ਪਾਕਿਸਤਾਨੀ ਅਰੂਸਾ ਆਲਮ ਨੇ ਲਗਾਤਾਰ ਉਸ ਦਾ ਨਾਂ ਲੈ ਕੇ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਗੁੱਸਾ ਜ਼ਾਹਿਰ ਕੀਤਾ ਹੈ। ਅਰੂਸਾ ਆਲਮ ਨੇ ਰੰਧਾਵਾ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਾਰੇ ਲੋਕ ਲੱਕੜਬੱਘੇ ਨੇ, ਕੱਲ੍ਹ ਤੱਕ ਕੈਪਟਨ ਦੇ ਪੈਰਾਂ ‘ਚ ਬੈਠਣ ਵਾਲੇ ਅੱਜ ਉਨ੍ਹਾਂ ਨੂੰ ਨੋਚ ਖਾਣ ਲਈ ਤਿਆਰ ਨੇ। ਇਸ ਦੇ ਨਾਲ ਹੀ ਉਸ ਨੇ ਸੁਖਜਿੰਦਰ ਰੰਧਾਵਾ ਨੂੰ ਕੋਰਟ ‘ਚ ਘੜੀਸਣ ਤੱਕ ਦੀ ਧਮਕੀ ਦੇ ਦਿੱਤੀ।
ਇੱਕ ਚੈਨਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਅਰੂਸਾ ਨੇ ਕਿਹਾ ਕਿ ਮੇਰੀਆਂ ਫੋਟੋਆਂ ਵਾਰ-ਵਾਰ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਮੇਰੇ ਵੀ ਬੱਚੇ ਹਨ, ਮੇਰਾ ਵੀ ਪਰਿਵਾਰ ਹੈ। ਮੈਂ ਰੰਧਾਵਾ ਨੂੰ ਕਦੇ ਮਾਫ ਨਹੀਂ ਕਰਾਂਗੀ।
ਅਰੂਸਾ ਨੇ ਕਿਹਾ ਕਿ ਮੇਰਾ ਆਈ.ਐੱਸ.ਆਈ. ਨਾਲ ਕੋਈ ਸੰਬੰਧ ਨਹੀਂ ਹੈ। ਭਾਰਤ ਇਕ ਵੱਡਾ ਲੋਕਤੰਤਰਿਕ ਦੇਸ਼ ਹੈ ਪਰ ਜਿਸ ਤਰ੍ਹਾਂ ਇੱਕ ਔਰਤ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਸਹੀਂ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe
ਸੁਖਜਿੰਦਰ ਰੰਧਾਵਾ ਦੇ ਬਿਆਨਾਂ ‘ਤੇ ਭੜਕੀ ਅਰੂਸਾ ਨੇ ਕਿਹਾ ਕਿ ਇਹ ਸਾਰੇ ਲੋਕ ਲੱਕੜਬੱਘੇ ਨੇ, ਕੱਲ੍ਹ ਤੱਕ ਕੈਪਟਨ ਦੇ ਪੈਰਾਂ ਵਿੱਚ ਬੈਠਣ ਵਾਲੇ ਇਹ ਲੋਕ ਅੱਜ ਉਨ੍ਹਾਂ ਨੂੰ ਖਾਣ ਲਈ ਤਿਆਰ ਨੇ। ਅੱਜ ਉਹ ਉਨ੍ਹਾਂ ਦੇ ਦੁਸ਼ਮਣ ਬਣ ਚੁੱਕੇ ਹਨ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਮੈਨੂੰ ਕੈਪਟਨ ‘ਤੇ ਮਾਣ ਹੈ, ਜਦੋਂ ਉਨ੍ਹਾਂ ‘ਤੇ ਉਂਗਲਾਂ ਚੁੱਕੀਆਂ ਜਾ ਰਹੀਆਂ ਸਨ, ਅਜਿਹੇ ਵੇਲੇ ਉਨ੍ਹਾਂ ਨੇ ਮੈਨੂੰ ਦੋਸਤ ਕਬੂਲਿਆ।
ਇਹ ਵੀ ਪੜ੍ਹੋ : ਵੱਡੀ ਖਬਰ : ਬਰਨਾਲਾ ਦੀ ਅਨਾਜ ਮੰਡੀ ‘ਚ ਆੜ੍ਹਤੀਆਂ ਵਿੱਚ ਫਾਇਰਿੰਗ, ਇਕ ਦੀ ਹਾਲਤ ਗੰਭੀਰ
ਦੱਸ ਦੇਈਏ ਕਿ ਕਾਂਗਰਸੀ ਆਗੂਆਂ ਵੱਲੋਂ ਪਿਛਲੇ ਕੁਝ ਦਿਨਾਂ ਵਿੱਚ ਅਰੂਸਾ ਆਲਮ ਨੂੰ ਲੈ ਕੇ ਕੈਪਟਨ ‘ਤੇ ਵਾਰ-ਵਾਰ ਹਮਲੇ ਕੀਤੇ ਜਾ ਰਹੇ ਹਨ, ਜਿਸ ਵਿੱਚ ਰੰਧਾਵਾ ਨੇ ਅਰੂਸਾ ਦੇ ਆਈ. ਐੱਸ. ਆਈ. ਨਾਲ ਸੰਬੰਧ ਹੋਣ ਦੀ ਜਾਂਚ ਕਰਵਾਉਣ ਤੱਕ ਦੀ ਗੱਲ ਆਖੀ ਸੀ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ। ਉਥੇ ਹੀ ਕਈ ਕਾਂਗਰਸੀ ਲੀਡਰਾਂ ਤੇ ਵੱਡੀਆਂ ਸ਼ਖਸੀਅਤਾਂ ਨਾਲ ਅਰੂਸਾ ਦੀਆਂ ਫੋਟੋਆਂ ਲਗਾਤਾਰ ਸ਼ੇਅਰ ਕੀਤੀਆਂ ਜਾ ਰਹੀਆਂ ਹਨ।