ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਵਿਖੇ ਅੱਜ ਬੇਅਦਬੀ ਕਾਂਡ ਦੇ ਦੋਸ਼ੀ ਜਸਵੀਰ ਸਿੰਘ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀ ਨੂੰ 2 ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਰੂਪਨਗਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਇਸ ਦੌਰਾਨ ਇੱਕ ਵਕੀਲ ਰਿਵਾਲਵਰ ਲੈ ਕੇ ਅਦਾਲਤੀ ਕੰਪਲੈਕਸ ਵਿੱਚ ਦਾਖ਼ਲ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਸੀਆਈਏ ਸਟਾਫ਼ ਅਤੇ ਪੁਲਿਸ ਅਧਿਕਾਰੀਆਂ ਵਿੱਚ ਹੜਕੰਪ ਮੱਚ ਗਿਆ। ਦੋਵਾਂ ਸੈੱਲਾਂ ਦੀਆਂ ਟੀਮਾਂ ਨੇ ਤੁਰੰਤ ਵਕੀਲ ਨੂੰ ਦਬੋਚ ਲਿਆ ਅਤੇ ਉਸ ਦਾ ਰਿਵਾਲਵਰ ਜ਼ਬਤ ਕਰ ਲਿਆ। ਫਿਲਹਾਲ ਪੁਲਿਸ ਪ੍ਰਸ਼ਾਸਨ ਅਤੇ ਬਾਰ ਕੌਂਸਲ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਵਕੀਲ ਸਥਾਨਕ ਹੈ ਜਾਂ ਕਿਸੇ ਹੋਰ ਇਲਾਕੇ ਦਾ ਹੈ।
ਦੱਸ ਦੇਈਏ ਕਿ ਬੇਅਦਬੀ ਮਾਮਲੇ ਤੋਂ ਬਾਅਦ ਰੂਪਨਗਰ ਜ਼ਿਲ੍ਹੇ ਦੇ ਵਕੀਲ ਭਾਈਚਾਰੇ ਨੇ ਮੁਲਜ਼ਮ ਜਸਵੀਰ ਸਿੰਘ ਦਾ ਕੇਸ ਨਾ ਲੜਨ ਦਾ ਐਲਾਨ ਕੀਤਾ ਹੈ। ਜਸਵੀਰ ‘ਤੇ ਜੁੱਤੀ ਪਾ ਕੇ ਗੁਰਦੁਆਰੇ ‘ਚ ਦਾਖਲ ਹੋਣ, ਦਰਬਾਰ ਸਾਹਿਬ ‘ਚ ਪਾਠ ਕਰ ਰਹੇ ਗ੍ਰੰਥੀਆਂ ਨੂੰ ਕੁੱਟਣ ਦਾ ਦੋਸ਼ ਹੈ। ਸਿੱਖ ਸੰਗਤ ਇਸ ਕਾਰੇ ਨੂੰ ਲੈ ਕੇ ਕਾਫੀ ਨਾਰਾਜ਼ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਫਿਰ ਸਾਹਮਣੇ ਆਈ ਬੇਅਦਬੀ ਦੀ ਘਟਨਾ! ਗੁਟਕਾ ਸਾਹਿਬ ਚੁੱਕ ਕੇ ਘਰੋਂ ਸੁੱਟਿਆ ਬਾਹਰ
ਪੁਲਿਸ ਨੇ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸੰਤ ਨਗਰ ਮੋਰਿੰਡਾ ਦੇ ਬਿਆਨਾਂ ’ਤੇ ਮੁਲਜ਼ਮ ਜਸਵੀਰ ਉਰਫ਼ ਜੱਸੀ ਖ਼ਿਲਾਫ਼ ਧਾਰਾ 295-ਏ, 307, 323, 506 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: