ਭਾਰਤ ਤੋਂ ਪਾਕਿਸਤਾਨ ਨੂੰ ਜਾਣ ਵਾਲੀ ਅੰਜੂ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਅੰਜੂ ਰਾਜਸਥਾਨ ਤੋਂ ਭੱਜ ਕੇ ਪਾਕਿਸਤਾਨ ਚਲੀ ਗਈ ਸੀ। ਉਹ ਆਪਣੇ ਬੱਚਿਆਂ ਅਤੇ ਪਤੀ ਨਾਲ ਭਿਵਾੜੀ ਵਿੱਚ ਰਹਿ ਰਹੀ ਸੀ। ਪਾਕਿਸਤਾਨ ਭੱਜਣ ਤੋਂ ਬਾਅਦ ਜਦੋਂ ਪਤੀ ਨੇ ਅੰਜੂ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਆਪਣੀ ਸਹੇਲੀ ਨੂੰ ਮਿਲਣ ਜੈਪੁਰ ਆਈ ਹੈ, ਜਿਸ ਤੋਂ ਬਾਅਦ ਪਤੀ ਨੂੰ ਅੰਜੂ ਦੀ ਵੀਡੀਓ ਮਿਲੀ ਤਾਂ ਉਹ ਹੈਰਾਨ ਰਹਿ ਗਿਆ। ਇਸ ਵੀਡੀਓ ‘ਚ ਅੰਜੂ ਪਾਕਿਸਤਾਨ ਨਾਲ ਗੱਲ ਕਰ ਰਹੀ ਸੀ।
ਅੰਜੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਬਿਰਿਆਨੀ ਖਾਂਦੀ ਨਜ਼ਰ ਆ ਰਹੀ ਹੈ। ਪਰਿਵਾਰ ਦੇ ਹੋਰ ਮੈਂਬਰ ਉਸ ਦੇ ਨਾਲ ਬੈਠੇ ਹਨ ਅਤੇ ਕੋਈ ਉਸ ਦੀ ਵੀਡੀਓ ਬਣਾ ਰਿਹਾ ਹੈ। ਵੀਡੀਓ ‘ਚ ਅੰਜੂ ਦਾ ਚਿਹਰਾ ਸਾਹਮਣੇ ਹੈ ਅਤੇ ਸਰੀਰ ‘ਤੇ ਬੁਰਕੇ ਵਰਗਾ ਕੁਝ ਪਾਇਆ ਹੋਇਆ ਹੈ। ਇਸ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।
ਇਹ ਵੀਡੀਓ ਪਾਕਿਸਤਾਨ ਖੈਬਰ ਪਖਤੂਨਖਵਾ ਸੂਬੇ ਵਿੱਚ ਅਪਰ ਦੀਰ ਰੈਸਟੋਰੈਂਟ ਦਾ ਹੈ, ਜਿਥੇ ਅੰਜੂ ਨੇ 1 ਤੋਂ ਡੇਢ ਘੰਟਾ ਬਿਤਾਇਆ। ਰੈਸਟੋਰੈਂਟ ਦੇ ਮੈਨੇਜਰ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਸਾਨੂੰ ਪਹਿਲਾਂ ਪਤਾ ਨਹੀਂ ਸੀ ਕਿ ਉਹ ਭਾਰਤ ਤੋਂ ਆਈ ਹੋਈ ਅੰਜੂ ਹੈ। ਬਾਅਦ ਵਿੱਚ ਸਾਨੂੰ ਮੀਡੀਆ ਤੋਂ ਇਸ ਬਾਰੇ ਪਤਾ ਲੱਗਾ। ਉਸ ਨੇ ਦੱਸਿਆ ਕਿ ਇਥੇ ਵਿਦੇਸ਼ਾਂ ਤੋਂ ਕਈ ਗੈਸਟ ਆਉਂਦੇ ਹਨ ਪਰ ਭਾਰਤ ਤੋਂ ਪਹਿਲੀ ਵਾਰ ਇਥੇ ਕੋਈ ਆਇਆ ਸੀ. ਮੈਨੇਜਰ ਨੇ ਦੱਸਿਆ ਕਿ ਇਸ ਦੌਰਾਨ ਅੰਜੂ ਤੇ ਨਸਰੁੱਲਾਹ ਨੇ ਚਿਕਨ ਦੀਆਂ ਕਈ ਵੈਰਾਈਟੀਆਂ ਆਰਡਰ ਕੀਤੀਆਂ ਸਨ। ਉਨ੍ਹਾਂ ਨੇ ਚਿਕਨ ਹਾਂਡੀ, ਚਿਕਨ ਮਖਨੀ ਤੇ ਸੀਖ ਕਬਾਬ ਆਾਰਡਰ ਕੀਤਾ ਸੀ।
ਇਹ ਵੀ ਪੜ੍ਹੋ : ਸੰਗਰੂਰ : ਸੀਵਰੇਜ ਸਾਫ਼ ਕਰਨ ਉਤਰੇ ਬੰਦਿਆਂ ਨਾਲ ਵੱਡਾ ਹਾਦਸਾ, ਗੈਸ ਚੜ੍ਹਣ ਨਾਲ ਇੱਕ ਦੀ ਮੌ.ਤ, 3 ਬੇਹੋਸ਼
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਅੰਜੂ ਨੇ ਨਸਰੁੱਲਾ ਨਾਂ ਦੇ ਵਿਅਕਤੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੇ ਪਾਕਿਸਤਾਨ ਦੀ ਅਦਾਲਤ ਵਿੱਚ ਹੀ ਵਿਆਹ ਕਰਵਾ ਲਿਆ। ਜਿੱਥੇ ਅੰਜੂ ਦਾ ਨਾਂ ਹੁਣ ਫਾਤਿਮਾ ਹੋ ਗਿਆ ਹੈ, ਉਸ ਨੇ ਇਸਲਾਮ ਧਰਮ ਅਪਣਾ ਲਿਆ ਹੈ। ਹਾਲ ਹੀ ਵਿੱਚ, ਉਸਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਪਾਕਿਸਤਾਨ ਵਿੱਚ ਹੈ ਅਤੇ ਕੁਝ ਦਿਨਾਂ ਵਿੱਚ ਵਾਪਸ ਆ ਜਾਵੇਗੀ। ਉਸ ਦੇ ਬੱਚਿਆਂ ਅਤੇ ਪਰਿਵਾਰ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਪਰ ਅਗਲੇ ਹੀ ਦਿਨ ਉਸਨੇ ਨਸਰੁੱਲਾ ਨਾਲ ਵਿਆਹ ਕਰ ਲਿਆ।
ਅਜਿਹਾ ਵੀ ਹੋ ਸਕਦਾ ਹੈ ਕਿ ਅੰਜੂ ਨੂੰ ਭਾਰਤ ਪਰਤਣਾ ਪਵੇ। ਉਸ ਦਾ ਯਾਤਰਾ ਵੀਜ਼ਾ 21 ਅਗਸਤ ਨੂੰ ਖਤਮ ਹੋਣ ਵਾਲਾ ਹੈ। ਅਜਿਹੇ ‘ਚ ਉਸ ਨੂੰ ਪਾਕਿਸਤਾਨ ‘ਚ ਰਹਿਣ ਲਈ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਲੈਣੀ ਪਵੇਗੀ। ਜੇਕਰ ਮੰਤਰਾਲਾ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੰਦਾ, ਜੋ ਕਿ ਬਹੁਤ ਮੁਸ਼ਕਲ ਹੈ, ਤਾਂ ਅੰਜੂ ਨੂੰ ਭਾਰਤ ਪਰਤਣਾ ਪੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: