ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੱਕੇ ਜੱਜਾਂ ਵਜੋਂ 10 ਵਧੀਕ ਜੱਜਾਂ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਸੁਪਰੀਮ ਕੋਰਟ ਕਾਲੇਜੀਅਮ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਫੈਸਲਾ ਚੀਫ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੀ ਕਾਲੇਜੀਅਮ ਨੇ 7 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਲਿਆ ਸੀ ਅਤੇ ਮਤਾ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੀ ਵੈਬਸਾਈਟ ‘ਤੇ ਅਪਲੋਡ ਕੀਤਾ ਗਿਆ।
ਇਹ ਵੀ ਵੇਖੋ :
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਜਿਨ੍ਹਾਂ ਵਧੀਕ ਜੱਜਾਂ ਦੇ ਨਾਂ ਮਨਜ਼ੂਰ ਕੀਤੇ ਗਏ ਹਨ ਉਨ੍ਹਾਂ ਵਿੱਚ ਜਸਟਿਸ ਸੁਵੀਰ ਸਹਿਗਲ, ਅਲਕਾ ਸਰੀਨ, ਜਸਗੁਰਪ੍ਰੀਤ ਸਿੰਘ ਪੁਰੀ, ਅਸ਼ੋਕ ਕੁਮਾਰ ਵਰਮਾ, ਸੰਤ ਪ੍ਰਕਾਸ਼, ਮੀਨਾਕਸ਼ੀ ਮਹਿਤਾ, ਕਰਮਜੀਤ ਸਿੰਘ, ਵਿਵੇਕ ਪੁਰੀ, ਅਰਚਨਾ ਪੁਰੀ ਅਤੇ ਰਾਜੇਸ਼ ਭਾਰਦਵਾਜ ਸ਼ਾਮਲ ਹਨ।
ਇਹ ਵੀ ਪੜ੍ਹੋ : ਕਿਸਾਨ ਦੇ ਇਸ ਪੁੱਤ ਨੇ ਰੌਸ਼ਨ ਕੀਤਾ ਪੂਰੇ ਪੰਜਾਬ ਦਾ ਨਾਂ, ISRO ‘ਚ ਬਣਿਆ ਸਾਇੰਟਿਸਟ
ਇੱਕ ਹੋਰ ਫੈਸਲੇ ਵਿੱਚ ਕਾਲੇਜੀਅਮ ਨੇ 6 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਚਾਰ ਵਕੀਲਾਂ ਨੂੰ ਕਰਨਾਟਕ ਹਾਈ ਕੋਰਟ ਵਿੱਚ ਜੱਜ ਵਜੋਂ ਤਰੱਕੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਵੀਕਾਰ ਕੀਤੇ ਗਏ ਨਾਵਾਂ ਵਿੱਚ ਅਨੰਤ ਰਾਮਨਾਥ ਹੇਗੜੇ, ਸੀ ਮੋਨੱਪਾ ਪੂਨਾਚਾ, ਸਿਧਾਈਆ ਰਚਈਆ, ਅਤੇ ਕੰਨਨਕੁਝਿਲ ਸ਼੍ਰੀਧਰਨ ਹੇਮਲੇਖਾ ਸ਼ਾਮਲ ਹਨ।