ਨਿਕੋਬਾਰ ਦੀਪ ਸਮੂਹ ਵਿੱਚ ਐਤਵਾਰ ਨੂੰ ਤਿੰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲਾ ਵੀਰਾ ਦੁਪਿਹਰ ਕਰੀਬ 1.16 ਵਜੇ ਧਰਤੀ ਹਿੱਲਣ ਦਾ ਅਹਿਸਾਸ ਹੋਇਆ, ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ 4.9 ਮਾਪੀ ਗਈ। ਦੂਜਾ ਝਟਕਾ ਦੁਪਹਿਰ 2.59 ਵਜੇ ਮਹਿਸੂਸ ਕੀਤਾ ਗਿਆ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.1 ਸੀ। ਭੀਚਾਲ ਦਾ ਤੀਜਾ ਝਟਕਾ ਪਹਿਲੇ ਨਾਲੋਂ ਵੀ ਤਕੜਾ ਸੀ, ਜੋਕਿ ਸ਼ਾਮ 4.01 ਵਜੇ ਦੇ ਕਰੀਬ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.3 ਸੀ।
ਭੂਚਾਲ ਦੇ ਇਹ ਝਟਕੇ ਦੋ ਵਾਰ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਸਹਿਮ ਗਏ। ਹਾਲਾਂਕਿ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਦਾ ਕੇਂਦਰ ਲਗਭਗ 10 ਕਿਲੋਮੀਟਰ ਦੀ ਡੂੰਘਾਈ ‘ਤੇ ਮਾਪਿਆ ਗਿਆ ਸੀ।
ਰਿਪੋਰਟ ਮੁਤਾਬਕ ਸ਼ਾਮ ਕਰੀਬ 4 ਵਜੇ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਪਿਛਲੇ ਭੂਚਾਲ ਦੇ ਮੁਕਾਬਲੇ ਬਹੁਤ ਤੇਜ਼ ਸੀ। ਦੂਜੇ ਭੂਚਾਲ ਦੀ ਤੀਬਰਤਾ 5.3 ਸੀ। ਲਗਾਤਾਰ ਦੋ ਵਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੇ ਟਰੈਕਟਰ ਨਾਲ ਖੁਦ ਵਾਹ ਦਿੱਤੀ ਬੰਦ ਗੋਭੀ ਦੀ ਫ਼ਸਲ, ਭਾਅ ਵਿਕਣ ‘ਤੇ ਹੋਏ ਦੁਖੀ
ਇਸ ਤੋਂ ਕੁਝ ਦਿਨ ਪਹਿਲਾਂ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 6 ਅਪ੍ਰੈਲ ਨੂੰ ਆਏ ਭੂਚਾਲ ਦੀ ਤੀਬਰਤਾ 4.6 ਸੀ। ਇਸਦਾ ਕੇਂਦਰ ਪੋਰਟ ਬਲੇਅਰ ਤੋਂ 140 ਕਿਲੋਮੀਟਰ ਉੱਤਰ-ਪੂਰਬ ਅਤੇ ਪੂਰਬ ਦਿਸ਼ਾ ਦੇ ਵਿਚਕਾਰ ਸੀ।
ਵੀਡੀਓ ਲਈ ਕਲਿੱਕ ਕਰੋ -: