ਵਿਆਹ ਸਮਾਗਮਾਂ ਦੌਰਾਨ ਅਕਸਰ ਹਾਦਸਿਆਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਉਥੇ ਹੀ ਮੱਧ ਪ੍ਰਦੇਸ਼ ਦੇ ਧਾਰ ‘ਚ ਨੱਚਦੇ ਹੋਏ ਭਾਰਤੀ ਫੌਜ ਦੇ ਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਖੁਸ਼ੀ ਦੇ ਮੌਕੇ ‘ਤੇ ਨਚਦੇ ਗਾਉਂਦੇ ਹੋਏ ਆਤਿਸ਼ਬਾਜ਼ੀ ਕਰਨ ਦੌਰਾ ਜਵਾਨ ਨੇ ਰਾਕੇਟ ਆਪਣੇ ਮੂੰਹ ਵਿੱਚ ਰਖ ਕੇ ਉਸ ਨੂੰ ਬਾਲ ਦਿੱਤਾ, ਫਿਰ ਜੋ ਹੋਇਆ ਉਸ ਨੂੰ ਵੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ।
ਦਰਅਸਲ ਇਹ ਘਟਨਾ ਸੋਮਵਾਰ ਰਾਤ ਦੀ ਹੈ, ਜਿੱਥੇ ਧਾਰ ਜ਼ਿਲ੍ਹੇ ਦੀ ਸਰਦਾਰਪੁਰ ਤਹਿਸੀਲ ਦੇ ਕਬਾਇਲੀ ਖੇਤਰ ਦੇ ਪਿੰਡ ਜਲੋਖਿਆ ਵਿੱਚ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ, ਜਿਸ ਵਿੱਚ ਜੰਮੂ-ਕਸ਼ਮੀਰ ਵਿੱਚ ਤਾਇਨਾਤ ਭਾਰਤੀ ਫੌਜ ਦੇ ਜਵਾਨ ਨਿਰਭੈ ਸਿੰਘ ਧਾਰ ਆਪਣੀ ਛੁੱਟੀ ਦੌਰਾਨ ਆਇਆ ਸੀ। ਪਿੰਡ ਜਲੋਖਿਆ ਵਿੱਚ ਇੱਕ ਜਾਣਕਾਰ ਮੋਹਨ ਬਿਲਵਾਲ ਦੇ ਲੜਕੇ ਬਬਲੂ ਦਾ ਵਿਆਹ ਸਮਾਗਮ ਸੀ, ਜਿਸ ਵਿੱਚ ਬਾਨਾ ਕੱਢਣ ਦੌਰਾਨ ਪਰਿਵਾਰ ਦੇ ਲੋਕ ਖੁਸ਼ੀ ਵਿੱਚ ਨੱਚ ਰਹੇ ਸਨ। ਇਸੇ ਵਿਚਾਲੇ ਫੌਜੀ ਨਿਰਭੈ ਸਿੰਘ ਨੱਚਦੇ ਹੋਏ ਹੱਥ ਵਿੱਚ ਇੱਕ ਰਾਕੇਟ ਲੈ ਕੇ ਆਇਆ ਅਤੇ ਉਸ ਨੂੰ ਬਾਲਿਆ ਜੋ ਉੱਪਰ ਵੱਲ ਜਾ ਕੇ ਪੂਰਾ ਬਲ ਗਿਆ। ਕੁਝ ਹੀ ਦੇਰ ਬਾਅਦ ਉਸ ਨੇ ਦੂਜਾ ਰਾਕੇਟ ਅਚਾਨਕ ਮੂੰਹ ਵਿੱਚ ਰਖ ਲਿਆ ਜੋ ਅਚਾਨਕ ਮੂੰਹ ਵਿੱਚ ਹੀ ਫਟ ਗਿਆ।
ਰਾਕੇਟ ਧਮਾਕੇ ‘ਚ ਫੌਜੀ ਨਿਰਭੈ ਸਿੰਘ ਦਾ ਚਿਹਰਾ ਬੁਰੀ ਤਰ੍ਹਾਂ ਵਿਗੜ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਚਾਨਕ ਵਾਪਰੀ ਘਟਨਾ ਤੋਂ ਬਾਅਦ ਸਮਾਗਮ ਵਿੱਚ ਹਫੜਾ-ਦਫੜੀ ਮੱਚ ਗਈ। ਰਾਤ ਨੂੰ ਹੀ ਰਿਸ਼ਤੇਦਾਰ ਮ੍ਰਿਤਕ ਫੌਜੀ ਦੀ ਲਾਸ਼ ਨੂੰ ਲੈ ਕੇ ਨਜ਼ਦੀਕੀ ਹਸਪਤਾਲ ਪਹੁੰਚੇ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੇ ਨਾਲ ਹੀ ਫੌਜੀ ਦੀ ਖਬਰ ਸੁਣਦੇ ਹੀ ਇੰਦੌਰ ਤੋਂ ਐੱਫਐੱਸਐੱਲ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ‘ਚ ਜੁੱਟ ਗਈ।
ਅਮਝੇੜਾ ਥਾਣਾ ਇੰਚਾਰਜ ਸੀਬੀ ਸਿੰਘ ਨੇ ਦੱਸਿਆ ਕਿ ਫੌਜੀ ਛੁੱਟੀ ‘ਤੇ ਆਇਆ ਹੋਇਆ ਸੀ। ਜਿਸ ਕੁੜੀ ਨਾਲ ਬਬਲੂ ਨਾਂ ਦੇ ਨੌਜਵਾਨ ਦਾ ਵਿਆਹ ਹੋ ਰਿਹਾ ਸੀ ਉਸ ਦਾ ਮ੍ਰਿਤਕ ਫੌਜੀ ਨਿਭੈ ਸਿੰਘ ਰਿਸ਼ਤੇਦਾਰੀ ਵਿੱਚ ਚਾਚਾ ਲੱਗਦਾ ਸੀ। ਨੱਚਮ ਦੌਰਾਨ ਹੀ ਰਾਕੇਟ ਮ੍ਰਿਤਕ ਨਿਰਭੈ ਸਿੰਘ ਨੇ ਬਾਲਿਆ ਸੀ। ਪਹਿਲਾਂ ਹੱਥ ਵਿੱਚ ਬਾਲਣ ਤੋਂ ਬਾਅਦ ਹੀ ਦੂਜਾ ਮੂੰਹ ਵਿੱਚ ਬਾਲਿਆ ਸੀ। ਇਸ ਦੌਰਾਨ ਜਵਾਨ ਨੇ ਰਾਕੇਟ ਉਲਟਾ ਆਪਣੇ ਮੂੰਹ ਵਿੱਚ ਰੱਖ ਲਿਆ ਅਤੇ ਅਚਾਨਕ ਬਲਾਸਟ ਹੋ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਪੂਰਾ ਸਿਰ ਉੱਡ ਜਾਣ ਕਰਕੇ ਮੌਤ ਹੋ ਗਈ। ਮਾਮਲੇ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ : ਜਿਸ ਖੇਤ ਦੀ ਦੇਖਰੇਖ ਕਰਦੇ ਸਨ ਉਸੇ ‘ਚ ਵਿਲੀਨ ਹੋਣਗੇ ਸਾਬਕਾ CM ਬਾਦਲ, ਉਖਾੜਿਆ ਜਾ ਰਿਹਾ ਕਿੰਨੂਆਂ ਦਾ ਬਾਗ
ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਵੀ ਭਾਰਤੀ ਫੌਜ ਦੇ ਅਧਿਕਾਰੀਆਂ ਨੂੰ ਪੂਰੇ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਜਿਸ ਤੋਂ ਬਾਅਦ ਮਹਿੂ ਫੌਜ ਦੇ ਅਧਿਕਾਰੀ ਸਮੇਤ ਟੀਮ ਪਿੰਡ ਪਹੁੰਚੀ ਜਿੱਥੇ ਫੌਜ ਦੇ ਪ੍ਰੋਟੋਕੋਲ ਦੀ ਵਰਤੋਂ ਕਰਦੇ ਹੋਏ ਮ੍ਰਿਤਕ ਫੌਜੀ ਨਿਰਭੈ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੇ ਨਾਲ ਹੀ ਫੌਜ ਦੇ ਜਵਾਨਾਂ ਵੱਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ।
ਫੌਜੀ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਫੌਜ ਦੀ ਗੱਡੀ ਵਿੱਚ ਰੱਖ ਕੇ ਪਿੰਡ ਤੋਂ ਅੰਤਿਮ ਯਾਤਰਾ ਕੱਢੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਿੰਡ ਵਾਸੀਆਂ ਨੇ ਅੰਤਿਮ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਪਰ ਜਿਸ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਫੌਜੀ ਦੀ ਬੇਵਕਤੀ ਮੌਤ ਹੋ ਗਈ ਹੈ, ਉਸ ਤੋਂ ਬਾਕੀ ਸਾਰੇ ਲੋਕਾਂ ਲਈ ਵੀ ਇਹ ਸਬਕ ਬਣ ਗਿਆ ਹੈ ਕਿ ਉਹ ਇਸ ਤਰ੍ਹਾਂ ਪਟਾਕਿਆਂ ਦੀ ਵਰਤੋਂ ਨਾ ਕਰਨ ਜਿਸ ਨਾਲ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਵੇ।
ਵੀਡੀਓ ਲਈ ਕਲਿੱਕ ਕਰੋ -: