ਦੀ ਪਛਾਣ ਕਰ ਰਹੀ ਹੈ ਜਿੱਥੇ ਭਾਜਪਾ ਪਿਛਲੀਆਂ ਚੋਣਾਂ ਵਿੱਚ ਥੋੜੇ ਫਰਕ ਨਾਲ ਜਿੱਤੀ ਜਾਂ ਹਾਰ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: