ASI Jagdish Kumar cries: ਹਲਕਾ ਜਲਾਲਾਬਾਦ ਵਿੱਚ ਲੱਖੋ ਵਾਲਾ ਰੋਡ ਤੇ ਪੰਜਾਬ ਪੁਲਿਸ ਨੇ ਲੋਕ ਡਾਊਨ ਦੇ ਕਾਰਨ ਨਾਕਾ ਲਗਾਇਆ ਹੋਇਆ ਸੀ ਜਿੱਥੇ ਇੱਕ ਰਾਜਨੀਤਿਕ ਬੰਦੇ ਦੇ ਦੁਆਰਾ ਨਾਕੇ ਤੇ ਡਿਊਟੀ ਕਰ ਰਹੇ ਮੁਲਾਜ਼ਮ ਜਗਦੀਸ਼ ਸਿੰਘ ਦੇ ਨਾਲ ਗਾਲੀ ਗਲੋਚ ਕੀਤੀ ਗਈ ਜਿਸ ਕਾਰਨ ਪੁਲਿਸ ਮੁਲਾਜ਼ਮ ਜਗਦੀਸ਼ ਸਿੰਘ ਨੇ ਆਪਣੀ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜੋ ਕਿ ਅੱਗ ਦੀ ਤਰ੍ਹਾਂ ਸਾਰੇ ਇਲਾਕੇ ਵਿੱਚ ਫੈਲ ਗਈ ਹੈ। ਜਦੋਂ ਇਸ ਮਾਮਲੇ ਬਾਰੇ ਪੁਲਿਸ ਮੁਲਾਜ਼ਮ ਜਗਦੀਸ਼ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇੱਕ ਔਰਤ ਚੌਕੀ ਬੀਮਾਰ ਸੀ ਉਸ ਨੂੰ ਪਹਿਲਾਂ ਵੀ ਇੱਕ ਦੋ ਵਾਰ ਮਰੀਜ਼ ਹੋਣ ਦੇ ਕਾਰਨ ਇੱਥੋਂ ਭੇਜ ਦਿੱਤਾ ਗਿਆ ਸੀ ਇੱਕ ਵਿਅਕਤੀ ਦੁਆਰਾ ਪੁਲਿਸ ਉੱਤੇ ਦਬਾਅ ਬਣਾਉਂਦੇ ਹੋਏ ਰਸਤਾ ਖੋਲ੍ਹਣ ਦਾ ਦਬਾਅ ਬਣਾਇਆ ਗਿਆ ਉਸ ਨੇ ਉਹਨਾਂ ਨਾਲ ਬਦਸਲੂਕੀ ਤੇ ਰਿਸ਼ਵਤ ਦਾ ਦੋਸ਼ ਅਤੇ ਆਪਣੀ ਪਾਵਰ ਦੀਆਂ ਧਮਕੀਆਂ ਵੀ ਦਿੱਤੀਆਂ।
ਪੁਲਿਸ ਵਾਲੇ ਨੇ ਦੱਸਿਆ ਕਿ ਉਸਨੇ ਨੇ ਸਿਰਫ ਉਸ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਲੰਘਣਾ ਹੈ ਤਾਂ ਆਪ ਹੀ ਤੁਸੀਂ ਤਾਰਾਂ ਨੂੰ ਖੋਲ ਕੇ ਜਾ ਸਕਦੇ ਹੋ। ਇਸ ਬਾਬਤ ਜਦੋਂ ਹਲਕੇ ਦੇ ਡੀਐੱਸਪੀ ਦੇ ਨਾਲ ਪੁਲਿਸ ਮੁਲਾਜ਼ਮ ਦੀ ਗਾਲੀਗਲੋਚ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਨਰਿੰਦਰ ਸਿੰਘ ਕਾਮਰੇਡ ਦੇ ਉੱਤੇ ਮੰਦਭਾਗਾ ਬੋਲਣ ਕਾਰਨ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।