ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਜਾ ਰਹੀ ਕੈਂਟਾਸ ਏਅਰਲਾਈਨ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਜਹਾਜ਼ ‘ਚ ਬੈਠੇ 145 ਯਾਤਰੀ ਸੁਰੱਖਿਅਤ ਹਨ। ਦੱਸਿਆ ਜਾ ਰਿਹਾ ਹੈ ਫਲਾਈਟ ਨੇ ਖਤਰੇ ਦਾ ਸੰਕੇਤ ਦਿੱਤਾ ਸੀ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਤਸਮਾਨ ਸਾਗਰ ‘ਤੇ ਉਡਾਣ ਭਰਦੇ ਸਮੇਂ ਇਹ ਅਲਰਟ ਜਾਰੀ ਕੀਤਾ ਗਿਆ ਸੀ।
ਕੈਂਟਾਸ ਦੇ ਬੋਇੰਗ 737-800 ਜਹਾਜ਼ ਨੇ 145 ਯਾਤਰੀਆਂ ਨੂੰ ਲੈ ਕੇ ਆਕਲੈਂਡ, ਨਿਊਜ਼ੀਲੈਂਡ ਤੋਂ ਉਡਾਣ ਭਰੀ ਸੀ। ਏਅਰਲਾਈਨ ਮੁਤਾਬਕ ਜਹਾਜ਼ ਦੇ ਇਕ ਇੰਜਣ ‘ਚ ਟੇਕਆਫ ਦੇ ਕਰੀਬ ਦੋ ਘੰਟੇ ਬਾਅਦ ਤਕਨੀਕੀ ਖਰਾਬੀ ਦੇ ਲੱਛਣ ਦਿਖਾਈ ਦੇਣ ਲੱਗੇ। ਅਲਰਟ ਮਿਲਣ ਤੋਂ ਬਾਅਦ ਸਿਡਨੀ ਏਅਰਪੋਰਟ ‘ਤੇ ਐਂਬੂਲੈਂਸ ਦੇ ਨਾਲ ਪੈਰਾਮੈਡਿਕਸ ਦੀ ਟੀਮ ਨੂੰ ਵੀ ਬੁਲਾਇਆ ਗਿਆ।
ਇਹ ਵੀ ਪੜ੍ਹੋ : ਦਿੱਲੀ ‘ਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, IIT ਦੇ ਸਾਹਮਣੇ 2 ਵਿਦਿਆਰਥੀਆਂ ਨੂੰ ਕਾਰ ਨੇ ਦਰੜਿਆ, ਇੱਕ ਦੀ ਮੌਤ
ਦੱਸ ਦੇਈਏ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਜਹਾਜ਼ ਦੁਆਰਾ ਇਹ ਅਲਰਟ ਕਿਉਂ ਜਾਰੀ ਕੀਤਾ ਗਿਆ ਸੀ। ਹਾਲਾਂਕਿ ਅਲਰਟ ਮਿਲਦੇ ਹੀ ਸਿਡਨੀ ਏਅਰਪੋਰਟ ਨੇੜੇ ਐਂਬੂਲੈਂਸਾਂ ਇਕੱਠੀਆਂ ਹੋ ਗਈਆਂ। ਜਹਾਜ਼ ‘ਚ ਇੰਜਣ ਨਾਲ ਜੁੜੀ ਸਮੱਸਿਆ ਸਾਹਮਣੇ ਆਈ ਸੀ, ਜਿਸ ‘ਤੇ ਨਿਊ ਸਾਊਥ ਵੇਲਜ਼ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਏਅਰਲਾਈਨ ਨੇ ਕਿਹਾ ਕਿ ਬੋਇੰਗ 737-800 ਦੋ-ਇੰਜਣ ਵਾਲਾ ਜਹਾਜ਼ ਹੈ ਅਤੇ ਸਿਰਫ਼ ਇਕ ਇੰਜਣ ਨਾਲ ਸੁਰੱਖਿਅਤ ਲੈਂਡਿੰਗ ਕਰਨ ਵਿਚ ਸਮਰੱਥ ਹੈ। ਫਿਰ ਵੀ, ਪੈਰਾਮੈਡਿਕਸ ਨੂੰ ਬੁਲਾਇਆ ਗਿਆ ਸੀ ਅਤੇ ਏਅਰਪੋਰਟ ‘ਤੇ ਐਂਬੂਲੈਂਸ ਸੇਵਾਵਾਂ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਸੀ।