ਗੋਆ ’ਚ ਹੋਈਆਂ 37ਵੀਆਂ ਰਾਸ਼ਟਰੀ ਖੇਡਾਂ ਦੌਰਾਨ ਭਾਰਤੀ ਫੌਜ ਦੀ ਤਰਫੋਂ ਤਲਵਾਰਬਾਜ਼ੀ ਦੇ ਵਿਅਕਤੀਗਤ ਮੁਕਾਬਲੇ ’ਚ ਪਟਿਆਲਾ ਦੇ ਰਹਿਣ ਵਾਲੇ ਅਰਜੁਨ ਨੇ ਗੋਲਡ ਤਮਗਾ ਜਿੱਤ ਕੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਅਰਜੁਨ ਨੇ ਫਾਈਨਲ ਵਿਚ ਐੱਸਐੱਸਸੀਬੀ ਦੇ ਬਿਬਿਸ਼ ਨੂੰ 15-10 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਜਦੋਂ ਕਿ ਕੁਆਰਟਰ ਫਾਈਨਲ ਵਿਚ ਇਸਮਾਈਲ ਖਾਨ ਨੂੰ 15-6 ਨਾਲ ਅਤੇ ਸੈਮੀ ਫਾਈਨਲ ਵਿਚ ਹਰਿਆਣਾ ਦੇ ਦੇਵ ਨੂੰ 15-13 ਨਾਲ ਹਰਾਇਆ ਗਿਆ।
ਆਪਣੇ ਬਾਰੇ ਦੱਸਦਿਆਂ ਅਰਜੁਨ ਨੇ ਕਿਹਾ ਕਿ ਇਕ ਵਾਰ ਉਹ ਆਪਣੇ ਦੋਸਤ ਨਾਲ ਐੱਨਆਈਐੱਸ ਪਟਿਆਲਾ ਵਿਖੇ ਤਲਵਾਰਬਾਜ਼ੀ ਦਾ ਮੈਚ ਦੇਖਣ ਗਿਆ ਸੀ ਜਿਥੇ ਉਸ ਦੇ ਮਨ ਵਿਚ ਵੀ ਇਹ ਖੇਡ ਸਿੱਖਣ ਦੀ ਇੱਛਾ ਜਾਗੀ ਤੇ ਉਸ ਨੇ ਇਸ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਅਰਜੁਨ ਨੇ ਦੱਸਿਆ ਕਿ ਪਹਿਲਾਂ ਤਾਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਤਲਵਾਰਬਾਜ਼ੀ ਦਾ ਸਾਮਾਨ ਕੁਝ ਮਹਿੰਗਾ ਸੀ ਪਰ ਐੱਨਆਈਐੱਸ ’ਚ ਚੋਣ ਹੋਣ ਕਾਰਨ ਉਸ ਦੇ ਸੁਪਨੇ ਨੂੰ ਉਡਾਣ ਮਿਲ ਗਈ ਤੇ ਉਹ ਇਸ ਵਿਚ ਹੋਰ ਮਿਹਨਤ ਕਰਨ ਲੱਗਾ ਜਿਸ ਸਦਕਾ ਅੱਜ ਉਸ ਨੇ ਗੋਲਡ ਮੈਡਲ ਹਾਸਲ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ –