ਸ਼ਨੀਵਾਰ ਨੂੰ ਲੱਦਾਖ ‘ਚ ਫੌਜ ਦਾ ਇਕ ਗੱਡੀ 60 ਫੁੱਟ ਖੱਡ ‘ਚ ਡਿੱਗ ਗਈ, ਜਿਸ ਵਿੱਚ 9 ਜਵਾਨ ਸ਼ਹੀਦ ਹੋ ਗਏ। ਫੌਜ ਦੇ ਕਾਫਲੇ ਵਿੱਚ ਪੰਜ ਗੱਡੀਆਂ ਸ਼ਾਮਲ ਸਨ। ਜਿਸ ਵਿੱਚ 34 ਸੈਨਿਕ ਸਵਾਰ ਸਨ।
ਇਸ ਹਾਦਸੇ ‘ਚ ਇਕ ਜਵਾਨ ਵੀ ਜ਼ਖਮੀ ਹੋਇਆ ਹੈ। ਲੇਹ ਦੇ ਐਸਐਸਪੀ ਪੀਡੀ ਨਿਤਿਆ ਨੇ ਦੱਸਿਆ ਕਿ ਗੱਡੀ ਦਾ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਟਰੱਕ ਟੋਏ ਵਿੱਚ ਜਾ ਡਿੱਗਿਆ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਜੇਪੀ ਨੱਡਾ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।
ਐਂਬੂਲੈਂਸ ਸਮੇਤ ਪੰਜ ਵਾਹਨਾਂ ਦਾ ਕਾਫਲਾ ਸ਼ਨੀਵਾਰ ਸ਼ਾਮ ਲੇਹ ਤੋਂ ਲੱਦਾਖ ਦੇ ਕਿਆਰੀ ਲਈ ਰਵਾਨਾ ਹੋਇਆ। ਇਹ ਫੌਜੀ ਕਿਆਰੀ ਵਿੱਚ ਬਣੇ ਫੌਜ ਦੇ ਡਿਵੀਜ਼ਨਲ ਹੈੱਡਕੁਆਰਟਰ ਜਾ ਰਹੇ ਸਨ। ਲੇਹ ਤੋਂ ਕਿਆਰੀ ਦੀ ਦੂਰੀ ਲਗਭਗ 110 ਕਿਲੋਮੀਟਰ ਹੈ।
ਕਾਫਲਾ ਕਿਆਰੀ ਪੁੱਜਣ ਹੀ ਵਾਲਾ ਸੀ ਕਿ 7 ਕਿਲੋਮੀਟਰ ਪਹਿਲਾਂ ਨਯੋਮਾ ਨੇੜੇ ਫੌਜ ਦਾ ਇਕ ਟਰੱਕ ਸੜਕ ਤੋਂ ਫਿਸਲ ਕੇ 60 ਫੁੱਟ ਡੂੰਘੀ ਖੱਡ ਵਿਚ ਜਾ ਡਿੱਗਿਆ। ਇਸ ਟਰੱਕ ਵਿੱਚ ਇੱਕ ਜੇਸੀਓ ਸਮੇਤ 10 ਜਵਾਨ ਸਵਾਰ ਸਨ। ਇਨ੍ਹਾਂ ‘ਚੋਂ 9 ਦੀ ਮੌਤ ਹੋ ਗਈ, ਇਕ ਗੰਭੀਰ ਜ਼ਖਮੀ ਹੈ।
ਹਾਦਸੇ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਨਾਮ ਕਾਂਸਟੇਬਲ ਅਨੁਜ ਕੁਮਾਰ, ਗਨਰ ਤਰਨਦੀਪ ਸਿੰਘ, ਗਨਰ ਚੰਦਰਸ਼ੇਖਰ, ਲਾਂਸ ਨਾਇਕ ਤੇਜਪਾਲ ਸਿੰਘ, ਨਾਇਬ ਸੂਬੇਦਾਰ ਰਮੇਸ਼ ਲਾਲ, ਲਾਂਸ ਨਾਇਕ ਮਨਮੋਹਨ ਸਿੰਘ, ਡੀਐਮਟੀ ਅੰਕਿਤ ਕੁੰਡੂ, ਹੌਲਦਾਰ ਵਿਜੇ ਕੁਮਾਰ, ਹੌਲਦਾਰ ਮਹਿੰਦਰਾ ਸਿੰਘ ਸੀਕਰਵਾਰ ਅਤੇ ਡੀ.ਐਮ.ਟੀ ਵੈਭਵ ਭੋਇਟੇ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਮ.ਰਡਰ ਕੇਸ, ਕਾਹਲੋਂ ਨੂੰ ਭਾਰਤ ਲਿਆਉਣ ਦੀ ਤਿਆਰੀ, ਭੇਜਿਆ ਸੀ ਕਤ.ਲ ਦਾ ਸਾਮਾਨ
ਐਕਸ ‘ਤੇ ਪੋਸਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ, ਲੇਹ ਨੇੜੇ ਹੋਏ ਹਾਦਸੇ ਤੋਂ ਦੁਖੀ ਹਾਂ, ਜਿਸ ਵਿਚ ਅਸੀਂ ਭਾਰਤੀ ਫੌਜ ਦੇ ਜਵਾਨਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦੀ ਦੇਸ਼ ਪ੍ਰਤੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁਖੀ ਪਰਿਵਾਰਾਂ ਨਾਲ ਹਮਦਰਦੀ।
ਵੀਡੀਓ ਲਈ ਕਲਿੱਕ ਕਰੋ -: