ਨਵੀਂ ਦਿੱਲੀ: ਦਿੱਲੀ ਐਮਸੀਡੀ ਚੋਣਾਂ ਨੂੰ ਲੈ ਕੇ ਇਸ ਵਾਰ ‘ਆਪ’ ਕਾਫੀ ਐਕਸ਼ਨ ‘ਚ ਨਜ਼ਰ ਆ ਰਹੀ ਹੈ। ਚੋਣਾਂ ਤੋਂ ਬਾਅਦ ਨਤੀਜਿਆਂ ਦr ਉਡੀਕ ਹੈ। ਪਰ ਐਗਜ਼ਿਟ ਪੋਲ ਦੇ ਨਤੀਜੇ ਪਹਿਲਾਂ ਹੀ ਆ ਚੁੱਕੇ ਹਨ। ਗੁਜਰਾਤ ਵਿੱਚ ਭਾਵੇਂ ਪਾਰਟੀ ਪਿਛੇ ਰਹੀ ਗਈ ਪਰ MCD ਚੋਣਾਂ ਵਿੱਚ ‘ਆਪ’ ਮੱਲ੍ਹਾਂ ਮਾਰਦੀ ਨਜ਼ਰ ਆ ਰਹੀ ਹੈ। ਅਜਿਹੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦੇ ਐਗਜ਼ਿਟ ਪੋਲ ‘ਤੇ ਕਿਹਾ ਕਿ ਮੈਂ ਦਿੱਲੀ ਵਾਸੀਆਂ ਨੂੰ ਵਧਾਈ ਦਿੰਦਾ ਹਾਂ, ਕੱਲ੍ਹ ਮੈਂ ਐਗਜ਼ਿਟ ਪੋਲ ਦੇ ਨਤੀਜੇ ਦੇਖ ਰਿਹਾ ਸੀ, ਜਨਤਾ ਨੇ ਆਮ ਆਦਮੀ ਪਾਰਟੀ ‘ਤੇ ਵਿਸ਼ਵਾਸ ਜਤਾਇਆ ਹੈ।
ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਦੇ ਨਤੀਜੇ ਆਉਣਗੇ ਅਤੇ ਕੱਲ੍ਹ ਦੀ ਉਡੀਕ ਕਰੋ। ਨਤੀਜੇ ਪੌਜ਼ੀਟਿਵ ਹਨ, ਇੱਕ ਨਵੀਂ ਪਾਰਟੀ ਹੈ ਅਤੇ ਇੱਕ ਨਵੀਂ ਨੇ ਐਂਟਰੀ ਕੀਤੀ ਹੈ ਉਹ ਲੋਕ ਕਹਿ ਰਹੇ ਸਨ ਕਿ ਬੀਜੇਪੀ ਇਨਹਾਂ ਲੋਕਾਂ ਦਾ ਗੜ੍ਹ ਹੈ, ਤਾਂ ਅਜਿਹੇ ਵਿੱਚ ਜੇ 15 ਤੋਂ 20 ਪਰਸੈਂਟ ਵੋਟ ਸ਼ੇਅਰ ਪਹਿਲੀ ਵਾਰ ਵੱਚ ਕੋਈ ਪਾਰਟੀ ਲੈ ਜਾਏ ਤਾਂ ਵੱਡੀ ਗੱਲ ਹੈ। ਪਰਸੋਂ ਤੱਕ ਉਡੀਕ ਕਰੋ।
ਦੱਸ ਦੇਈਏ ਕਿ ਗੁਜਰਾਤ ਐਗਜ਼ਿਟ ਪੋਲ ਮੁਤਾਬਕ ‘ਆਪ’ ਨੂੰ 9-21 ਸੀਟਾਂ ਮਿਲ ਸਕਦੀਆਂ ਹਨ, ਜਦਕਿ ਬੀਜੇਪੀ ਪਹਿਲੇ ਨੰਬਰ ‘ਤੇ ਅਤੇ ਕਾਂਗਰਸ ਦੂਜੇ ਨੰਬਰ ‘ਤੇ ਹਨ। ਭਾਵੇਂ ਪਾਰਟੀ ਨੂੰ ਐਗਜ਼ਿਟ ਪੋਲਸ ਵਿੱਚ ਜ਼ਿਆਦਾ ਸੀਟਾਂ ਮਿਲਦੀਆਂ ਨਹੀਂ ਦਿਸ ਰਹੀਆਂ ਪਰ 5 ਸਾਲ ਪਹਿਲਾਂ ਜਿਸ ਪਾਰਟੀ ਦੀ ਸਾਰੀਆਂ ਸੀਟਾਂ ‘ਤੇ ਜ਼ਮਾਨਤ ਜ਼ਬਤ ਹੋ ਗਈ ਸੀ, ਉਸ ਦੇ ਲਈ ਇਸ ਵਾਰ ਕੱ ਮਾਇਨਿਆਂ ਵਿੱਚ ਸਫਲਤਾ ਮਿਲਦੀ ਦਿਸ ਰਹੀ ਹੈ। ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ 20 ਫੀਸਦੀ ਵੋਟ ਸ਼ੇਅਰ ਮਿਲਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ‘ਚ ਵੱਡਾ ਧਮਾਕਾ, ਬਲਖ ‘ਚ ਬੱਸ ਨੂੰ ਬਣਾਇਆ ਨਿਸ਼ਾਨਾ, ਕਈ ਮੌਤਾਂ ਦੀ ਖ਼ਬਰ
ਜੇ ਗੁਜਰਾਤ ਵਿੱਚ ‘ਆਪ’ ਨੂੰ 6 ਫੀਸਦੀ ਤੋਂ ਵੱਧ ਵੋਟ ਸ਼ੇਅਰ ਮਿਲਦੇ ਹਨਤਾਂ ਪਾਰਟੀ ਲਈ ਕੌਮੀ ਪਾਰਟੀ ਬਣਨ ਦਾ ਰਸਤਾ ਸਾਫ ਹੋ ਜਾਏਗਾ। ਸਿਰਫ ਇੱਕ ਦਹਾਕੇ ਪਹਿਲਾਂ ਹੋਂਦ ਵਿੱਚ ਆਈ ਪਾਰਟੀ ਨੂੰ ਤਿੰਨ ਰਾਜਾਂ ਦਿੱਲੀ, ਪੰਜਾਬ ਤੇ ਗੋਆ ਵਿੱਚ ਸੂਬਾਈ ਪਾਰਟੀ ਦਾ ਦਰਜਾ ਮਿਲ ਚੁੱਕਾ ਹੈ ਅਤੇ ਚੌਥੇ ਵਿੱਚ ਇਹ ਦਰਜਾ ਮਿਲਦੇ ਹੀ ਉਸ ਨੂੰ ਕੌਮੀ ਪਾਰਟੀ ਦੀ ਮਾਨਤਾ ਵੀ ਮਿਲ ਜਾਏਗੀ।
ਵੀਡੀਓ ਲਈ ਕਲਿੱਕ ਕਰੋ -: