ਨਵੀਂ ਦਿੱਲੀ : ਗਣਤੰਤਰ ਦਿਵਸ ਸਮਾਰੋਹ ਦੀ ਸਮਾਪਤੀ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਵਿਜੇ ਚੌਂਕ ਵਿਖੇ ਬੀਟਿੰਗ ਦਾ ਰਿਟ੍ਰੀਟ ਸਮਾਰੋਹ ਸੰਪੰਨ ਹੋਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ।
ਬੀਟਿੰਗ ਰੀਟ੍ਰੀਟ ਦੇ ਸਮਾਰੋਹ ਦਾ ਮੁੱਖ ਆਕਰਸ਼ਣ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ 1,000 ਡਰੋਨਾਂ ਦਾ 10 ਮਿੰਟ ਦਾ ਡਰੋਨ ਸ਼ੋਅ ਸੀ। ਡਰੋਨ ਸ਼ੋਅ ਦਾ ਆਯੋਜਨ ਸਟਾਰਟਅਪ ‘ਬੋਟਲੈਬ ਡਾਇਨਾਮਿਕਸ’ ਰਾਹੀਂ ਆਯੋਜਿਤ ਕੀਤਾ ਗਿਆ ਸੀ, ਜਿਸ ਨੂੰ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਦਿੱਲੀ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਸਹਿਯੋਗ ਦਿੱਤਾ ਗਿਆ ਸੀ।
ਬੀਟਿੰਗ ਰੀਟਰੀਟ ਸਮਾਰੋਹ ਵਿੱਚ ਵਿਜੇ ਚੌਕ ਵਿੱਚ ਡਰੋਨ ਦੀ ਮਦਦ ਨਾਲ ਵੱਖ-ਵੱਖ ਆਕ੍ਰਿਤੀਆਂ ਬਣਾਈਆਂ ਗਈਆਂ। ਇਸ ਦੇ ਨਾਲ ਹੀ ਨਾਰਥ ਅਤੇ ਸਾਊਥ ਬਲਾਕ ਦੀ ਪ੍ਰਾਚੀਰ ‘ਤੇ ਲੇਜ਼ਰ ਸ਼ੋਅ ਵੀ ਕੀਤਾ ਗਿਆ।
ਦੱਸ ਦੇਈਏ ਕਿ ‘ਬੀਟਿੰਗ ਰਿਟਰੀਟ’ ਇੱਕ ਸਦੀਆਂ ਪੁਰਾਣੀ ਫੌਜੀ ਪਰੰਪਰਾ ਹੈ ਜੋ ਉਨ੍ਹਾਂ ਦਿਨਾਂ ਤੋਂ ਚੱਲੀ ਆ ਰਹੀ ਹੈ ਜਦੋਂ ਸੈਨਿਕ ਸੂਰਜ ਡੁੱਬਣ ‘ਤੇ ਯੁੱਧ ਛੱਡ ਦਿੰਦੇ ਸਨ। ਬਿਗੁਲ ਦੀ ਅਵਾਜ਼ ਨਾਲ ਸਿਪਾਹੀ ਲੜਨਾ ਬੰਦ ਕਰ ਆਪਣੇ ਹਥਿਆਰ ਸਮੇਟਦੇ ਹੋਏ ਜੰਗ ਦੇ ਮੈਦਾਨ ਵਿੱਚ ਹਟ ਜਾਂਦੇ ਸਨ।
ਇਸ ਸਾਲ ਦੇ ਵਿਜੇ ਚੌਂਕ ਸਮਾਰੋਹ ਵਿੱਚ 26 ਧੁਨਾਂ ਵਜਾਈਆਂ ਗਈਆਂ, ਉਨ੍ਹਾਂ ਵਿੱਚ ‘ਹੇ ਕਾਂਚਾ’, ‘ਚੰਨਾ ਬਿਲੌਰੀ’, ‘ਜੈ ਜਨਮ ਭੂਮੀ’, ‘ਨ੍ਰਿਤਿਆ ਸਰਿਤਾ’, ‘ਵਿਜੇ ਜੋਸ਼’, ‘ਕੇਸਰੀਆ ਬੰਨਾ’, ‘ਵੀਰ ਸਿਆਚਿਨ’, ‘ ਹਾਥਰੋਈ, ‘ਵਿਜੇ ਘੋਸ਼’, ‘ਲੜਾਕੂ’, ‘ਸਵਦੇਸ਼ੀ’, ‘ਅਮਰ ਚਟਨ’, ‘ਗੋਲਡਨ ਏਰੋਜ਼’ ਅਤੇ ‘ਸਵਰਨ ਜੈਅੰਤੀ’ ਸ਼ਾਮਲ ਹਨ।
‘ਵੀਰ ਸੈਨਿਕ’, ‘ਫੈਨਫੇਅਰ ਬਾਇ ਬਗਲਰਸ’, ‘ਆਈਐਨਐਸ ਇੰਡੀਆ’, ‘ਯਸ਼ਸਵੀ’, ‘ਜੈ ਭਾਰਤੀ’, ‘ਕੇਰਲ’, ‘ਹਿੰਦ ਕੀ ਸੈਨਾ’, ‘ਕਦਮ ਕਦਮ ਬਢਾਏ ਜਾ’, ‘ਡਰਮਰਜ਼ ਕਾਲ’, ‘ਏ ਮੇਰੇ ਵਤਨ ਕੇ ਲੋਗੋਂ’ ਵੀ 29 ਜਨਵਰੀ ਦੀ ਸ਼ਾਮ ਨੂੰ ਵਜਾਈਆਂ ਗਈਆਂ 26 ਧੁਨਾਂ ਦਾ ਹਿੱਸਾ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਜ਼ਿਕਰਯੋਗ ਹੈ ਕਿ ਬੀਟਿੰਗ ਰਿਟਰੀਟ ਦੇ ਨਾਲ, 24 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਲਗਭਗ ਇੱਕ ਹਫ਼ਤੇ ਤੱਕ ਚੱਲਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੀ ਸਮਾਪਤੀ ਹੁੰਦੀ। ਹਾਲਾਂਕਿ, ਸਰਕਾਰ ਨੇ ਇਸ ਸਾਲ ਤੋਂ 23 ਜਨਵਰੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਤੋਂ ਗਣਤੰਤਰ ਦਿਵਸ ਸਮਾਰੋਹ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।