ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਵੱਲੋਂ ਗੁਰੂ ਮੰਤਰ ਲੈਣ ਦੀ ਤਰੀਕ ਨੂੰ ਲੈ ਕੇ ਬਹਿਸ ਛਿੜ ਗਈ ਹੈ। ਰਾਮ ਰਹੀਮ ਨੇ ਪਿਛਲੇ ਹਫ਼ਤੇ ਆਪਣੇ 14ਵੇਂ ਪੱਤਰ ਵਿੱਚ 25 ਮਾਰਚ 1973 ਨੂੰ ਆਪਣਾ ਗੁਰੂ ਮੰਤਰ ਪ੍ਰਾਪਤ ਕਰਨ ਦਾ ਦਿਨ ਲਿਖਿਆ ਹੈ। ਪਰ ਡੇਰਾ ਪ੍ਰੇਮੀਆਂ ਦੇ ਇੱਕ ਹਿੱਸੇ ਨੇ ਰਾਮ ਰਹੀਮ ਦੇ ਗੁਰੂ ਮੰਤਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹਿਸ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦਾ ਦਾਅਵਾ ਹੈ ਕਿ ਡੇਰੇ ਦੇ ਗ੍ਰੰਥਾਂ ਵਿੱਚ ਡੇਰਾ ਮੁਖੀ ਵੱਲੋਂ ਗੁਰਮੰਤਰ ਲੈਣ ਦੀ ਮਿਤੀ 31 ਮਾਰਚ 1974 ਦਾ ਜ਼ਿਕਰ ਹੈ। ਇਹ ਗ੍ਰੰਥ ਡੇਰੇ ਦੇ ਪੁਰਾਣੇ ਸੇਵਾਦਾਰਾਂ ਵੱਲੋਂ ਹੀ ਲਿਖੇ ਗਏ ਹਨ ਅਤੇ ਪ੍ਰਬੰਧਕਾਂ ਨੇ ਵੀ ਇਸ ਦੀ ਹਾਮੀ ਭਰੀ ਹੈ। ਅਜਿਹੀ ਸਥਿਤੀ ਵਿੱਚ ਡੇਰਾ ਮੁਖੀ ਦੇ ਪੱਤਰ ਵਿੱਚ ਗੁਰੂ ਮੰਤਰ ਲੈਣ ਦੀ ਮਿਤੀ 25 ਮਾਰਚ 1973 ਕਿਵੇਂ ਹੋ ਸਕਦੀ ਹੈ? ਜੇ ਇਹ ਤਾਰੀਖ ਸਹੀ ਹੈ ਤਾਂ ਡੇਰੇ ਦੀਆਂ ਲਿਖਤਾਂ ਵਿੱਚ 31 ਮਾਰਚ 1974 ਦਾ ਜ਼ਿਕਰ ਕਿਉਂ ਹੈ? ਦੋਵਾਂ ਤਰੀਕਾਂ ਵਿੱਚ ਇੱਕ ਸਾਲ ਅਤੇ 6 ਦਿਨਾਂ ਦਾ ਅੰਤਰ ਹੈ।
ਡੇਰਾ ਸੱਚਾ ਸੌਦਾ ਦੇ ਬੁਲਾਰੇ ਜਤਿੰਦਰ ਇੰਸਾ ਨੇ ਦੱਸਿਆ ਕਿ ਸ਼ਾਹ ਮਸਤਾਨਾ ਮਹਾਰਾਜ ਨੇ ਮਾਰਚ ਮਹੀਨੇ ‘ਚ ਮਹਾਰਾਜ ਸਾਵਨ ਸ਼ਾਹ ਤੋਂ ਗੁਰਮੰਤਰ ਲਿਆ ਸੀ। ਸ਼ਾਹ ਸਤਨਾਮ ਮਹਾਰਾਜ ਨੇ ਮਾਰਚ ਵਿੱਚ ਹੀ ਸ਼ਾਹ ਮਸਤਾਨਾ ਮਹਾਰਾਜ ਤੋਂ ਗੁਰੂ ਮੰਤਰ ਲਿਆ ਅਤੇ ਡੇਰਾ ਮੁਖੀ ਰਾਮ ਰਹੀਮ ਨੇ ਵੀ ਮਾਰਚ ਮਹੀਨੇ ਵਿੱਚ ਹੀ ਗੁਰੂ ਮੰਤਰ ਲਿਆ। ਡੇਰਾ ਸੱਚਾ ਸੌਦਾ ਦੇ ਤਿੰਨੋਂ ਗੁਰੂ ਸਾਹਿਬਾਨ ਨੇ ਮਾਰਚ ਮਹੀਨੇ ਵਿੱਚ ਹੀ ਗੁਰੂ ਮੰਤਰ ਧਾਰਨ ਕੀਤਾ ਸੀ, ਇਸ ਲਈ ਇਸ ਮਾਰਚ ਮਹੀਨੇ ਨੂੰ MSG ਗੁਰੂ ਮੰਤਰ ਭੰਡਾਰਾ ਵਜੋਂ 25 ਮਾਰਚ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਆਪਣੀ 40 ਦਿਨਾਂ ਦੀ ਪੈਰੋਲ ਦੌਰਾਨ ਵੀ ਰਾਮ ਰਹੀਮ ਨੇ ਆਪਣੇ ਆਖਰੀ ਸਤਿਸੰਗ ਵਿੱਚ ਸਾਧ-ਸੰਗਤ ਨੂੰ ਮਾਰਚ ਦੇ ਮਹੀਨੇ ਨੂੰ MSG ਮਹੀਨੇ ਵਜੋਂ ਮਨਾਉਣ ਦਾ ਸੁਨੇਹਾ ਦਿੱਤਾ ਸੀ। 25 ਮਾਰਚ 1973 ਨੂੰ ਸ਼ਾਹ ਮਸਤਾਨਾ ਧਾਮ ਵਿਖੇ ਰਾਮ ਰਹੀਮ ਨੂੰ ਗੁਰੂ ਮੰਤਰ ਦਿੱਤਾ ਗਿਆ।
ਇਹ ਵੀ ਪੜ੍ਹੋ : ਸਕੂਲ ਸਿੱਖਿਆ ਵਿਭਾਗ ‘ਚ ਕਲਰਕਾਂ ਦੀ ਭਰਤੀ, ਮੁੱਖ ਮੰਤਰੀ ਮਾਨ ਅੱਜ ਦੇਣਗੇ ਨਿਯੁਕਤੀ ਪੱਤਰ
ਰਾਮ ਰਹੀਮ ਨੇ ਕਿਹਾ ਕਿ ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ ਅਤੇ ਇਸੇ ਤੋਂ ਇਹ MSG ਸ਼ਬਦ ਅਤੇ MSG ਭੰਡਾਰਾ ਬਣਿਆ ਹੈ। MSG ਸ਼ਬਦ ਦੀ ਰਚਨਾ ਦਾ ਕਾਰਨ ਮਾਰਚ ਦਾ ਮਹੀਨਾ ਹੈ। 25 ਮਾਰਚ 1973 ਨੂੰ ਸਾਨੂੰ ਗੁਰੂ ਮੰਤਰ ਦੇ ਕੇ ਆਪਣੇ ਨਾਲ ਜੋੜਿਆ ਸੀ।
ਵੀਡੀਓ ਲਈ ਕਲਿੱਕ ਕਰੋ -: