ਅਸਦੁਦੀਨ ਓਵੈਸੀ ਪੁਰਵਾਂਚਲ ਵਿੱਚ ਖੂਬ ਪ੍ਰਚਾਰ ਕਰ ਰਹੇ ਹਨ ਤੇ ਸਾਰੀਆਂ ਪਾਰਟੀਆਂ ‘ਤੇ ਤਿੱਖੇ ਹਮਲੇ ਤੇ ਤੰਜ ਕਸ ਰਹੇ ਹਨ। ਬਲਰਾਮਪੁਰ ਜ਼ਿਲ੍ਹੇ ਦੇ ਉਤਰੌਲਾ ਵਿਧਾਨ ਸਭਾ ਹਲਕੇ ਵਿੱਚ ਪ੍ਰਚਾਰ ਲਈ ਪਹੁੰਚੇ ਓਵੈਸੀ ਨੇ ਸਪਾ, ਬਸਪਾ ਤੇ ਕਾਂਗਰਸ ‘ਤੇ ਤਿੱਖਾ ਹਮਲਾ ਬੋਲਿਆ। ਬੇਜੀਪੀ ‘ਤੇ ਵੀ ਓਵੈਸੀ ਖੂਬ ਵਰ੍ਹੇ। ਓਵੈਸੀ ਨੇ ਜਿਥੇ ਅਖਿਲੇਸ਼ ਯਾਦਵ ਨੂੰ ਮੁਸਲਿਮ ਵੋਟਾਂ ਦਾ ਸੌਦਾਗਰ ਦੱਸਿਆ, ਉਥੇ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਸਭ ਤੋਂ ਲੰਮੀਆਂ-ਲੰਮੀਆਂ ਸੁੱਟਣ ਵਾਲਾ ਦੱਸਿਆ। ਇੰਨਾ ਹੀ ਨਹੀਂ ਓਵੈਸੀ ਨੇ ਕਿਹਾ ਸਾਡੀ ਸਰਕਾਰ ਬਣਨ ‘ਤੇ ਅਸੀਂ ਇੱਕ ਘੱਟਗਿਣਤੀ ਮੁੱਖ ਮੰਤਰੀ ਬਣਾਉਣ ਦੇ ਨਾਲ ਦੋ ਉਪ ਮੁੱਖ ਮੰਤਰੀ ਵੀ ਬਣਾਉਣਗੇ।
ਇਕੱਠ ਨੂੰ ਸੰਬੋਧਤ ਕਰਦੇ ਹੋਏ ਓਵੈਸੀ ਨੇ ਕਿਹਾ ਕਿ ਸਪਾ, ਬਸਪਾ ਤੇ ਕਾਂਗਰਸ ਲਈ ਅਸੀਂ ਇਸ ਤਰ੍ਹਾਂ ਹਾਂ ਜਿਵੇਂ ਅਸੀਂ ਇਨ੍ਹਾਂ ਦੀ ਲੈਲਾ ਹੋਈਏ। ਇਹ ਦਿਨ-ਰਾਤ ਸਾਡੇ ਪਿੱਛੇ ਪਏ ਰਹਿੰਦੇ ਹਨ, ਇਸ ਲਈ ਇਨ੍ਹਾਂ ਨੇ ਸਾਡੀ ਗੱਡੀ ‘ਤੇ ਗੋਲੀਆਂ ਚਲਵਾਈਆਂ ਹਨ।”
ਅਮਿਤ ਸ਼ਾਹ ‘ਤੇ ਹਮਲਾ ਬੋਲਦਿਆਂ ਅਸਦੁਦੀਨ ਓਵੈਸੀ ਨੇ ਕਿਹਾ ਕਿ ਅਮਿਤ ਸ਼ਾਹ ਕਹਿੰਦੇ ਹਨ ਕਿ ਜੇ ਸਾਡੀ ਸੱਤਾ ਦੁਬਾਰਾ ਤੋਂ ਆਉਂਦੀ ਹੈ ਤਾਂ ਅਸੀਂ 12ਵੀਂ ਤੋਂ ਬਾਅਦ ਇੰਟਰ ਵਿੱਚ ਦਾਖਲਾ ਲੈਣ ਵਾਲਿਆਂ ਨੂੰ ਲੈਪਟਾਪ ਦੇਵਾਂਗੇ। ਵਾਹ ਮੋਦੀ ਜੀ, ਤੁਸੀਂ ਕਿਹੋ ਜਿਹੇ ਲੋਕਾਂ ਨੂੰ ਰੱਖਿਆ ਹੈ।”
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਓਵੈਸੀ ਨੇ ਅਮਿਤ ਸ਼ਾਹ ‘ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਮੋਦੀ ਨੇ ਇੱਕ ਪਾਸੇ ਛੁੱਟੇ ਜਾਨਵਰਾਂ ਨੂੰ ਖੇਤਾਂ ‘ਚ ਛੱਡ ਦਿੱਤਾ ਹੈ ਤੇ ਦੂਜੇ ਪਾਸੇ ਅਜਿਹੇ ਅਨੋਖੇ ਬੰਦੇ ਨੂੰ ਮਨੋਰੰਜਨ ਵਾਸਤੇ ਭੇਜ ਦਿੱਤਾ ਹੈ। ਇਸ਼ਾਰਿਆਂ-ਇਸ਼ਾਰਿਆਂ ‘ਚ ਅਮਿਤ ਸ਼ਾਹ ਦੇ 12ਵੀਂ ਤੋਂ ਬਾਅਦ ਇੰਟਰ ਵਾਲੇ ਬਿਆਨ ਦਾ ਜ਼ਿਕਰ ਕਰਕੇ ਓਵੈਸੀ ਨੇ ਕਿਹਾ ਕਿ ਉਹ ਸਾਡੇ ਨੌਜਵਾਨਾਂ ਨੂੰ ਇੰਟਰ ਤੋਂ ਬਾਅਦ 12ਵੀਂ ਪਾਸ ਕਰਵਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਬੋਲਦੇ ਹੋਏ ਓਵੈਸੀ ਨੇ ਕਿਹਾ ਕਿ ਇੱਕ ਤੋਪ ਤੋਂ ਵੱਧ ਦੂਰ ਸੁੱਟਣ ਦਾ ਰਿਕਾਰਡ ਇਨ੍ਹਾਂ ਦੇ ਨਾਂ ਹੈ।