ਪੰਜਾਬ ਵਿੱਚ ਗੈਂਗਸਟਰ ਦਾ ਮੁੱਦਾ ਬਹੁਤ ਵੱਡਾ ਹੈ। ਆਏ ਦਿਨ ਬਦਲਾਖੋਰੀ ਨੂੰ ਲੈ ਕੇ ਸ਼ਰੇਆਮ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਗੈਂਗਸਟਰਾਂ ਖਿਲਾਫ ਸਖਤ ਰਣਨੀਤੀ ਬਣਾਉਣ ਜਾ ਰਹੀ ਹੈ। ਗੈਂਗਸਟਰਾਂ ਖਿਲਾਫ਼ ਸਖਤ ਫੈਸਲਾ ਪੰਜਾਬ ਵਿੱਚ ਐਂਟੀ-ਗੈਂਗਸਟਰ ਟਾਸਕ ਫੋਰਸ ਬਣਾਈ ਜਾਵੇਗੀ।
ਸੀ.ਐੱਮ. ਮਾਨ ਨੇ ਐੱਸ.ਐੱਸ.ਪੀਜ਼. ਨਾਲ ਅੱਜ ਮੀਟਿੰਗ ਦੌਰਾਨ ਗੈਂਗਸਟਰ ਵਿਰੋਧੀ ਟਾਸਕ ਫੋਰਸ ਬਣਾਉਣ ਦੇ ਹੁਕਮ ਦਿੱਤੇ ਹਨ, ਜਿਸ ਦਾ ਮੁਖੀ ਏਡੀਜੀਪੀ ਰੈਂਕ ਦਾ ਅਫਸਰ ਹੋਵੇਗਾ। ਸੰਗਠਿਤ ਅਪਰਾਧ ਨੂੰ ਲੈ ਕੇ ਨਵਾਂ ਪੁਲਿਸ ਸਥਾਪਤ ਕੀਤਾ ਜਾਵੇਗਾ।
ਟਾਸਕ ਫੋਰਸ ਕੋਲ ਖੁਫੀਆ ਜਾਣਕਾਰੀ ਦਾ ਏਕੀਕ੍ਰਿਤ ਸੰਗ੍ਰਹਿ ਹੋਵੇਗਾ। ਜਿਸ ‘ਤੇ ਕਾਰਵਾਈ ਇਹ ਕਾਰਵਾਈ ਕਰੇਗੀ, FIR ਦਰਜ ਕਰੇਗੀ ਤੇ ਇਸ ਦੀ ਜਾਂਚ ਕਰਕੇ ਮੁਕੱਦਮਾ ਚਲਾਏਗੀ। ਟਾਸਕ ਫੋਰਸ ਐਸਐਸਪੀਜ਼ ਅਤੇ ਪੁਲਿਸ ਕਮਿਸ਼ਨਰਾਂ ਵੱਲੋਂ ਕੀਤੇ ਜਾ ਰਹੇ ਅਪਰਾਧ ਵਿਰੋਧੀ ਯਤਨਾਂ ਨਾਲ ਤਾਲਮੇਲ ਕਰੇਗੀ ਤੇ ਇਸ ਨੂੰ ਵਾਧੂ ਸੋਮੇ ਅਤੇ ਮਨੁੱਖੀ ਸ਼ਕਤੀ ਪ੍ਰਦਾਨ ਕੀਤੀ ਜਾਵੇਗੀ
ਦੱਸ ਦੇਈਏ ਕਿ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮਾਨ ਸਰਕਾਰ ਨੇ ਅੱਜ ਰਾਜ ਦੇ ਪੁਲਿਸ ਅਫਸਰ ਤਲਬ ਕੀਤੇ। ਪੁਲਿਸ ਅਧਿਕਾਰੀਆਂ ਦੀ ਇਸ ਮੀਟਿੰਗ ਜਿਸ ਵਿਚ ਸਖਤ ਫੈਸਲੇ ਲਏ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਦੱਸ ਦੇਈਏ ਕਿ ਸੀ.ਐੱਮ. ਮਾਨ ਦੀ ਪੁਲਿਸ ਅਫ਼ਸਰਾਂ ਨਾਲ ਇਹ ਪਹਿਲੀ ਮੀਟਿੰਗ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਕਈ ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਬਦਲ ਦਿੱਤੇ ਸਨ।