ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਹੁਣ ਜਿਹੇ ਰਿਐਲਿਟੀ ਸ਼ੋਅ ਕੇਬੀਸੀ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਸ਼ੂਟਿੰਗ ਦੌਰਾਨ ਇਕ ਐਕਸੀਡੈਂਟ ਵਿਚ ਉਨ੍ਹਾਂ ਦੇ ਪੈਰ ‘ਤੇ ਸੱਟ ਲੱਗ ਗਈ ਸੀ। ਉਨ੍ਹਾਂ ਦੇ ਪੈਰ ਦੀ ਨਸ ਕੱਟੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਅਮਿਤਾਭ ਬੱਚਨ ਨੇ ਲਿਖਿਆ ਕਿ ਉਨ੍ਹਾਂ ਦੇ ਜ਼ਖਮੀ ‘ਤੇ ਕੁਝ ਟਾਂਕੇ ਲਗਾਏ ਗਏਤਾਂ ਕਿ ਖੂਨ ਨੂੰ ਵਹਿਣਾ ਤੋਂ ਰੋਕਿਆ ਜਾ ਸਕੇ। ਹਾਲਾਂਕਿ ਅਮਿਤਾਭ ਨੇ ਦੱਸਿਆ ਕਿ ਹੁਣ ਉਹ ਪੂਰੀ ਤਰ੍ਹਾਂ ਤੋਂ ਠੀਕ ਹਨ ਤੇ ਫਿਕਰ ਕਰਨ ਵਰਗੀ ਕੋਈ ਗੱਲ ਨਹੀਂ ਹੈ।
ਬਿਗ ਬੀ ਨੇ ਬਲਾਗ ਵਿਚ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇਹ ਸੱਟ ਲੱਗੀ। ਅਮਿਤਾਭ ਬੱਚਨ ਨੇ ਦੱਸਿਆ ਕਿ ਸੈੱਟ ‘ਤੇ ਵਾਧੂ ਤੌਰ ‘ਤੇ ਨਿਕਲਿਆ ਧਾਤੂ ਦਾ ਇਕ ਟੁਕੜਾ ਉਨ੍ਹਾਂ ਦੇ ਪੈਰ ਦੀ ਤਿੱਲੀ ‘ਤੇ ਘਿਸ ਗਿਆ ਜਿਸ ਨਾਲ ਉਨ੍ਹਾਂ ਦੇ ਪੈਰ ਦੀ ਨਸ ਕੱਟੀ ਗਈ। ਉਨ੍ਹਾਂ ਦਾ ਛੋਟਾ ਜਿਹਾ ਆਪ੍ਰੇਸ਼ਨ ਕਰਕੇ ਟਾਂਕੇ ਲਗਾ ਦਿੱਤੇ ਗਏ ਜਿਸ ਦੇ ਬਾਅਦ ਖੂਨ ਦਾ ਵਹਿਣਾ ਰੁਕ ਗਿਆ।
ਅਮਿਤਾਭ ਬੱਚਨ ਨੇ ਇਹ ਵੀ ਦੱਸਿਆ ਕਿ ਉਹ ਜਿੰਨਾ ਵੀ ਸਮਾਂ ਕੇਬੀਸੀ ਦੇ ਸੈੱਟ ‘ਤੇ ਬਿਤਾਉਂਦੇ ਹਨ, ਉਸ ਦੌਰਾਨ ਉਨ੍ਹਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਹੁਣੇ ਜਿਹੇ ਅਮਿਤਾਭ ਬੱਚੇ 80 ਸਾਲ ਦੇ ਹੋ ਗਏ ਹਨ ਤੇ ਇਸ ਖਾਸ ਮੌਕੇ ‘ਤੇ ਕੇਬੀਸੀ ਦੀ ਟੀਮ ਨੇ ਬਹੁਤ ਹੀ ਖਾਸ ਐਪੀਸੋਡ ਦਾ ਆਯੋਜਨ ਕੀਤਾ ਸੀ ਜਿਸ ਵਿਚ ਅਭਿਸ਼ੇਕ ਤੇ ਜਯਾ ਬੱਚਨ ਵੀ ਸ਼ਾਮਲ ਹੋਏ।
ਵੀਡੀਓ ਲਈ ਕਲਿੱਕ ਕਰੋ -: