ਦੁਨੀਆ ਦੀ ਨੰਬਰ ਵਨ ਖਿਡਾਰਣ ਐਸ਼ਲੇ ਬਾਰਟੀ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਹੈ। ਉਸ ਨੇ ਸ਼ਨੀਵਾਰ ਨੂੰ ਮਹਿਲਾ ਸਿੰਗਲ ਦੇ ਖਿਤਾਬੀ ਮੁਕਾਬਲੇ ‘ਚ ਅਮਰੀਕਾ ਦੀ ਡੇਨੀਏਲ ਕੋਲਿਨਸ ਨੂੰ ਸਿੱਧੇ ਸੈੱਟਾਂ ‘ਚ ਹਰਾਇਆ। ਬਾਰਟੀ ਨੇ ਪੂਰੇ ਟੂਰਨਾਮੈਂਟ ਦੌਰਾਨ ਇੱਕ ਵੀ ਸੈੱਟ ਨਹੀਂ ਗੁਆਇਆ।
ਆਸਟ੍ਰੇਲੀਆਈ ਸਟਾਰ ਖਿਡਾਰੀ ਬਾਰਟੀ ਨੇ 28 ਸਾਲਾ ਕੋਲਿਨਸ ‘ਤੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ ਅਤੇ ਪਹਿਲਾ ਸੈੱਟ 6-3 ਨਾਲ ਆਸਾਨੀ ਨਾਲ ਜਿੱਤ ਲਿਆ। ਇਸ ਤੋਂ ਬਾਅਦ ਅਮਰੀਕੀ ਖਿਡਾਰੀ ਨੇ ਦੂਜੇ ਸੈੱਟ ‘ਚ ਕੁਝ ਮੁਕਾਬਲਾ ਦੇਣ ਦੀ ਕੋਸ਼ਿਸ਼ ਕੀਤੀ ਪਰ ਬਾਰਟੀ ਨੇ ਦੂਜਾ ਸੈੱਟ 7-6 ਨਾਲ ਜਿੱਤ ਕੇ ਆਪਣਾ ਤੀਜਾ ਗ੍ਰੈਂਡ ਸਲੈਮ ਖਿਤਾਬ ਜਿੱਤ ਲਿਆ। ਬਾਰਟੀ ਨੇ ਇਸ ਤੋਂ ਪਹਿਲਾਂ 2019 ਵਿੱਚ ਫ੍ਰੈਂਚ ਓਪਨ ਅਤੇ 2021 ਵਿੱਚ ਵਿੰਬਲਡਨ ਟ੍ਰਾਫ਼ੀ ਜਿੱਤੀ ਸੀ।
ਬਾਰਟੀ ਦਾ ਆਸਟ੍ਰੇਲੀਅਨ ਓਪਨ ਵਿੱਚ ਜਿੱਤ-ਹਾਰ ਦਾ ਰਿਕਾਰਡ ਹੁਣ 24-8 ਦਾ ਹੈ। ਉਸਨੇ 2022 ਵਿੱਚ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਜਿੱਥੇ ਉਸ ਨੂੰ ਅਮਰੀਕੀ ਨੌਜਵਾਨ ਸੋਫੀਆ ਕੇਨਿਨ ਨੇ ਹਰਾਇਆ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਐਸ਼ਵੇ ਬਾਰਟੀ 1978 ਤੋਂ ਬਾਅਦ ਆਸਟ੍ਰੇਲੀਅਨ ਓਪਨ ਜਿੱਤਣ ਵਾਲੀ ਪਹਿਲੀ ਆਸਟ੍ਰੇਲੀਆਈ ਬਣ ਗਈ ਹੈ। ਇਸ ਤੋਂ ਪਹਿਲਾਂ ਕ੍ਰਿਸ ਓ’ਨੀਲ ਨੇ ਆਖਰੀ ਵਾਰ ਇਹ ਖਿਤਾਬ ਜਿੱਤਿਆ ਸੀ।