ਯੋਗਗੁਰੂ ਬਾਬਾ ਰਾਮਦੇਵ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਹੈ। ਦਰਅਸਲ ਮਹਾਰਾਸ਼ਟਰ ਠਾਣੇ ਵਿੱਚ ਇਕ ਪ੍ਰੋਗਰਾਮ ਦੌਰਾਨ ਬੋਲਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਔਰਤਾਂ ਸਾੜੀ ਪਾ ਕੇ ਵੀ ਚੰਗੀਆਂ ਲੱਗਦੀਆਂ ਹਨ। ਉਹ ਸਲਵਾਰ ਕਮੀਜ਼ ਪਹਿਨ ਕੇ ਵੀ ਚੰਗੀਆਂ ਲੱਗਦੀਆਂ ਹਨ, ਮੇਰੀ ਨਜ਼ਰ ਵਿੱਚ ਕੁਝ ਨਾ ਪਹਿਨਣ ਤਾਂ ਵੀ ਚੰਗੀਆਂ ਲੱਗਦੀਆਂ ਹਨ।
ਮਜ਼ੇਦਾਰ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਬਿਆਨ ਡਿਪਟੀ ਸੀ.ਐੱਮ. ਦੇਵੇਂਦਰ ਫੜਨਵੀਸ ਦੀ ਪਤਨੀ ਅਮ੍ਰਿਤਾ ਫੜਨਵੀਸ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਪੁੱਤਰ ਐਮਪੀ ਸ਼੍ਰੀਕਾਂਤ ਸ਼ਿੰਦੇ ਦੀ ਮੌਜੂਦਗੀ ਵਿੱਚ ਦਿੱਤਾ ਹੈ।
ਦਰਅਸਲ, ਮੀਡੀਆ ਰਿਪੋਰਟਾਂ ਮੁਤਾਬਕ ਯੋਗ ਗੁਰੂ ਬਾਬਾ ਰਾਮਦੇਵ ਨੇ ਠਾਣੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਸੀ। ਜਿੱਥੇ ਔਰਤਾਂ ਯੋਗਾ ਲਈ ਕੱਪੜੇ ਲੈ ਕੇ ਆਈਆਂ ਅਤੇ ਫਿਰ ਔਰਤਾਂ ਲਈ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਲਈ ਔਰਤਾਂ ਸਾੜੀਆਂ ਲੈ ਕੇ ਆਈਆਂ। ਪਰ ਸਵੇਰੇ ਯੋਗਾ ਵਿਗਿਆਨ ਕੈਂਪ ਲਗਾਇਆ ਗਿਆ, ਜਿਸ ਤੋਂ ਬਾਅਦ ਔਰਤਾਂ ਲਈ ਯੋਗਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਤੋਂ ਤੁਰੰਤ ਬਾਅਦ ਔਰਤਾਂ ਦੀ ਆਮ ਮੀਟਿੰਗ ਸ਼ੁਰੂ ਹੋ ਗਈ। ਇਸੇ ਕਰਕੇ ਔਰਤਾਂ ਨੂੰ ਸਾੜੀ ਪਹਿਨਣ ਦਾ ਸਮਾਂ ਨਹੀਂ ਮਿਲਿਆ।
ਇਹ ਵੀ ਪੜ੍ਹੋ : ਨਿਕਾਹ ਪੜ੍ਹਦੇ ਹੀ ਲਾੜੇ ਨੇ ਮੰਗੀ ਗੱਡੀ, ਕੁੜੀ ਵਾਲੇ ਪਾਉਂਦੇ ਰਹੇ ਦੁਹਾਈਆਂ, ਲਾੜੀ ਨੂੰ ਛੱਡ ਕੇ ਭੱਜ ਗਈ ਬਾਰਾਤ
ਮਹਾਰਾਸ਼ਟਰ ਦੇ ਠਾਣੇ ‘ਚ ਰਾਮਦੇਵ ਨੇ ਕਿਹਾ, ‘ਸਾੜੀ ਪਹਿਨਣ ਦਾ ਸਮਾਂ ਨਹੀਂ ਸੀ, ਕੋਈ ਸਮੱਸਿਆ ਨਹੀਂ, ਹੁਣ ਘਰ ਜਾ ਕੇ ਸਾੜੀ ਪਾਓ, ਔਰਤਾਂ ਸਾੜੀ ਪਹਿਨਣਾ ਪਸੰਦ ਕਰਦੀਆਂ ਹਨ। ਔਰਤਾਂ ਸਲਵਾਰ ਸੂਟ ਵਿੱਚ ਵੀ ਚੰਗੀਆਂ ਲੱਗਦੀਆਂ ਹਨ ਅਤੇ ਮੇਰੇ ਵਾਂਗ ਬਿਨਾਂ ਕੁਝ ਪਹਿਨੇ ਵੀ ਚੰਗੀਆਂ ਲੱਗਦੀਆਂ ਹਨ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਅਜਿਹੇ ਬਿਆਨ ਦੇ ਕੇ ਸੁਰਖੀਆਂ ‘ਚ ਆਏ ਹਨ, ਸਗੋਂ ਇਸ ਤੋਂ ਪਹਿਲਾਂ ਵੀ ਉਹ ਕਈ ਮਾਮਲਿਆਂ ‘ਤੇ ਵਿਵਾਦਿਤ ਟਿੱਪਣੀਆਂ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: